ਇੱਟਾਂ ਮਾਰ ਕੇ ਕੀਤਾ ਔਰਤ ਦਾ ਕਤਲ, 1 ਜ਼ਖਮੀਂ

Thursday, Feb 03, 2022 - 11:22 AM (IST)

ਇੱਟਾਂ ਮਾਰ ਕੇ ਕੀਤਾ ਔਰਤ ਦਾ ਕਤਲ, 1 ਜ਼ਖਮੀਂ

ਦੋਦਾ (ਲਖਵੀਰ) : ਪਿੰਡ ਗੂੜੀ ਸੰਘਰ ਵਿਖੇ ਜਗ੍ਹਾ ਦੇ ਕਬਜ਼ੇ ਨੂੰ ਲੈ ਕੇ 2 ਧਿਰਾਂ ’ਚ ਹੋਏ ਝਗੜੇ ’ਚ ਇਕ-ਧਿਰ ਨੇ ਦੂਜੀ ਧਿਰ ਦੀ ਔਰਤ ਦਾ ਇੱਟਾਂ ਮਾਰ ਕੇ ਕਤਲ ਕਰ ਦੇਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸੁਰਜੀਤ ਕੌਰ ਪਤਨੀ ਸੁਖਦੇਵ ਸਿੰਘ ਬੇਲਦਾਰ ਦੀ ਆਪਣੇ ਹੀ ਗੁਆਂਢ ’ਚ ਰਹਿੰਦੇ ਜਗਸੀਰ ਸਿੰਘ ਪੁੱਤਰ ਕਾਕਾ ਸਿੰਘ ਨਾਲ ਕਮਰੇ ਦੀ ਜਗ੍ਹਾ ਨੂੰ ਲੈ ਕੇ ਲੜਾਈ ਹੋ ਗਈ ਸੀ। ਇਸ ਦੌਰਾਨ ਜਗਸੀਰ ਸਿੰਘ ਅਤੇ ਉਸਦੇ ਪਰਿਵਾਰ ਵੱਲੋਂ ਇੱਟਾਂ ਰੋੜਿਆਂ ਨਾਲ ਸੁਰਜੀਤ ਕੌਰ ਦੇ ਪਰਿਵਾਰ ’ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਸੁਰਜੀਤ ਕੌਰ ਅਤੇ ਉਸਦੀ ਲੜਕੀ ਨੀਸ਼ਾ ਰਾਣੀ ਗੰਭੀਰ ਜ਼ਖਮੀ ਹੋ ਗਈਆਂ, ਜਿਨ੍ਹਾਂ ਨੂੰ ਜ਼ਖਮੀ ਹਾਲਤ ’ਚ ਹਸਪਤਾਲ ਪੁਹੰਚਾਇਆ ਗਿਆ। ਜਿੱਥੇ ਜ਼ਖਮਾਂ ਦੀ ਤਾਬ ਨਾ ਝੱਲਦੇ ਸੁਰਜੀਤ ਕੌਰ ਦੀ ਮੌਤ ਹੋ ਗਈ ਅਤੇ ਉਸਦੀ ਬੇਟੀ ਨੀਸ਼ਾ ਰਾਣੀ ਦੀ ਗੰਭੀਰ ਹਾਲਤ ਕਾਰਨ ਸ੍ਰੀ ਮੁਕਤਸਰ ਸਾਹਿਬ ਤੋਂ ਫਰੀਦਕੋਟ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਉਮਰ ਨਾਲੋਂ ਪਾਰਟੀ ਦੇ ਹਿੱਤ ਪਿਆਰੇ : ਬਾਦਲ

ਇਸ ਘਟਨਾ ਦਾ ਪਤਾ ਲੱਗਦਿਆ ਹੀ ਦੋਦਾ ਪੁਲਸ ਚੌਕੀ ਇੰਚਾਰਜ ਹਰਜੀਤ ਸਿੰਘ ਅਤੇ ਥਾਣਾ ਕੋਟਭਾਈ ਦੇ ਐੱਸ. ਐੱਚ. ਓ. ਨਵਪੀਤ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਸ੍ਰੀ ਮੁਕਤਸਰ ਸਹਿਬ ਭੇਜ ਦਿੱਤਾ। ਪੁਲਸ ਨੇ ਘਰੋਂ ਭੱਜੇ ਦੋਸ਼ੀਆਂ ਦੀ ਭਾਲ ਲਈ ਗੁਰਦੁਆਰਾ ਸਹਿਬ ਤੋਂ ਅਨਾਉਂਸਮੈਂਟ ਕਰਵਾ ਕੇ ਖੇਤਾਂ ’ਚੋਂ ਵੱਡੀ ਜੱਦੋ-ਜਹਿਦ ਪਿੱਛੋਂ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦਾ ਸਮਾਚਾਰ ਹੈ।

ਇਹ ਵੀ ਪੜ੍ਹੋ : ਮੁਕਤਸਰ ‘ਚ ਕਾਂਗਰਸ ਨੂੰ ਲੱਗ ਸਕਦੈ ਵੱਡਾ ਝਟਕਾ, ਦੋ ਲੀਡਰ ਪਾਰਟੀ ਨੂੰ ਕਹਿ ਸਕਦੇ ਨੇ ਅਲਵਿਦਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


author

Anuradha

Content Editor

Related News