ਚੋਰਾਂ ਨੇ ਜੰਗਲ ''ਚ ਬਣਾ ਰੱਖਿਆ ਮੰਗਲ, ਮੌਕੇ ਦਾ ਮੰਜ਼ਰ ਦੇਖ ਲੋਕਾਂ ਦੀਆਂ ਅੱਖਾਂ ਰਹਿ ਗਈਆਂ ਅੱਡੀਆਂ

Thursday, Jan 04, 2024 - 01:48 AM (IST)

ਚੋਰਾਂ ਨੇ ਜੰਗਲ ''ਚ ਬਣਾ ਰੱਖਿਆ ਮੰਗਲ, ਮੌਕੇ ਦਾ ਮੰਜ਼ਰ ਦੇਖ ਲੋਕਾਂ ਦੀਆਂ ਅੱਖਾਂ ਰਹਿ ਗਈਆਂ ਅੱਡੀਆਂ

ਫਿਲੌਰ (ਭਾਖੜੀ)- ਚੋਰਾਂ ਨੇ ਚੋਰੀ ਕਰਨ ਤੋਂ ਬਾਅਦ ਫਿਲੌਰ ਦੇ ਜੰਗਲ ਨੂੰ ਮਹਿਫੂਜ਼ ਟਿਕਾਣਾ ਬਣਾਇਆ ਹੋਇਆ ਸੀ। ਚੋਰਾਂ ਨੇ ਆਪਣੇ ਬਿਸਤਰ ਤੱਕ ਉੱਥੇ ਲਗਾ ਰੱਖੇ ਸਨ, ਜਿਨ੍ਹਾਂ ਦੀ ਭਾਲ ਕਰਦੀ ਆਮ ਜਨਤਾ ਆਪਣੀ ਜਾਨ ਜ਼ੋਖਿਮ ’ਚ ਪਾ ਕੇ ਉਨ੍ਹਾਂ ਦੇ ਟਿਕਾਣਿਆਂ ’ਤੇ ਪੁੱਜ ਗਈ। ਲੋਕਾਂ ਦੇ ਆਉਣ ਦੀ ਆਵਾਜ਼ ਸੁਣ ਕੇ ਚੋਰ ਉੱਥੋਂ ਭੱਜ ਗਏ।

ਸ਼ਹਿਰ ’ਚ ਆਏ ਦਿਨ ਲੁੱਟ-ਖੋਹ ਤੇ ਚੋਰੀ ਦੀਆਂ ਵਾਰਦਾਤਾਂ ਹੋ ਰਹੀਆਂ ਹਨ। ਪਿਛਲੇ 2 ਦਿਨਾਂ ’ਚ ਲੁਟੇਰਿਆਂ ਨੇ ਜਿੱਥੇ ਰਾਤ ਨੂੰ ਸਰੇ ਬਾਜ਼ਾਰ ਕੱਪੜਾ ਵਪਾਰੀ ਅਤੇ ਇਕ ਦੁਕਾਨਦਾਰ ਨੂੰ ਲੁੱਟਿਆ, ਉੱਥੇ ਅਟਵਾਲ ਹਾਊਸ ਕਾਲੋਨੀ ’ਚ ਚੋਰਾਂ ਨੇ ਦੋ ਦਿਨਾਂ ’ਚ 6 ਘਰਾਂ ਨੂੰ ਆਪਣਾ ਨਿਸ਼ਾਨਾ ਬਣਾਇਆ। ਕਾਲੋਨੀ ਦੇ ਅੰਦਰ ਨਵੇਂ ਬਣ ਰਹੇ 5 ਘਰਾਂ ’ਚੋਂ ਲੱਖਾਂ ਰੁਪਏ ਦੀਆਂ ਏ.ਸੀ. ਪਾਈਪਾਂ ਅਤੇ ਬਿਜਲੀ ਦੀਆਂ ਤਾਰਾਂ ਕੱਢ ਕੇ ਲੈ ਗਏ।

ਇਹ ਵੀ ਪੜ੍ਹੋ- ਕੇਂਦਰੀ ਜੇਲ੍ਹ ਇਕ ਵਾਰ ਫਿਰ ਤੋਂ ਸਵਾਲਾਂ ਦੇ ਘੇਰੇ 'ਚ, ਹਵਾਲਾਤੀਆਂ ਨੇ ਕੀਤੀ ਬਰਥ-ਡੇ ਪਾਰਟੀ, ਵੀਡੀਓ ਹੋ ਰਹੀ ਵਾਇਰਲ

ਲਗਾਤਾਰ ਸ਼ਿਕਾਇਤ ਕਰਨ ਦੇ ਬਵਾਜੂਦ ਜਦੋਂ ਸਥਾਨਕ ਪੁਲਸ ਚੋਰਾਂ ਦਾ ਸੁਰਾਗ ਨਾ ਲਗਾ ਸਕੀ ਤਾਂ ਇਨ੍ਹਾਂ ਚੋਰਾਂ ਦੇ ਹੱਥੋਂ ਲੱਖਾਂ ਦਾ ਨੁਕਸਾਨ ਕਰਵਾ ਚੁੱਕੇ ਲੋਕਾਂ ਨੇ ਉਨ੍ਹਾਂ ਦਾ ਸੁਰਾਗ ਲਗਾਉਣ ਲਈ ਸ਼ਹਿਰ ’ਚ ਤਲਾਸ਼ਣਾ ਸ਼ੁਰੂ ਕਰ ਦਿੱਤਾ। ਸ਼ਹਿਰ ਵਾਸੀਆਂ ਨੇ ਜਦੋਂ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਚੋਰ ਦੀ ਤਸਵੀਰ ਦਿਖਾਉਂਦੇ ਉਸ ਦਾ ਸੁਰਾਗ ਦੇਣ ਵਾਲੇ ਨੂੰ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਤਾਂ ਉਸੇ ਸਮੇਂ ਉਨ੍ਹਾਂ ਕੋਲ 2 ਲੜਕੇ ਆਏ, ਜਿਨ੍ਹਾਂ ਨੇ ਦੱਸਿਆ ਕਿ ਇਹ ਨੇੜਲੇ ਪਿੰਡ ਦਾ ਰਹਿਣ ਵਾਲਾ ਚੋਰ ਹੈ।

ਉਨ੍ਹਾਂ ਨੇ ਦੱਸਿਆ ਕਿ ਇਹ ਚੋਰ ਅਤੇ ਇਸ ਵਰਗੇ ਹੋਰ ਚੋਰ ਲੁਟੇਰੇ ਸ਼ਹਿਰ ਦੇ ਨਾਲ ਲਗਦੇ ਜੰਗਲ ’ਚ ਪਿਛਲੇ ਲੰਬੇ ਸਮੇਂ ਤੋਂ ਡੇਰਾ ਲਾਈ ਬੈਠੇ ਹਨ। ਇਨ੍ਹਾਂ ਨੇ ਆਪਣਾ ਚੁੱਲ੍ਹਾ ਰੱਖਿਆ ਹੋਇਆ ਹੈ, ਨਾਲ ਹੀ ਸੌਣ ਲਈ ਬਿਸਤਰ ਵਿਛਾਏ ਹੋਏ ਹਨ। ਪੂਰਾ ਦਿਨ ਨਸ਼ਾ ਕਰ ਕੇ ਇਹ ਜੰਗਲ ਦੇ ਅੰਦਰ ਸੁੱਤੇ ਰਹਿੰਦੇ ਹਨ। ਅੱਧੀ ਰਾਤ ਨੂੰ ਇਹ ਬਾਹਰ ਨਿਕਲਦੇ ਹਨ ਅਤੇ ਵਾਰਦਾਤਾਂ ਕਰ ਕੇ ਫਿਰ ਚਲੇ ਜਾਂਦੇ ਹਨ। ਜੰਗਲ ਹੋਣ ਕਾਰਨ ਹੋਰ ਕੋਈ ਅੰਦਰ ਜਾਣ ਤੋਂ ਝਿਜਕਦਾ ਹੈ।

ਇਹ ਵੀ ਪੜ੍ਹੋ- PSEB ਨੇ ਜਾਰੀ ਕੀਤੀ 5ਵੀਂ, 8ਵੀਂ, 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟਸ਼ੀਟ

ਉਨ੍ਹਾਂ ਮੁੰਡਿਆਂ ਨਾਲ ਗੱਲ ਕਰ ਕੇ ਸ਼ਹਿਰਵਾਸੀ ਹਿੰਮਤ ਜੁਟਾ ਕੇ ਆਪਣੇ ਮੋਬਾਈਲ ਫੋਨ ਦੀ ਲਾਈਟ ਜਗਾ ਕੇ ਜੰਗਲ ਦੇ ਅੰਦਰ ਤੱਕ ਚਲੇ ਗਏ ਤਾਂ ਚੋਰਾਂ ਨੂੰ ਲੋਕਾਂ ਦੇ ਆਉਣ ਦੀ ਆਵਾਜ਼ ਸੁਣ ਗਈ। ਉਹ ਉੱਥੇ ਹੀ ਆਪਣੇ ਬਿਸਤਰ ਅਤੇ ਹੋਰ ਸਾਮਾਨ ਛੱਡ ਕੇ ਭੱਜ ਗਏ। ਸ਼ਹਿਰ ਵਾਸੀ ਜੰਗਲ ਦੇ ਅੰਦਰ ਦਾ ਮੰਜਰ ਦੇਖ ਕੇ ਹੈਰਾਨ ਹੋ ਗਏ। ਚੋਰਾਂ ਨੇ ਜੰਗਲ ’ਚ ਮੰਗਲ ਬਣਾ ਰੱਖਿਆ ਸੀ।

ਪਤਾ ਲੱਗਾ ਹੈ ਕਿ ਇੱਥੇ ਹੀ ਚੋਰ ਚੋਰੀ ਦੇ ਸਾਮਾਨ ਦੀ ਸ਼ਕਲ ਬਦਲ ਦਿੰਦੇ ਸਨ। ਬਿਜਲੀ ਦੀਆਂ ਤਾਰਾਂ ਨੂੰ ਰਾਤ ਦੇ ਸਮੇਂ ਅੱਗ ਨਾਲ ਪਿਘਲਾ ਕੇ ਉਸ ਤੋਂ ਤਾਂਬਾ ਕੱਢਣ ਦਾ ਕੰਮ ਕਰਦੇ ਹਨ ਅਤੇ ਸਵੇਰੇ ਬਾਜ਼ਾਰ ’ਚ ਵੇਚ ਦਿੰਦੇ ਹਨ। ਲੋਕਾਂ ਨੇ ਪੁਲਸ ਨੂੰ ਫੋਨ ਕਰ ਕੇ ਘਟਨਾ ਦੀ ਜਾਣਕਾਰੀ ਦਿੱਤੀ।

ਹੈਰਾਨੀ ਦੀ ਗੱਲ ਹੈ ਕਿ ਉੱਥੇ ਸ਼ਹਿਰ ਵਾਸੀਆਂ ਨੂੰ ਕੁਝ ਔਰਤਾਂ ਦੇ ਅੰਡਰਗਾਰਮੈਂਟਸ ਵੀ ਮਿਲੇ ਹਨ, ਜਿਸ ਤੋਂ ਪਤਾ ਲਗਦਾ ਹੈ ਕਿ ਜਾਂ ਤਾਂ ਉਹ ਕਿਸੇ ਘਰੋਂ ਚੋਰੀ ਕਰ ਕੇ ਲਿਆਏ ਹੋਣਗੇ ਜਾਂ ਫਿਰ ਇਨ੍ਹਾਂ ਚੋਰਾਂ ਦੇ ਕੋਲ ਇਨ੍ਹਾਂ ਦੀਆਂ ਸਾਥਣ ਔਰਤਾਂ ਵੀ ਆਉਂਦੀਆਂ ਹੋਣਗੀਆਂ। ਪੁਲਸ ਘਟਨਾ ਦੀ ਜਾਂਚ ਕਰੇਗੀ ਤਾਂ ਹੀ ਸਭ ਸਾਫ ਹੋਵੇਗਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News