ਇਕ ਹੋਰ ਮੰਦਭਾਗੀ ਖ਼ਬਰ, ਕਿਸਾਨ ਆਗੂ ਦੀ ਮੌਤ, ਮਿੰਟਾਂ ''ਚ ਪੈ ਗਈਆਂ ਭਾਜੜਾਂ
Thursday, Dec 19, 2024 - 06:13 PM (IST)
ਭੋਗਪੁਰ (ਰਾਜੇਸ਼ ਸੂਰੀ)- ਭੋਗਪੁਰ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਬੁੱਧਵਾਰ ਦੇਰ ਰਾਤ ਸਹਿਕਾਰੀ ਖੰਡ ਮਿਲ ਭੋਗਪੁਰ ਵਿਚ ਗੰਨੇ ਦੀ ਫ਼ਸਲ ਦੀ ਟਰਾਲੀ ਲੈ ਕੇ ਪੁੱਜੇ ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਸਰਗਰਮ ਆਗੂ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਸਥਾਨਕ ਨੇਤਾ ਪ੍ਰੀਤਮ ਸਿੰਘ ਸਾਗਰਾਂਵਾਲੀ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।
ਇਹ ਵੀ ਪੜ੍ਹੋ- ਦੁੱਖ਼ਦਾਇਕ ਖ਼ਬਰ: ਜਾਰਜੀਆ ਦੇ ਹੋਟਲ 'ਚ ਵਾਪਰੀ ਘਟਨਾ 'ਚ ਪਟਿਆਲਾ ਦੀ ਨਨਾਣ-ਭਰਜਾਈ ਦੀ ਮੌਤ
ਦੱਸਿਆ ਜਾ ਰਿਹਾ ਹੈ ਕਿ ਪ੍ਰੀਤਮ ਸਿੰਘ ਸਾਗਰਾਂਵਾਲੀ ਗੰਨੇ ਦੀ ਟਰਾਲੀ ਲੈ ਕੇ ਮਿਲ ਅੰਦਰ ਲੱਗੇ ਕੰਡੇ 'ਤੇ ਪੁੱਜੇ ਸਨ ਅਤੇ ਟਰਾਲੀ ਦਾ ਵਜਨ ਕਰਵਾਉਂਦੇ ਸਮੇਂ ਉਨ੍ਹਾਂ ਨੂੰ ਅਚਾਨਕ ਸ਼ਾਤੀ ਵਿਚ ਦਰਦ ਉੱਠਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ। ਜਿਵੇਂ ਹੀ ਪ੍ਰੀਤਮ ਸਿੰਘ ਸਾਗਰਾਂਵਾਲੀ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਤਾਂ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਪ੍ਰੀਤਮ ਸਿੰਘ ਸਾਗਰਾਂਵਾਲੀ ਦੇ ਪਰਿਵਾਰ ਨਾਲ ਦੁੱਖ਼ ਸਾਂਝਾ ਕਰਨ ਵਾਲਿਆਂ ਵਿਚ ਬਲਵੀਰ ਸਿੰਘ ਬਿੱਟੂ ਪ੍ਰਧਾਨ ਟਰੱਕ ਯੂਨੀਅਨ ਭੋਗਪੁਰ, ਕਾਂਗਰਸੀ ਆਗੂ ਰਾਜ ਕੁਮਾਰ ਰਾਜਾ, ਅਸ਼ਵਨ ਭੱਲਾ ਭੁਪਿੰਦਰ ਸਿੰਘ ਸੈਣੀ, ਜਸਵੀਰ ਸਿੰਘ ਸੈਣੀ, ਦੋਆਬਾ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਵਿੰਦਰ ਸਿੰਘ ਮਲ੍ਹੀ ਨੰਗਲ, ਸੁਖਵਿੰਦਰ ਸਿੰਘ ਦਾਰਾਵਾਂ, ਅਵਤਾਰ ਸਿੰਘ ਜੰਡੀਰ, ਬਾਬਾ ਜੱਗਾ ਮਾਧੋਪੁਰ, ਹਰਮਿੰਦਰ ਸਿੰਘ ਮਿੰਟਾ ਭੱਟਨੂਰਾ, ਬਿੰਦਰ ਬੁੱਟਰਾਂ ਆਦਿ ਸ਼ਾਮਲ ਸਨ।
ਇਹ ਵੀ ਪੜ੍ਹੋ- ਵਿਦੇਸ਼ੋਂ ਪਰਤੀ ਪੁੱਤ ਦੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਗੋਲ਼ੀਆਂ ਮਾਰ ਕੈਨੇਡਾ 'ਚ ਹੋਇਆ ਸੀ ਕਤਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8