ਭਾਰਤ ’ਚ ਅਗਲੇ 5 ਤੋਂ 10 ਸਾਲਾਂ ’ਚ ਦੁੱਗਣੀ ਹੋ ਜਾਵੇਗੀ ਜਸਤੇ ਦੀ ਮੰਗ
Monday, May 20, 2024 - 12:12 PM (IST)
ਨਵੀਂ ਦਿੱਲੀ (ਭਾਸ਼ਾ) - ਇਸਪਾਤ ਸਣੇ ਬੁਨਿਆਦੀ ਢਾਂਚਾ ਖੇਤਰ ’ਚ ਭਾਰੀ ਨਿਵੇਸ਼ ਨਾਲ ਅਗਲੇ 5 ਤੋਂ 10 ਸਾਲਾਂ ’ਚ ਦੇਸ਼ ’ਚ ਜਸਤੇ ਦੀ ਮੰਗ ਦੁੱਗਣੀ ਹੋ ਜਾਣ ਦੀ ਉਮੀਦ ਹੈ। ਕੌਮਾਂਤਰੀ ਜਸਤਾ ਸੰਘ ਨੇ ਐਤਵਾਰ ਨੂੰ ਇਸ ਗੱਲ ਦਾ ਜ਼ਿਕਰ ਕੀਤਾ ਹੈ। ਭਾਰਤ ’ਚ ਜਸਤੇ ਦੀ ਮੰਗ ਕਾਫ਼ੀ ਹੱਦ ਤਕ ਇਸਪਾਤ ਬਾਜ਼ਾਰ ਦੇ ਵਾਧੇ ’ਤੇ ਨਿਰਭਰ ਕਰਦੀ ਹੈ, ਕਿਉਂਕਿ ਇਸ ਦੀ ਵਰਤੋਂ ਮੁੱਖ ਰੂਪ ਨਾਲ ਇਸਪਾਤ ਨੂੰ ਜੰਗ ਤੋਂ ਬਚਾਉਣ ਲਈ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਖ਼ਤਮ ਹੋਇਆ Twitter ਦਾ ਵਜੂਦ! Elon Musk ਨੇ X ਵੈੱਬਸਾਈਟ 'ਤੇ ਕੀਤਾ ਇਹ ਵੱਡਾ ਬਦਲਾਅ
ਕੌਮਾਂਤਰੀ ਜਸਤਾ ਸੰਘ ਦੇ ਕੌਮਾਂਤਰੀ ਨਿਰਦੇਸ਼ਕ ਮਾਰਟਿਨ ਵਾਨ ਲਿਊਵੇਨ ਨੇ ਕਿਹਾ, ‘‘ਮੈਨੂੰ ਅਗਲੇ 5 ਤੋਂ 10 ਸਾਲਾਂ ’ਚ ਜਸਤੇ ਲਈ ਮੰਗ ਦੁੱਗਣੀ ਹੋਣ ਦੀ ਉਮੀਦ ਹੈ। ਭਾਰਤ ’ਚ ਪ੍ਰਾਇਮਰੀ ਅਤੇ ਰਿਫਾਇੰਡ ਜਸਤਾ ਬਾਜ਼ਾਰ ਮੌਜੂਦਾ ’ਚ 800 ਤੋਂ 1,000 ਟਨ ਸਾਲਾਨਾ ਦੇ ਕਰੀਬ ਹੈ ਅਤੇ ਅਸੀਂ ਭਾਰਤ ’ਚ ਜੋ ਵਿਕਾਸ ਦੇਖ ਰਹੇ ਹਾਂ, ਉਸ ਦੇ ਆਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਇਸ ’ਚ ਵਾਧੇ ਦਾ ਇਕ ਸ਼ਾਨਦਾਰ ਮੌਕਾ ਹੈ।’’ ਉਨ੍ਹਾਂ ਨੇ ਕਿਹਾ ਕਿ,‘‘ਅਸੀਂ ਵਾਧੂ ਇਸਪਾਤ ਸਮਰਥਾ ’ਚ ਭਾਰੀ ਨਿਵੇਸ਼ ਦੇਖ ਰਹੇ ਹਾਂ ਅਤੇ ਇਸਪਾਤ ਨੂੰ ਹੁਣ ਵੀ ‘ਗੈਲਵੇਨਾਈਜ਼ਡ ਕੋਟਿੰਗਜ਼’ ਵੱਲੋਂ ਸਰਪ੍ਰਸਤੀ ਕਰਨ ਦੀ ਲੋੜ ਹੈ। ਅਸੀਂ ਦੇਖਦੇ ਹਾਂ ਕਿ ਨਵੀਂ ਗੈਲਵੇਨਾਈਜ਼ਿੰਗ ਲਾਈਨ ਲਈ ਬਹੁਤ ਸਾਰੀਆਂ ਯੋਜਨਾਵਾਂ ਅਤੇ ਨਿਵੇਸ਼ ਚੱਲ ਰਹੇ ਹਨ, ਇਸ ਲਈ ਮੈਨੂੰ ਭਾਰਤ ’ਚ ਜਸਤੇ ਦੀ ਮੰਗ ਵਧਣ ਦੀ ਉਮੀਦ ਹੈ।’’
ਇਹ ਵੀ ਪੜ੍ਹੋ - ਮੋਬਾਈਲ ਯੂਜ਼ਰਸ ਨੂੰ ਲੱਗੇਗਾ ਝਟਕਾ! ਜੂਨ ਦੇ ਮਹੀਨੇ ਮਹਿੰਗਾ ਹੋ ਸਕਦਾ ਹੈ 'ਰੀਚਾਰਜ'
ਭਾਰਤ ’ਚ ਜਸਤੇ ਦੀ ਮੌਜੂਦਾ ਮੰਗ 800 ਤੋਂ 1000 ਟਨ ਪ੍ਰਤੀ ਸਾਲ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ’ਚ ਜਸਤਾ ਖਪਤਕਾਰ ਬਹੁਤ ਘੱਟ ਹਨ। ਦੇਸ਼ ’ਚ ਇਸ ਦੀ ਪ੍ਰਤੀ ਵਿਅਕਤੀ ਖਪਤ ਲਗਭਗ ਅੱਧਾ ਕਿਲੋ ਹੈ ਅਤੇ ਇਹ ਕੌਮਾਂਤਰੀ ਔਸਤ ਤੋਂ ਕਾਫੀ ਘੱਟ ਹੈ। ਉਨ੍ਹਾਂ ਨੇ ਕਿਹਾ, ‘‘ਜੇਕਰ ਤੁਸੀਂ ਭਾਰਤ ’ਚ ਜਸਤੇ ਦੀ ਵਰਤੋਂ ਨੂੰ ਦੇਖੋ, ਤਾਂ ਇਹ ਪ੍ਰਤੀ ਵਿਅਕਤੀ ਲਗਭਗ ਅੱਧਾ ਕਿਲੋ ਹੈ। ਉਥੇ ਇਸ ਦਾ ਕੌਮਾਂਤਰੀ ਔਸਤ 4 ਕਿਲੋ ਪ੍ਰਤੀ ਵਿਅਕਤੀ ਹੈ। ਉਥੇ ਦੱਖਣੀ ਕੋਰੀਆ, ਯੂਰਪ, ਅਮਰੀਕਾ ਵਰਗੇ ਵਿਕਸਿਤ ਦੇਸ਼ਾਂ ’ਚ ਇਹ 6 ਤੋਂ 7 ਕਿਲੋ ਤਕ ਜਾ ਸਕਦੀ ਹੈ।’’ ਚਾਲੂ ਕੈਲੰਡਰ ਸਾਲ ਲਈ ਜਸਤਾ ਖੇਤਰ ਦੇ ਦ੍ਰਿਸ਼ਟੀਕੌਣ ’ਤੇ ਉਨ੍ਹਾਂ ਨੇ ਕਿਹਾ ਕਿ ਦੁਨੀਆ ਹਰਿਤ ਊਰਜਾ ਵੱਲ ਟਰਾਂਸਫਰ ਹੋ ਰਹੀ ਹੈ। ਸੌਰ ਫੋਟੋਵੋਲਿਕ (ਪੀ. ਵੀ.) ’ਚ ਮਜ਼ਬੂਤ ਵਾਧਾ ਦੇਖਿਆ ਜਾ ਰਿਹਾ ਹੈ। ਅਜਿਹੇ ’ਚ 2024 ਜਸਤਾ ਖੇਤਰ ਲਈ ਕਾਫੀ ਵੱਡਾ ਮੌਕਾ ਹੈ।
ਇਹ ਵੀ ਪੜ੍ਹੋ - ਹੈਰਾਨੀਜਨਕ : 5 ਸਾਲਾਂ 'ਚ ਦੁੱਗਣਾ ਮਹਿੰਗਾ ਹੋਇਆ ਸੋਨਾ, ਦਿੱਤਾ ਬੰਪਰ ਰਿਟਰਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8