ਪੈਟਰੋਲ ਪੰਪ ਲੁੱਟਣ ਦੀ ਸਕੀਮ ਬਣਾ ਰਹੇ ਗਿਰੋਹ ਦੇ 5 ਮੈਂਬਰ ਕਾਬੂ, ਲੁੱਟ ਦੀਆਂ 10 ਵਾਰਦਾਤਾਂ ਟ੍ਰੇਸ

Wednesday, Dec 18, 2024 - 07:29 AM (IST)

ਪੈਟਰੋਲ ਪੰਪ ਲੁੱਟਣ ਦੀ ਸਕੀਮ ਬਣਾ ਰਹੇ ਗਿਰੋਹ ਦੇ 5 ਮੈਂਬਰ ਕਾਬੂ, ਲੁੱਟ ਦੀਆਂ 10 ਵਾਰਦਾਤਾਂ ਟ੍ਰੇਸ

ਫਿਲੌਰ (ਭਾਖੜੀ) : ਸਥਾਨਕ ਪੁਲਸ ਨੇ ਪੈਟਰੋਲ ਪੰਪ ਲੁੱਟਣ ਦੀ ਯੋਜਨਾ ਬਣਾ ਰਹੇ ਗੈਂਗ ਦੇ 5 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ ਲੁੱਟੇ ਗਏ 3 ਮੋਟਰਸਾਈਕਲ, 4 ਮੋਬਾਈਲ, 3 ਦਾਤਰ ਅਤੇ ਰਾਡ ਬਰਾਮਦ ਕੀਤੀ ਹੈ। ਮੁਲਜ਼ਮਾਂ ਤੋਂ 10 ਵਾਰਦਾਤਾਂ ਟ੍ਰੇਸ ਹੋਈਆਂ ਹਨ।

ਜਾਣਕਾਰੀ ਦਿੰਦੇ ਹੋਏ ਡੀ. ਐੱਸ. ਪੀ. ਸਬ-ਡਵੀਜ਼ਨ ਫਿਲੌਰ ਸਰਵਨ ਸਿੰਘ ਬੱਲ ਨੇ ਦੱਸਿਆ ਕਿ ਥਾਣਾ ਮੁਖੀ ਇੰਸਪੈਕਟਰ ਸੰਜੀਵ ਕਪੂਰ ਦੀ ਪੁਲਸ ਪਾਰਟੀ ਨੇ ਵਿਸ਼ੇਸ਼ ਚੈਕਿੰਗ ਮੁਹਿੰਮ ’ਚ ਗੈਂਗ ਦੇ ਮੈਂਬਰਾਂ ਜਸਕਰਨ ਸਿੰਘ ਉਰਫ ਜੱਸਾ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਬੱਛੋਵਾਲ, ਕਮਲ ਪੁੱਤਰ ਰਾਣਾ ਵਾਸੀ ਮਥੁਰਾਪੁਰੀ, ਸੰਜੇ ਕੁਮਾਰ ਪੁੱਤਰ ਮਨੋਜ ਕੁਮਾਰ ਵਾਸੀ ਮੁਹੱਲਾ ਚੌਧਰੀਆਂ ਗੜ੍ਹਾ ਰੋਡ, ਫਿਲੌਰ, ਰਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਬੱਕਾਪੁਰ ਅਤੇ ਜਤਿੰਦਰ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਪਿੰਡ ਕੰਗ ਅਰਾਈਆਂ ਨੂੰ ਗ੍ਰਿਫਤਾਰ ਕੀਤਾ ਹੈ।

ਇਹ ਵੀ ਪੜ੍ਹੋ : ਪੁਰਤਗਾਲ ਦਾ ਟੂਰਿਸਟ ਵੀਜ਼ਾ ਤੇ ਪਲਾਂਟ ਲਗਾਉਣ ਦੇ ਨਾਂ ’ਤੇ ਮਾਰੀ ਲੱਖਾਂ ਦੀ ਠੱਗੀ, ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ

ਡੀ. ਐੱਸ. ਪੀ. ਨੇ ਦੱਸਿਆ ਕਿ ਜਤਿੰਦਰ ਸਿੰਘ ਦੇ ਵਿਰੋਧ ’ਚ ਪਹਿਲਾਂ ਵੀ ਜਲੰਧਰ ਅਤੇ ਫਿਲੌਰ ਥਾਣੇ ’ਚ 4 ਮੁਕੱਦਮੇ ਦਰਜ ਹਨ ਅਤੇ ਕਮਲ ਪੁੱਤਰ ਰਾਣਾ ’ਤੇ ਵੀ ਫਿਲੌਰ ਥਾਣੇ ’ਚ ਪਹਿਲਾਂ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਇਹ ਗੈਂਗ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਮੁਲਜ਼ਮ ਹਥਿਆਰਾਂ ਦੇ ਜ਼ੋਰ ’ਤੇ ਹਾਈਵ ’ਤੇ ਲੁੱਟ-ਖੋਹ ਕਰਦੇ ਸਨ ਅਤੇ ਰਾਹਗੀਰਾਂ, ਖਾਸ ਕਰ ਕੇ ਔਰਤਾਂ ਤੋਂ ਮੋਬਾਈਲ ਫੋਨ ਖੋਹ ਲੈਂਦੇ ਸਨ ਅਤੇ ਉਨ੍ਹਾਂ ਨੂੰ ਸਸਤੇ ਰੇਟਾਂ ’ਤੇ ਵੇਚ ਦਿੰਦੇ ਸਨ। ਨਸ਼ੇ ਦੀ ਲਤ ਪੂਰੀ ਕਰਨ ਲਈ ਉਨ੍ਹਾਂ ਨੇ ਮੋਟਰਸਾਈਕਲ ਵੀ ਚੋਰੀ ਕੀਤੇ।

ਲੁੱਟ ਦੀਆਂ 10 ਵਾਰਦਾਤਾਂ ਹੋਈਆਂ ਟ੍ਰੇਸ : ਡੀ. ਐੱਸ. ਪੀ. ਬੱਲ
ਡੀ. ਐੱਸ. ਪੀ. ਬੱਲ ਨੇ ਦੱਸਿਆ ਕਿ ਜਾਂਚ ਦੌਰਾਨ ਮੁਲਜ਼ਮਾਂ ਤੋਂ ਕਰੀਬ 10 ਵਾਰਦਾਤਾਂ ਟ੍ਰੇਸ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਨਵਾਂਸ਼ਹਿਰ ਰੋਡ ’ਤੇ ਲੱਗਿਆ ਪੈਟਰੋਲ ਪੰਪ ਲੁੱਟਣ ਦੀ ਯੋਜਨਾ ਬਣਾਈ ਸੀ। ਇਸ ਤੋਂ ਪਹਿਲਾਂ ਹੀ ਪੁਲਸ ਨੇ ਉਨ੍ਹਾਂ ਨੂੰ ਕਾਬੂ ਕਰ ਕੇ ਕੇਸ ਦਰਜ ਕਰ ਲਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News