ਸੰਘਣੀ ਧੁੰਦ ਨੇ ਦਿੱਤੀ ਦਸਤਕ, ਵਾਹਨ ਚਾਲਕਾਂ ਨੂੰ ਹੋਈ ਪਰੇਸ਼ਾਨੀ

Thursday, Nov 14, 2024 - 05:25 PM (IST)

ਸੰਘਣੀ ਧੁੰਦ ਨੇ ਦਿੱਤੀ ਦਸਤਕ, ਵਾਹਨ ਚਾਲਕਾਂ ਨੂੰ ਹੋਈ ਪਰੇਸ਼ਾਨੀ

ਜਲਾਲਾਬਾਦ (ਬੰਟੀ ਦਹੂਜਾ) : ਬੀਤੇ ਇੱਕ ਹਫ਼ਤੇ ਤੋਂ ਪ੍ਰਦੂਸ਼ਣ ਅਤੇ ਹਲਕੀ ਧੁੰਦ ਦੇ ਚੱਲਦਿਆਂ ਲੋਕਾਂ ਦਾ ਜੀਵਨ ਠਹਿਰ ਕੇ ਰਹਿ ਗਿਆ ਸੀ। ਅੱਜ ਸਵੇਰੇ ਇੰਨੀ ਸੰਘਣੀ ਧੁੰਦ ਪੈ ਰਹੀ ਹੈ ਕਿ ਬਾਹਰ ਕੁੱਝ ਵੀ ਦਿਖਾਈ ਨਹੀ ਦੇ ਰਿਹਾ ਸੀ। ਸਵੇਰੇ ਜਲਦੀ ਕੰਮ ਜਾਣ ਵਾਲੇ ਲੋਕ ਵੀ ਦੇਰੀ ਨਾਲ ਜਾਂਦੇ ਦਿਖਾਈ ਦਿੱਤੇ ਅਤੇ ਸੜਕਾਂ ’ਤੇ ਕੁੱਝ ਵਾਹਨ ਸਾਈਡ ’ਤੇ ਲਾਈਟਾਂ ਜਗਾ ਕੇ ਖੜ੍ਹੇ ਅਤੇ ਕੁੱਝ ਲਾਈਟਾਂ ਜਗਾ ਕੇ ਬੜੀ ਸਲੋਅ ਸਪੀਡ ’ਤੇ ਜਾਂਦੇ ਦਿਖਾਈ ਦਿੱਤੇ। ਇਸ ਸੰਘਣੀ ਧੁੰਦ ਅਤੇ ਠੰਡ 'ਚ ਗਰਮ ਕੱਪੜੇ ਪਾਏ ਹੋਏ ਲੋਕ ਵੀ ਦਿਖਾਈ ਦਿੱਤੇ।

ਇਸ ਮੌਕੇ ਕਿਸਾਨਾਂ ਦਾ ਵੀ ਕਹਿਣਾ ਸੀ ਕਿ ਇਹ ਧੁੰਦ ਹਰ ਇੱਕ ਫ਼ਸਲ ਲਈ ਨੁਕਸਾਨਦੇਹ ਹੈ। ਇਸ ਸਬੰਧੀ ਪੁਲਸ ਅਧਿਕਾਰੀ ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਧੁੰਦ ਦੇ ਮੌਸਮ ਦੇ ਚੱਲਦਿਆਂ ਵਾਹਨ ਚਾਲਕਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਚਾਲਕਾਂ ਨੂੰ ਚਾਹੀਦਾ ਹੈ ਕਿ ਉਹ ਲਾਈਟਾਂ ਜਗਾ ਕੇ ਅਤੇ ਲੀਮਟ ਦੀ ਸਪੀਡ ’ਤੇ ਵਾਹਨ ਚਲਾਉਣ ਤਾਂ ਜੋ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ ਅਤੇ ਹਰ ਇੱਕ ਵਾਹਨ ਨੂੰ ਲੋੜ ਅਨੁਸਾਰ ਰਿਫਲੈਕਟਰ ਲਗਾਉਣੇ ਚਾਹੀਦੇ ਹਨ। ਖ਼ਾਸ ਕਰਕੇ ਟਰਾਲੀਆਂ ਵਾਲਿਆਂ ਨੂੰ।

ਉਨ੍ਹਾਂ ਕਿਹਾ ਕਿ ਜੇਕਰ ਇਸ ਮੌਸਮ ’ਚ ਕਿਸੇ ਦਾ ਵਾਹਨ ਖ਼ਰਾਬ ਹੋ ਜਾਂਦਾ ਹੈ ਤਾਂ ਉਹ ਉਸ ਨੂੰ ਸੜਕ ਦੀ ਇੱਕ ਸਾਈਡ ’ਤੇ ਲਾਈਟਾਂ ਜਗਾ ਕੇ ਖੜ੍ਹਾ ਕਰ ਸਕਦਾ ਹੈ ਤਾਂ ਵਾਹਨ ਦੇ ਦੋਵੇਂ ਸਾਈਡਾਂ ’ਤੇ ਕੁੱਝ ਦੂਰੀ ’ਤੇ ਦਰਖੱਤਾਂ ਦੀਆਂ ਟਾਹਣੀਆਂ ਵਗੈਰਾ ਲਗਾ ਦਿੱਤੀਆਂ ਜਾਣ ਤਾਂ ਜੋ ਦੁਰਘਟਨਾਂ ਤੋਂ ਬਚਿਆ ਜਾ ਸਕੇ।


author

Babita

Content Editor

Related News