ਮੌਸਮ ਬਦਲਣ ਨਾਲ, ਘਟੀ ਬਿਜਲੀ ਦੀ ਮੰਗ

09/24/2018 3:56:32 PM

ਪਟਿਆਲਾ—2 ਦਿਨ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਬਿਜਲੀ ਦੀ ਮੰਗ 6 ਹਜ਼ਾਰ ਮੈਗਾਵਾਟ ਤੋਂ ਹੇਠਾਂ ਆ ਗਈ ਹੈ। ਇਸ ਲਈ ਪਾਵਰਕੌਮ ਨੇ ਲਹਿਰਾ ਮੁਹੱਬਤ ਤੇ ਰੋਪੜ ਧਰਮਲ ਫਿਲਹਾਲ ਬੰਦ ਕਰ ਦਿੱਤੇ ਹਨ। ਇਸ ਵੇਲੇ ਪ੍ਰਾਈਵੇਟ ਖੇਤਰ ਦੇ ਤਲਵੰਡੀ ਸਾਬੋ ਤੇ ਰਾਜਪੁਰਾ ਥਰਮਲ ਦੀ ਇਕ-ਇਕ ਯੂਨਿਟ ਹੀ ਕਾਰਜਸ਼ੀਲ ਹੈ, ਜੋ ਅੱਧੇ ਲੋਡ 'ਤੇ ਹੈ। 

ਪਾਵਰਕੌਮ ਨੇ 20 ਜੂਨ ਤੋਂ ਝੋਨੇ ਦੇ ਸੀਜ਼ਨ ਲਈ ਅੱਠ ਘੰਟੇ ਬਿਜਲੀ ਦੇਣੀ ਸ਼ੁਰੂ ਕੀਤੀ ਸੀ। ਇਸ ਸੀਜ਼ਨ ਦੇ ਮੱਦੇਨਜ਼ਰ ਖੇਤੀ ਬਿਜਲੀ ਸਪਲਾਈ ਲਈ 30 ਸਤੰਬਰ ਤੱਕ ਪ੍ਰਬੰਧ ਕੀਤੇ ਗਏ ਸਨ। ਇਸ ਸੀਜ਼ਨ ਮੀਂਹ ਵੱਧ ਕਾਰਨ ਸੀਜ਼ਨ ਸੌਖਾ ਲੰਘ ਗਿਆ। ਦੋ ਦਿਨ ਪਹਿਲਾਂ ਤੱਕ ਬਿਜਲੀ ਦੀ ਮੰਗ 10 ਹਜ਼ਾਰ ਮੈਗਾਵਾਟ ਨੂੰ ਛੂਹ ਰਹੀ ਸੀ, ਜੋ ਹੁਣ ਘਣ ਕੇ 4 ਹਜ਼ਾਰ ਮੈਗਾਵਾਟ ਰਹਿ ਗਈ ਹੈ। ਕਿਸਾਨ ਸੂਤਰਾਂ ਮੁਤਾਬਕ ਪਛੇਤੇ ਝੋਨੇ ਨੂੰ ਭਾਵੇਂ ਇਕ-ਇਕ ਪਾਣੀ ਲਾਉਣ ਦੀ ਅਜੇ ਲੋੜ ਸੀ। ਪਰ ਮੀਂਹ ਨੇ ਕਸਰ ਪੂਰੀ ਕਰ ਦਿੱਤੀ ਹੈ।

ਪਿਛਲੇ ਕੁਝ ਸਾਲਾਂ 'ਚ ਪਹਿਲੀ ਵਾਰ ਪਾਵਰਕੌਮ ਨੂੰ ਬਾਹਰੋਂ ਖਰੀਦੀ ਬਿਜਲੀ 'ਤੇ ਨਿਰਭਰ ਨਹੀਂ ਹੋਣਾ ਰਿਆ। ਸੀਜ਼ਨ ਦੇ ਮੁਢਲੇ ਦੌਰ 'ਚ ਇਕ-ਦੋ ਦਿਨ ਹੀ ਬਿਜਲੀ ਖਰੀਦਣ ਦੀ ਲੋੜ ਭਾਵੇਂ ਪਈ ਸੀ, ਪਰ ਉਸ ਮਗਰੋਂ ਪਾਵਰਕੌਮ ਆਪਣੇ ਕੀਤੇ ਪ੍ਰਬੰਧਾਂ 'ਤੇ ਹੀ ਖਪਤਕਾਰਾਂ ਨੂੰ ਲੋੜੀਦੀ ਬਿਜਲੀ ਸਪਲਾਈ ਕਰਦਾ ਰਿਹਾ ਹੈ। ਝੋਨੇ ਦੇ ਸੀਜ਼ਨ ਦੇ ਅਗਲੇ ਸਮੇਂ 'ਚ ਪਾਵਰਕੌਮ ਨੇ ਇੰਡੀਅਨ ਐਕਸਚੇਂਜ 'ਚ ਵਾਧੂ ਬਿਜਲੀ ਵੇਚ ਕੇ ਕਰੋੜਾਂ ਰੁਪਏ ਕਮਾਏ ਹਨ।ਪਾਵਰਕੌਮ ਦੇ ਡਾਇਰੈਕਟਰ (ਜਨਰੇਸ਼ਨ) ਇੰਜੀਨੀਅਰ ਐੱਸ.ਕੇ.ਪੁਰੀ ਨੇ ਦੱਸਿਆ ਕਿ ਕੱਲ ਵੀ ਪਾਵਰਕੌਮ ਨੇ 35 ਲੱਖ ਯੂਨਿਟ ਬਿਜਲੀ ਬਾਹਰਲੇ ਰਾਜਾਂ ਨੂੰ ਵੇਚੀ ਹੈ, ਜਦੋਂਕਿ ਪਹਿਲਾਂ ਕਈ ਦਿਨ ਸੌਂ ਲੱਖ ਯੂਨਿਟ ਤੋਂ ਵੀ ਵਧ ਬਿਜਲੀ ਵੇਚੀ ਜਾਂਦੀ ਰਹੀ ਹੈ।


Related News