ਰਿਪੇਅਰ ਲਈ ਆਈ ਕਾਰ ਨੂੰ ਅਚਾਨਕ ਲੱਗ ਗਈ ਅੱਗ, ਮਿੰਟਾਂ 'ਚ ਪੈ ਗਈਆਂ ਭਾਜੜਾਂ
Thursday, Dec 19, 2024 - 11:22 PM (IST)
ਅਬੋਹਰ (ਵੈੱਬਡੈਸਕ)- ਅਬੋਹਰ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਸੀਤੋ ਰੋਡ ਸਥਿਤ ਇਕ ਵਰਕਾਸ਼ਾਪ 'ਚ ਉਸ ਸਮੇਂ ਭਾਜੜਾਂ ਪੈ ਗਈਆਂ, ਜਦੋਂ ਰਿਪੇਅਰ ਲਈ ਆਈ ਇਕ ਕਾਰ 'ਚ ਅਚਾਨਕ ਅੱਗ ਲਈ। ਇਹ ਅੱਗ ਇੰਨੀ ਭਿਆਨਕ ਸੀ ਕਿ ਕਾਰ ਦੇਖਦੇ ਹੀ ਦੇਖਦੇ ਸੁਆਹ ਹੋ ਗਈ ਹੈ।
ਜਾਣਕਾਰੀ ਅਨੁਸਾਰ ਹਰਿਆਣਾ ਦੇ ਪਿੰਡ ਜੰਡਵਾਲਾ ਬਿਸ਼ਨੋਈਆ ਦੇ ਰਹਿਣ ਵਾਲੇ ਸਰਵਣ ਕੁਮਾਰ ਆਪਣੀ ਆਲਟੋ ਕਾਰ ਠੀਕ ਕਰਵਾਉਣ ਲਈ ਗਿਆ ਸੀ। ਜਦੋਂ ਮਕੈਨਿਕ ਨੇ ਕਾਰ ਦਾ ਇਕ ਨਟ ਖੋਲ੍ਹਿਆ ਤਾਂ ਅਚਾਨਕ ਕਾਰ 'ਚ ਭਿਆਨਕ ਅੱਗ ਲੱਗ ਗਈ ਤੇ ਦੇਖਦੇ ਦੇਖਦੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।
ਇਹ ਵੀ ਪੜ੍ਹੋ- ਅਮਰੀਕਾ ਤੋਂ ਆਈ ਬੇਹੱਦ ਮੰਦਭਾਗੀ ਖ਼ਬਰ, ਦੋਸਤ ਦੀ B'Day ਪਾਰਟੀ 'ਤੇ ਜਾ ਰਹੇ 2 ਮੁੰਡਿਆਂ ਦੀ ਹੋਈ ਦਰਦਨਾਕ ਮੌ/ਤ
ਇਸ ਮਗਰੋਂ ਆਸਪਾਸ ਦੇ ਲੋਕਾਂ ਵੱਲੋਂ 112 ਨੰਬਰ 'ਤੇ ਕਾਲ ਕਰ ਕੇ ਅੱਗ 'ਤੇ ਕਾਬੂ ਪਾਉਣ ਲਈ ਫਾਇਰ ਬ੍ਰਿਗੇਡ ਨੂੰ ਸੱਦਿਆ ਗਿਆ, ਜਿਸ ਮਗਰੋਂ ਟੀਮ ਨੇ ਆ ਕੇ ਅੱਗ 'ਤੇ ਕਾਫ਼ੀ ਮਿਹਨਤ ਮੁਸ਼ੱਕਤ ਮਗਰੋਂ ਕਾਬੂ ਪਾਇਆ। ਇਸ ਅੱਗ ਦਾ ਕਾਰਨ ਪੈਟਰੋਲ ਦੀ ਟੈਂਕੀ ਲੀਕ ਹੋਣਾ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਦੀ ਧੀ ਨੇ ਵਿਦੇਸ਼ 'ਚ ਰੌਸ਼ਨ ਕੀਤਾ ਨਾਂ, ਆਸਟ੍ਰੇਲੀਅਨ ਆਰਮੀ 'ਚ ਹਾਸਲ ਕੀਤਾ ਵੱਡਾ ਮੁਕਾਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e