Georgia ਦੇ ਰੈਸਟੋਰੈਂਟ 'ਚ ਮਰਨ ਵਾਲਿਆਂ 'ਚ ਪੰਜਾਬ ਤੋਂ ਗਈਆਂ ਨਣਾਨ-ਭਰਜਾਈ ਵੀ ਸ਼ਾਮਲ
Wednesday, Dec 18, 2024 - 01:01 AM (IST)
ਰਾਜਪੁਰਾ (ਹਰਵਿੰਦਰ)- ਬੀਤੇ ਦਿਨ ਜਾਰਜੀਆ ਦੇ ਗੁੰਡੋਰੀ ਇਲਾਕੇ ’ਚ ਇਕ ਭਾਰਤੀ ਰੈਸਟੋਰੈਂਟ ’ਚੋਂ 12 ਲਾਸ਼ਾਂ ਮਿਲਣ ਦੀ ਖ਼ਬਰ ਨਾਲ ਦਹਿਸ਼ਤ ਫੈਲ ਗਈ ਸੀ। ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੇ ਦੱਸਿਆ ਕਿ ਲਾਸ਼ਾਂ ’ਤੇ ਹਿੰਸਾ ਦੇ ਕੋਈ ਨਿਸ਼ਾਨ ਨਹੀਂ ਮਿਲੇ ਹਨ। ਜਾਰਜੀਆ ਸਰਕਾਰ ਅਨੁਸਾਰ ਪੀੜਤ ਰੈਸਟੋਰੈਂਟ ਦੇ ਕਰਮਚਾਰੀ ਸਨ ਅਤੇ ਮਰਨ ਵਾਲਿਆਂ ’ਚ 11 ਵਿਦੇਸ਼ੀ, ਜਦਕਿ ਇਕ ਜਾਰਜੀਆ ਦਾ ਨਾਗਰਿਕ ਹੈ।
ਇਹ ਵੀ ਪੜ੍ਹੋ- PTM ਮਗਰੋਂ ਸਕੂਲ ਤੋਂ ਪਰਤੀ ਕੁੜੀ ਨਾਲ ਵਾਪਰ ਗਿਆ ਦਿਲ ਦਹਿਲਾਉਣ ਵਾਲਾ ਹਾ.ਦਸਾ
ਸੂਤਰਾਂ ਮੁਤਾਬਕ ਮ੍ਰਿਤਕਾਂ ’ਚ ਔਰਤਾਂ ਵੀ ਸ਼ਾਮਲ ਹਨ। ਇਨ੍ਹਾਂ ਔਰਤਾਂ 'ਚੋਂ ਇਕ ਦੀ ਪਛਾਣ ਅਮਰਿੰਦਰ ਕੌਰ (32) ਪੁੱਤਰੀ ਸਾਹਿਬ ਸਿੰਘ ਪਿੰਡ ਮਹਿਮਾ ਰਾਜਪੁਰਾ ਅਤੇ ਦੂਸਰੀ ਮ੍ਰਿਤਕਾ ਦੀ ਭਰਜਾਈ ਮਨਿੰਦਰ ਕੌਰ (32) ਪਤਨੀ ਜਤਿੰਦਰ ਸਿੰਘ ਪੁੱਤਰ ਸਾਹਿਬ ਸਿੰਘ ਚੰਡੀ ਕਲਾਂ, ਸਮਾਣਾ ਦੇ ਤੌਰ ’ਤੇ ਹੋਈ, ਜੋ ਰੈਸਟੋਰੈਂਟ ’ਚ ਕੰਮ ਕਰਦੀਆਂ ਸਨ। ਰਿਪੋਰਟ ਮੁਤਾਬਕ ਪੁਲਸ ਮਾਮਲੇ ਦੀ ਪੂਰੀ ਜਾਂਚ ਕਰ ਰਹੀ ਹੈ। ਪੀੜਤ ਪਰਿਵਾਰਾਂ ਨੇ ਲਾਸ਼ਾਂ ਨੂੰ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ- ਲਾਈਟ ਜਾਣ ਮਗਰੋਂ ਚਲਾਇਆ ਜਨਰੇਟਰ, ਗੈਸ ਚੜ੍ਹਨ ਕਾਰਨ 5 ਸਾਲਾ ਬੱਚੀ ਦੇ ਪਿਤਾ ਸਣੇ ਹੋਈ ਸੀ 12 ਦੀ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e