ਨਵੇਂ ਸਾਲ ਦੀ ਰਾਤ ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਅਪਣਾਇਆ ਸਖ਼ਤ ਰੁਖ਼, ਕੱਟੇ 978 ਚਲਾਨ, 57 ਵਾਹਨ ਕੀਤੇ ਬਾਊਂਡ
Monday, Jan 01, 2024 - 09:52 PM (IST)
ਚੰਡੀਗੜ੍ਹ (ਸੁਸ਼ੀਲ ਰਾਜ)- ਟ੍ਰੈਫਿਕ ਪੁਲਸ ਨੇ ਨਵੇਂ ਸਾਲ ਦੀ ਰਾਤ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਤੇਜ਼ ਚਲਾਨ ਕੱਟੇ। ਚਲਾਨ ਕੱਟਣ ਤੋਂ ਬਚਣ ਲਈ ਵਾਹਨ ਚਾਲਕਾਂ ਨੇ ਪੁਲਸ ਮੁਲਾਜ਼ਮਾਂ ਨਾਲ ਫੋਨ ’ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਪੁਲਸ ਮੁਲਾਜ਼ਮਾਂ ਨੇ ਕਿਸੇ ਦੀ ਗੱਲ ਨਹੀਂ ਸੁਣੀ।
ਇਹ ਵੀ ਪੜ੍ਹੋ- ਜਾਂਦਾ ਸਾਲ ਵਿਛਾ ਗਿਆ ਘਰ 'ਚ ਸੱਥਰ, ਇੱਕੋ ਪਰਿਵਾਰ ਦੇ 5 ਜੀਆਂ ਨੇ ਫਾਹਾ ਲੈ ਕੇ ਕੀਤੀ ਜੀਵਨਲੀਲਾ ਸਮਾਪਤ
ਚੰਡੀਗੜ੍ਹ ਟ੍ਰੈਫਿਕ ਪੁਲਸ ਨੇ ਹਰ ਘੰਟੇ 82 ਚਲਾਨ ਕੀਤੇ। 31 ਦਸੰਬਰ 2023 ਸ਼ਾਮ 6 ਵਜੇ ਤੋਂ 1 ਜਨਵਰੀ, 2024 ਨੂੰ ਸਵੇਰੇ 6 ਵਜੇ ਤਕ 12 ਘੰਟਿਆਂ ਵਿਚ, ਪੁਲਸ ਨੇ 978 ਟ੍ਰੈਫਿਕ ਚਲਾਨ ਕੀਤੇ ਹਨ। ਜਿਸ ਵਿਚ 57 ਵਾਹਨ ਜ਼ਬਤ ਕੀਤੇ ਗਏ ਹਨ। ਨਵੇਂ ਸਾਲ ਦੀ ਰਾਤ ਨੂੰ ਟ੍ਰੈਫਿਕ ਅਤੇ ਪੁਲਸ ਨੇ ਚੰਡੀਗੜ੍ਹ ਵਿਚ ਕੁੱਲ 43 ਨਾਕੇ ਲਗਾਏ ਸਨ। ਚੰਡੀਗੜ੍ਹ ਪੁਲਸ ਨੇ ਖ਼ਤਰਨਾਕ ਡਰਾਈਵਿੰਗ ਅਤੇ ਰੈੱਡ ਲਾਈਟ ਜੰਪ ਕਰਨ ਦੇ ਸਭ ਤੋਂ ਵੱਧ 463 ਚਲਾਨ ਕੀਤੇ ਹਨ।
ਇਹ ਵੀ ਪੜ੍ਹੋ- ਸਾਲ 2023 'ਚ BSF ਨੇ ਬਰਾਮਦ ਕੀਤੀ 442 ਕਿੱਲੋ ਹੈਰੋਇਨ, 3 ਘੁਸਪੈਠੀਆਂ ਨੂੰ ਕੀਤਾ ਢੇਰ
ਇਸ ਤੋਂ ਬਾਅਦ ਪੁਲਸ ਨੇ 136 ਲੋਕਾਂ ਨੂੰ ਓਵਰ ਸਪੀਡ ਕਰਨ ਅਤੇ 41 ਲੋਕਾਂ ਦੇ ਬਿਨਾਂ ਹੈਲਮੇਟ ਜਾਂ ਬਿਨਾਂ ਆਈ.ਐੱਸ.ਆਈ. ਦੇ ਨਿਸ਼ਾਨ ਵਾਲੇ ਹੈਲਮਟ ਪਾ ਕੇ ਵਾਹਨ ਚਲਾਉਣ ਦੇ ਚਲਾਨ ਕੀਤੇ। ਇਸ ਦੇ ਨਾਲ ਹੀ ਗਲਤ ਪਾਰਕਿੰਗ ਵਿਚ ਵਾਹਨ ਪਾਰਕ ਕਰਨ ਦੇ 19 ਚਲਾਨ, ਜ਼ੈਬਰਾ ਕਰਾਸਿੰਗ ’ਤੇ ਵਾਹਨ ਪਾਰਕ ਕਰਨ ਦੇ 116 ਚਲਾਨ, ਸ਼ਰਾਬ ਪੀ ਕੇ ਗੱਡੀ ਚਲਾਉਣ ਦੇ 96 ਕੇਸ ਅਤੇ ਹੋਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ 107 ਚਲਾਨ ਕੀਤੇ ਗਏ ਹਨ।
ਇਹ ਵੀ ਪੜ੍ਹੋ- ਅੰਤਰਰਾਸ਼ਟਰੀ ਡਰੱਗ ਤੇ ਹਥਿਆਰ ਸਮੱਗਲਿੰਗ ਰੈਕੇਟ ਦਾ ਪਰਦਾਫਾਸ਼, 19 ਕਿੱਲੋ ਹੈਰੋਇਨ ਡਰੱਗ ਮਨੀ ਸਣੇ 2 ਗ੍ਰਿਫ਼ਤਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8