ਨਾਕੇ ''ਤੇ ਰੋਕ ਲਈ ਪੁਲਸ, ਸਰਪੰਚ ਤੇ ਮੀਡੀਆ ਦੇ ਸਟਿੱਕਰ ਵਾਲੀ ਗੱਡੀ, ਕੱਟਿਆ ਚਲਾਨ
Monday, Nov 11, 2024 - 04:04 PM (IST)
ਲੁਧਿਆਣਾ (ਗਣੇਸ਼): ਸਰਕਾਰਾਂ ਵੱਲੋਂ ਸਮੇਂ-ਸਮੇਂ 'ਤੇ VIP ਕਲਚਰ ਖ਼ਤਮ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਰਹੀਆਂ ਹਨ, ਪਰ ਲੁਧਿਆਣਾ ਵਿਚ ਇਹ ਦਾਅਵੇ ਫ਼ੇਲ੍ਹ ਹੁੰਦੇ ਨਜ਼ਰ ਆ ਰਹੇ ਹਨ। ਲੁਧਿਆਣਾ ਦੇ ਭਾਰਤ ਨਗਰ ਚੌਂਕ ਵਿਚ ਟਰੈਫਿਕ ਪੁਲਸ ਵੱਲੋਂ ਇਕ ਕਾਰ ਰੋਕੀ ਗਈ, ਜਿਸ ਉੱਪਰ ਇਕ ਨਹੀਂ ਤਿੰਨ-ਤਿੰਨ ਸਟੀਕਰ ਲੱਗੇ ਹੋਏ ਸਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਿਦਿਆਰਥੀਆਂ ਦੀਆਂ ਲੱਗਣਗੀਆਂ ਆਨਲਾਈਨ ਕਲਾਸਾਂ, ਸਵੇਰ-ਸ਼ਾਮ ਦਾ ਸ਼ਡੀਊਲ ਜਾਰੀ
ਇਸ ਕਾਰ ਉੱਪਰ ਪੁਲਸ, ਸਰਪੰਚ ਅਤੇ ਮੀਡੀਆ ਦਾ ਸਟਿੱਕਰ ਲੱਗਿਆ ਹੋਇਆ ਸੀ। ਇਸ ਮੌਕੇ ਟਰੈਫਿਕ ਮੁਲਾਜ਼ਮ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਵੀ.ਆਈ.ਪੀ. ਸਟਿੱਕਰ ਲਗਾਉਣਾ ਸਖ਼ਤ ਮਨ੍ਹਾਂ ਹੈ, ਜਿਸ ਦੇ ਬਾਵਜੂਦ ਕਈ ਲੋਕ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ। ਇਸ ਦੇ ਮੱਦੇਨਜ਼ਰ ਉਕਤ ਗੱਡੀ ਦਾ ਰੋਕ ਕੇ ਚਲਾਨ ਕੱਟਿਆ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਗੱਡੀਆਂ ਉੱਪਰ ਅਜਿਹੇ ਸਟਿੱਕਰ ਨਾ ਲਗਾਏ ਜਾਣ। ਜੇਕਰ ਕੋਈ ਇਸ ਤਰੀਕੇ ਨਾਲ ਸਟਿੱਕਰ ਲਗਾਉਂਦਾ ਹੈ ਤਾਂ ਟਰੈਫਿਕ ਨਿਯਮਾਂ ਦੇ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8