ਗਾਂਜਾ ਸਪਲਾਈ ਕਰਨ ਵਾਲੇ ਗਿਰੋਹ ਦੇ 2 ਮੈਂਬਰ ਕਾਬੂ

01/22/2020 12:08:09 AM

ਚੰਡੀਗਡ਼੍ਹ, (ਸੁਸ਼ੀਲ)- ਉੜੀਸਾ ਤੋਂ ਗਾਂਜਾ ਲਿਆ ਕੇ ਚੰਡੀਗਡ਼੍ਹ ’ਚ ਸਪਲਾਈ ਕਰਨ ਵਾਲੇ ਗਿਰੋਹ ਦੇ ਦੋ ਸਮੱਗਲਰਾਂ ਨੂੰ ਆਪਰੇਸ਼ਨ ਸੈੱਲ ਦੀ ਟੀਮ ਨੇ ਖੁੱਡਾ ਲਾਹੌਰਾ ਪੁਲ ਕੋਲ ਦਬੋਚ ਲਿਆ। ਫਡ਼ੇ ਗਏ ਸਮੱਗਲਰਾਂ ਦੀ ਪਹਿਚਾਣ ਪੰਚਕੂਲਾ ਸਥਿਤ ਕਾਲਕਾ ਦੇ ਪਿੰਡ ਬਰ ਨਿਵਾਸੀ ਤੇਜਬੀਰ ਅਤੇ ਜਗਦੀਸ਼ ਦੇ ਰੂਪ ’ਚ ਹੋਈ। ਪੁਲਸ ਨੇ ਮੁਲਜ਼ਮਾਂ ਕੋਲੋਂ 41 ਕਿਲੋ 100 ਗ੍ਰਾਮ ਗਾਂਜਾ ਬਰਾਮਦ ਕੀਤਾ ਹੈ, ਜਿਨ੍ਹਾਂ ’ਚ ਤੇਜਬੀਰ ਸਿੰਘ ਕੋਲ ਗੱਟੇ ’ਚੋਂ 20 ਕਿਲੋ 600 ਗ੍ਰਾਮ ਅਤੇ ਜਗਦੀਸ਼ ਦੇ ਕੋਲ ਗੱਟੇ ’ਚੋਂ 20 ਕਿਲੋ 500 ਗ੍ਰਾਮ ਗਾਂਜਾਂ ਬਰਾਮਦ ਹੋਇਆ ਹੈ।

ਆਪਰੇਸ਼ਨ ਸੈੱਲ ਨੇ ਉਕਤ ਦੋਹਾਂ ਸਮੱਗਲਰਾਂ ’ਤੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰਵਾ ਕੇ ਉਨ੍ਹਾਂ ਨੂੰ ਜ਼ਿਲਾ ਅਦਾਲਤ ’ਚ ਪੇਸ਼ ਕੀਤਾ। ਅਦਾਲਤ ਨੇ ਉਨ੍ਹਾਂ ਨੂੰ ਇਕ ਦਿਨਾ ਪੁਲਸ ਰਿਮਾਂਡ ’ਤੇ ਭੇਜ ਦਿੱਤਾ। ਆਪਰੇਸ਼ਨ ਸੈੱਲ ਦੇ ਇੰਚਾਰਜ ਇੰਸਪੈਕਟਰ ਜਸਮਿੰਦਰ ਸਿੰਘ ਦੀ ਅਗਵਾਈ ’ਚ ਸਬ-ਇੰਸਪੈਕਟਰ ਨੀਰਜ ਕੁਮਾਰ ਪੁਲਸ ਟੀਮ ਦੇ ਨਾਲ ਗਣਤੰਤਰ ਦਿਵਸ ਦੀ ਸੁਰੱਖਿਆ ਨੂੰ ਲੈ ਕੇ ਖੁੱਡਾ ਲਾਹੌਰਾ ਕੋਲ ਪੈਟਰੋਲਿੰਗ ਕਰ ਰਿਹਾ ਸੀ ਕਿ ਪੁਲਸ ਟੀਮ ਨੂੰ ਦੇਖ ਕੇ ਗੱਟੇ ਲੈ ਕੇ ਆ ਰਹੇ ਦੋ ਵਿਅਕਤੀ ਮਾਰਗ ਬਦਲ ਕੇ ਤੇਜ਼ ਕਦਮ ਚੱਲਣ ਲੱਗੇ। ਐੱਸ.ਆਈ. ਨੂੰ ਦੋਹਾਂ ਵਿਅਕਤੀਆਂ ’ਤੇ ਸ਼ੱਕ ਹੋਇਆ ਅਤੇ ਪੁਲਸ ਜਵਾਨਾਂ ਨੂੰ ਉਨ੍ਹਾਂ ਦੀ ਚੈਕਿੰਗ ਕਰਨ ਲਈ ਕਿਹਾ।

ਪੁਲਸ ਟੀਮ ਨੇ ਜਦੋਂ ਜਗਦੀਸ਼ ਅਤੇ ਤੇਜਬੀਰ ਕੋਲ ਬਰਾਮਦ ਗੱਟੇ ਖੋਲ੍ਹੇ ਤਾਂ 41 ਕਿਲੋ 100 ਗ੍ਰਾਮ ਗਾਂਜਾਂ ਬਰਾਮਦ ਹੋਇਆ। ਅਾਪਰੇਸ਼ਨ ਸੈੱਲ ਦੇ ਜਵਾਨਾਂ ਨੇ ਦੋਹਾਂ ਨੂੰ ਦਬੋਚ ਕੇ ਗਾਂਜਾਂ ਜ਼ਬਤ ਕੀਤਾ। ਮੁਲਜ਼ਮਾਂ ਨੇ ਦੱਸਿਆ ਕਿ ਗਾਂਜਾ ਉਨ੍ਹਾਂ ਨੇ ਪੰਚਕੂਲਾ ਅਤੇ ਚੰਡੀਗਡ਼੍ਹ ਦੇ ਵੱਖ-ਵੱਖ ਹਿੱਸਿਆਂ ’ਚ ਸਪਲਾਈ ਕਰਨਾ ਸੀ। ਪੁਲਸ ਪੁੱਛਗਿਛ ’ਚ ਮੁਲਜ਼ਮਾਂ ਨੇ ਦੱਸਿਆ ਕਿ ਉਹ ਟਰੇਨ ਦੇ ਜ਼ਰੀਏ ਚੰਡੀਗਡ਼੍ਹ ਤੋਂਂ ਉੜੀਸਾ ਜਾਂਦੇ ਹਨ। ਟਰੇਨ ’ਚ ਫੁੱਲਾਂ ਸਮੇਤ ਹੋਰ ਸਾਮਾਨ ਵੇਚਦੇ ਹਨ, ਉਸ ਤੋਂ ਬਾਅਦ ਟਰੇਨ ਦੇ ਜ਼ਰੀਏ ਗਾਂਜਾ ਚੰਡੀਗਡ਼੍ਹ ਲਿਆ ਕੇ ਸਮੱਗਲਰਾਂ ਨੂੰ ਸਪਲਾਈ ਕਰਦੇ ਸਨ। ਪੁਲਸ ਹੁਣ ਚੰਡੀਗਡ਼੍ਹ ਅਤੇ ਪੰਚਕੂਲਾ ’ਚ ਗਾਂਜਾ ਖਰੀਦਣ ਵਾਲੇ ਸਮੱਗਲਰਾਂ ਦੀ ਪਹਿਚਾਣ ਕਰਨ ’ਚ ਲੱਗੀ ਹੋਈ ਹੈ।


Bharat Thapa

Content Editor

Related News