ਧਾਗੇ ਦੇ ਪੈਸੇ ਮੰਗਣ ''ਤੇ ਨੌਜਵਾਨ ਨੇ ਪਿਓ-ਪੁੱਤ ''ਤੇ ਕੀਤਾ ਹਮਲਾ
Saturday, Mar 22, 2025 - 06:08 PM (IST)

ਲੁਧਿਆਣਾ (ਰਾਜ) : ਧਾਗੇ ਦੇ ਪੈਸੇ ਮੰਗਣ 'ਤੇ ਕੁਝ ਨੌਜਵਾਨਾਂ ਨੇ ਪਿਉ-ਪੁੱਤ 'ਤੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਮਾਮਲੇ ਵਿਚ ਥਾਣਾ ਟਿੱਬਾ ਦੀ ਪੁਲਸ ਨੇ ਸਚਿਨ ਦੀ ਸ਼ਿਕਾਇਤ ’ਤੇ ਮੁਲਜ਼ਮ ਸੌਰਵ ਮਹਾਜਨ, ਉਸ ਦੇ ਪਿਤਾ, ਜੀਜਾ ਦੀਪੂ ਅਤੇ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਸ਼ਿਕਾਇਤਕਰਤਾ ਸਚਿਨ ਨੇ ਦੱਸਿਆ ਕਿ ਉਸ ਨੇ ਮੁਲਜ਼ਮਾਂ ਤੋਂ ਧਾਗੇ ਦੇ ਪੈਸੇ ਲੈਣੇ ਸਨ। ਇਸ ਕਾਰਨ ਉਹ ਉਸ ਤੋਂ ਪੈਸਿਆਂ ਦੀ ਮੰਗ ਕਰ ਰਹੇ ਸਨ। ਮੁਲਜ਼ਮ ਦਾ ਪੈਸੇ ਦੇਣ ਦਾ ਕੋਈ ਇਰਾਦਾ ਨਹੀਂ ਸੀ। ਇਸ ਲਈ ਰੰਜਿਸ਼ ਦੇ ਚੱਲਦਿਆਂ ਦੋਸ਼ੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਆਪਣੇ ਸਾਥੀਆਂ ਨੂੰ ਫੈਕਟਰੀ ਦੇ ਬਾਹਰ ਬੁਲਾ ਕੇ ਉਸ ਦੀ ਅਤੇ ਉਸ ਦੇ ਪਿਤਾ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਜਿਸ ਤੋਂ ਬਾਅਦ ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।