ਸਹਿਕਾਰੀ ਸਭਾ ਦੀ ਚੋਣ ਮੁਲਤਵੀ ਹੋਣ ''ਤੇ ਭੜਕੇ ਪਿੰਡ ਵਾਸੀ, ਆਵਾਜਾਈ ਕੀਤੀ ਠੱਪ

Friday, Sep 06, 2024 - 08:57 PM (IST)

ਭਵਾਨੀਗੜ੍ਹ (ਵਿਕਾਸ ਮਿੱਤਲ)- ਨੇੜਲੇ ਪਿੰਡ ਭੱਟੀਵਾਲ ਕਲਾਂ ਦੀ ਸਹਿਕਾਰੀ ਸਭਾ ਦੀ ਚੋਣ ਮੁਲਤਵੀ ਹੋਣ ਤੋਂ ਭੜਕੇ ਪਿੰਡ ਵਾਸੀਆਂ ਨੇ ਸ਼ੁੱਕਰਵਾਰ ਨੂੰ ਇੱਥੇ ਹਾਈਵੇਅ ਜਾਮ ਕਰ ਦਿੱਤਾ ਤੇ ਪ੍ਰਸ਼ਾਸਨ ਸਮੇਤ ਹਲਕਾ ਵਿਧਾਇਕ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ। ਬਾਅਦ ਵਿੱਚ ਪੁਲਸ ਪ੍ਰਸ਼ਾਸਨ ਨੇ ਚੋਣ ਕਰਵਾਉਣ ਦਾ ਭਰੋਸਾ ਦੇ ਕੇ ਲੋਕਾਂ ਨੂੰ ਸ਼ਾਂਤ ਕਰਵਾਇਆ ਤੇ ਹਾਈਵੇਅ ਦੀ ਆਵਾਜਾਈ ਨੂੰ ਬਹਾਲ ਕਰਵਾਇਆ।  

ਇਸ ਮੌਕੇ ਸਰਪੰਚ ਜਸਕਰਨ ਸਿੰਘ ਲੈਂਪੀ, ਅਮਨਦੀਪ ਸਿੰਘ, ਕੁਲਵਿੰਦਰ ਸਰਾਓ, ਗੁਰਮੀਤ ਰਟੋਲ, ਦਰਸ਼ਨ ਨੰਬਰਦਾਰ, ਬਲਵੀਰ ਭੀਰੀ ਨੰਬਰਦਾਰ, ਛੱਜੂ ਸਿੰਘ, ਸਿੰਦਰਪਾਲ ਸਾਬਕਾ ਪੰਚ, ਅਮਰਜੀਤ ਬੱਬੀ, ਮੇਜਰ ਸਿੰਘ, ਗੁਰਪ੍ਰੀਤ ਸਿੰਘ, ਸੰਦੀਪ ਸਿੰਘ, ਅਵਤਾਰ ਸਿੰਘ, ਗੁਰਜੀਵਨ ਸਿੰਘ, ਲਖਵੀਰ ਲੱਕੀ, ਗੁਰਤੇਜ ਸਿੰਘ ਆਦਿ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪ੍ਰਸ਼ਾਸਨ ਵੱਲੋਂ ਭੱਟੀਵਾਲ ਕਲਾਂ ਤੇ ਭੱਟੀਵਾਲ ਖੁਰਦ ਦੀ ਸਾਂਝੀ ਸਹਿਕਾਰੀ ਸਭਾ ਦੀ ਚੋਣ ਕਰਵਾਈ ਜਾਣੀ ਸੀ। ਉਨ੍ਹਾਂ ਦੱਸਿਆ ਕਿ ਭੱਟੀਵਾਲ ਖੁਰਦ ਵਿਖੇ ਸਰਬਸੰਮਤੀ ਨਾਲ ਸੋਸਾਇਟੀ ਦੀ ਚੋਣ ਕਰ ਲਈ ਗਈ ਤੇ ਭੱਟੀਵਾਲ ਕਲਾਂ ਵਿਖੇ ਸਵੇਰੇ 9 ਤੋਂ 1 ਵਜੇ ਤੱਕ ਚੋਣ ਪ੍ਰਕਿਰਿਆ ਕੀਤੀ ਜਾਣੀ ਸੀ। 

PunjabKesari

ਇਹ ਵੀ ਪੜ੍ਹੋ- ਕੁੜੀ ਨੂੰ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਹੋਟਲ 'ਚ ਬੁਲਾ ਕੇ ਜਬਰ-ਜਨਾਹ ਕਰਨ ਵਾਲੇ ਏਜੰਟ ਦਾ ਮਾਮਲਾ

ਉਕਤ ਲੋਕਾਂ ਅਨੁਸਾਰ ਚੋਣ ਪ੍ਰਕਿਰਿਆ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਸਭਾ ਦੇ ਕਰਮਚਾਰੀਆਂ ਨੇ ਪੁਲਸ ਸੁਰੱਖਿਆ ਨਾ ਮਿਲਣ ਕਾਰਨ ਚੋਣ ਮੁਲਤਵੀ ਕਰਨ ਦਾ ਐਲਾਨ ਕਰ ਦਿੱਤਾ, ਜਿਸ ਮਗਰੋਂ ਮਾਮਲਾ ਭੱਖ ਗਿਆ। ਇੱਛੁਕ ਉਮੀਦਵਾਰਾਂ ਨੇ ਚੋਣ ਮੁਲਤਵੀ ਕਰਨ ਦਾ ਇਲਜ਼ਾਮ ਸੱਤਾਧਾਰੀ ਪਾਰਟੀ ਦੇ ਉਮੀਦਵਾਰਾਂ 'ਤੇ ਲਗਾਇਆ।

ਇਸ ਮਗਰੋਂ ਪ੍ਰਸ਼ਾਸਨ ਵਿਰੁੱਧ ਰੋਸ ਜਾਹਿਰ ਕਰਦੇ ਹੋਏ ਪਿੰਡ ਵਾਸੀ ਭਵਾਨੀਗੜ੍ਹ ਥਾਣੇ ਅੱਗੇ ਇਕੱਤਰ ਹੋ ਗਏ ਜਿੱਥੇ ਪੁਲਸ ਕਰਮਚਾਰੀ ਦੀ ਡਿਊਟੀ ਸੰਗਰੂਰ ਧਰਨੇ 'ਚ ਲੱਗੇ ਹੋਣ ਸਬੰਧੀ ਆਖਿਆ ਗਿਆ। ਇਸ ਉਪਰੰਤ ਲੋਕਾਂ ਦਾ ਪਾਰਾ ਸੱਤਵੇਂ ਆਸਮਾਨ 'ਤੇ ਪੁੱਜ ਗਿਆ ਤੇ ਸੁਣਵਾਈ ਨਾ ਹੋਣ 'ਤੇ ਉਨ੍ਹਾਂ ਅਨਾਜ ਮੰਡੀ ਨੇੜਲੇ ਕੱਟ 'ਤੇ ਹਾਈਵੇਅ ਉਪਰ ਧਰਨਾ ਦਿੰਦਿਆਂ ਆਵਾਜਾਈ ਨੂੰ ਠੱਪ ਕਰ ਦਿੱਤਾ। ਹਾਈਵੇਅ ਹੋਣ ਮਗਰੋਂ ਪੁਲਸ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਤੇ ਮੌਕੇ 'ਤੇ ਪਹੁੰਚੇ ਥਾਣਾ ਮੁਖੀ ਨੇ ਸਭਾ ਦੀ ਚੋਣ ਅੱਜ ਹੀ ਕਰਵਾਉਣ ਦਾ ਭਰੋਸਾ ਦਿੱਤਾ ਤੇ ਭਰੋਸਾ ਮਿਲਣ 'ਤੇ ਪ੍ਰਦਰਸ਼ਕਾਰੀਆਂ ਵੱਲੋਂ ਧਰਨਾ ਖ਼ਤਮ ਕੀਤਾ ਗਿਆ। ਓਧਰ, ਸ਼ਾਮ ਨੂੰ ਖ਼ਬਰ ਲਿਖੇ ਜਾਣ ਤੱਕ ਪੁਲਸ ਦੀ ਨਿਗਰਾਨੀ ਹੇਠ ਪ੍ਰਸ਼ਾਸਨ ਵੱਲੋਂ ਸਭਾ ਦੀ ਚੋਣ ਪ੍ਰਕਿਰਿਆ ਜਾਰੀ ਸੀ।

PunjabKesari

ਇਹ ਵੀ ਪੜ੍ਹੋ- ਨੌਜਵਾਨ ਨੇ ਕੁੜੀ ਨਾਲ ਕੀਤੀ ਦਰਿੰਦਗੀ ; ਸ਼ਰਾਬ ਪਿਲਾ ਕੇ ਸੜਕ ਕਿਨਾਰੇ ਹੀ ਕੀਤਾ ਜਬਰ-ਜਨਾਹ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News