ਪੁਲਸ ਦਾ ਨਾਕਾ ਦੇਖ ਨੌਜਵਾਨ ਨੇ ਭਜਾ ਲਈ ਮਾਰੂਤੀ, ਫ਼ਿਰ ਜੋ ਹੋਇਆ...
Tuesday, Dec 17, 2024 - 10:58 PM (IST)
ਜਲੰਧਰ (ਵੈੱਬਡੈਸਕ)- ਜਲੰਧਰ ਦੇ ਗੁਰੂ ਨਾਨਕ ਮਿਸ਼ਨ ਚੌਂਕ 'ਚ ਪੁਲਸ ਵੱਲੋਂ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਇਕ ਮਹਿਲਾ ਪੁਲਸ ਅਧਿਕਾਰੀ ਨੇ ਇਕ ਮਾਰੂਤੀ ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ, ਪਰ ਕਾਰ ਚਾਲਕ ਨੌਜਵਾਨ ਨੇ ਕਾਰ ਰੋਕਣ ਦੀ ਬਜਾਏ ਕਾਰ ਭਜਾ ਲਈ।
ਇਸ ਮਗਰੋਂ ਪੁਲਸ ਅਧਿਕਾਰੀਆਂ ਨੇ ਐਕਟਿਵਾ 'ਤੇ ਸਵਾਰ ਹੋ ਕੇ ਉਸ ਕਾਰ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਤੇ ਥੋੜ੍ਹੀ ਦੂਰ ਅੱਗੇ ਜਾ ਕੇ ਉਸ ਨੂੰ ਰੋਕ ਲਿਆ। ਪੁਲਸ ਅਧਿਕਾਰੀਆਂ ਨੇ ਜਾਂਦੇ ਹੀ ਕਾਰ ਸਵਾਰ ਨੌਜਵਾਨ 'ਤੇ ਡੰਡੇ ਨਾਲ ਹਮਲਾ ਕਰ ਦਿੱਤਾ ਤੇ ਉਸ ਨੂੰ ਪੁੱਛਿਆ ਕਿ ਉਸ ਨੇ ਰੋਕਣ ਦੀ ਬਜਾਏ ਕਾਰ ਭਜਾ ਲਈ ਤੇ ਇਕ ਵਿਅਕਤੀ ਫੇਟ ਵੱਜਣ ਤੋਂ ਵਾਲ-ਵਾਲ ਬਚਿਆ।
ਇਹ ਵੀ ਪੜ੍ਹੋ- PTM ਮਗਰੋਂ ਸਕੂਲ ਤੋਂ ਪਰਤੀ ਕੁੜੀ ਨਾਲ ਵਾਪਰ ਗਿਆ ਦਿਲ ਦਹਿਲਾਉਣ ਵਾਲਾ ਹਾ.ਦਸਾ
ਜਦੋਂ ਮਾਮਲਾ ਭੱਖ ਗਿਆ ਤਾਂ ਰੋਡ 'ਤੇ ਕਾਫ਼ੀ ਟ੍ਰੈਫ਼ਿਕ ਜਾਮ ਵੀ ਲੱਗ ਗਿਆ ਤਾਂ ਕਾਰ ਸਵਾਰ ਔਰਤਾਂ ਨੇ ਹੱਥ ਜੋੜ ਕੇ ਉਕਤ ਅਧਿਕਾਰੀਆਂ ਤੋਂ ਮੁਆਫ਼ੀ ਮੰਗੀ। ਮੌਕੇ 'ਤੇ ਮੌਜੂਦ ਲੋਕਾਂ ਨੇ ਵੀ ਪੁਲਸ ਅਧਿਕਾਰੀਆਂ ਨੂੰ ਬੇਨਤੀ ਕੀਤੀ ਕਿ ਇਸ ਨੂੰ ਜਾਣ ਦਿੱਤਾ ਜਾਵੇ, ਤਾਂ ਕਿਤੇ ਜਾ ਕੇ ਉਸ ਕਾਰ ਚਾਲਕ ਦੀ ਜਾਨ ਛੁੱਟੀ।
ਇਹ ਵੀ ਪੜ੍ਹੋ- MP ਮੀਤ ਹੇਅਰ ਨੇ ਸੰਸਦ 'ਚ ਚੁੱਕਿਆ ਕਿਸਾਨਾਂ ਦਾ ਮੁੱਦਾ, ਕਿਹਾ- '2 ਸੂਬਿਆਂ ਦੀ ਸਰਹੱਦ ਨੂੰ 'ਬਾਰਡਰ' ਬਣਾ ਦਿੱਤਾ...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e