ਗੁਰੂਹਰਸਹਾਏ ਦੇ ਆਦਰਸ਼ ਨਗਰ ''ਚ ਦਿਨ ਦਿਹਾੜੇ ਲੱਖਾਂ ਰੁਪਏ ਦੀ ਚੋਰੀ

Thursday, Feb 06, 2025 - 06:10 PM (IST)

ਗੁਰੂਹਰਸਹਾਏ ਦੇ ਆਦਰਸ਼ ਨਗਰ ''ਚ ਦਿਨ ਦਿਹਾੜੇ ਲੱਖਾਂ ਰੁਪਏ ਦੀ ਚੋਰੀ

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸ਼ਹਿਰ ਦੇ ਆਦਰਸ਼ ਨਗਰ ਵਿਚ ਅੱਜ ਦਿਨ ਦਿਹਾੜੇ ਚੋਰ ਘਰ 'ਚੋਂ ਲੱਖਾਂ ਰੁਪਏ ਦੀ ਚੋਰੀ ਕਰਕੇ ਫਰਾਰ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਦਰਸ਼ ਨਗਰ ਦੇ ਬੰਟੀ ਨੇ ਦੱਸਿਆ ਕਿ ਉਨ੍ਹਾਂ ਨੇ ਗੋਲੂ ਕਾ ਰੋਡ 'ਤੇ ਸਥਿਤ ਦਰਗਾਹ ਪੀਰ ਬਾਬਾ ਕਰਮਦੀਨ ਦੀ ਪ੍ਰਸ਼ਾਦ ਦੀ ਕੰਟੀਨ ਦਾ ਠੇਕਾ ਲਿਆ ਹੋਇਆ ਹੈ ਅਤੇ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਪਤਨੀ ਸਮੇਤ ਦਰਗਾਹ 'ਤੇ ਗਏ ਹੋਏ ਸਨ ਅਤੇ ਉਨ੍ਹਾਂ ਦਾ ਬੇਟਾ ਵੀ ਆਪਣੇ ਕੰਮ 'ਤੇ ਗਿਆ ਹੋਇਆ ਸੀ। ਪੀੜਤ ਪਰਿਵਾਰ ਨੇ ਦੱਸਿਆ ਕਿ ਜਦੋਂ ਉਹ ਦੁਪਹਿਰ ਨੂੰ ਘਰ ਆਏ ਤਾਂ ਦੇਖਿਆ ਕਿ ਦੋਵਾਂ ਕਮਰਿਆਂ ਦੇ ਦਰਵਾਜ਼ੇ ਖੁਲ੍ਹੇ ਸਨ ਅਤੇ ਸਮਾਨ ਖਿਲਰਿਆ ਪਿਆ ਸੀ। ਉਨ੍ਹਾਂ ਦੱਸਿਆ ਕਿ ਚੋਰਾਂ ਵੱਲੋਂ ਪਹਿਲਾਂ ਅਲਮਾਰੀ ਨੂੰ ਖੋਲ੍ਹ ਕੇ ਉਸ ਦਾ ਸਾਰਾ ਸਮਾਨ ਬਾਹਰ ਕੱਢਿਆ ਅਤੇ ਉਸ ਵਿਚੋਂ ਜਦੋਂ ਕੋਈ ਪੈਸੇ ਨਹੀਂ ਮਿਲੇ ਤਾਂ ਦੂਜੇ ਕਮਰੇ ਵਿਚ ਆ ਕੇ ਮੇਜਾ ਦੇ ਦਰਾਜਾਂ ਦੀ ਤਲਾਸ਼ੀ ਕੀਤੀ। ਜਿੱਥੇ ਰੱਖੇ ਪਏ ਢਾਈ ਤੋਂ ਤਿੰਨ ਲੱਖ ਰੁਪਏ ਚੋਰ ਚੋਰੀ ਕਰਕੇ ਲੈ ਗਏ। 

ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਪੈਸੇ ਬੱਚੇ ਦੀ ਕਾਲਜ ਦੀ ਫੀਸ ਦੇਣ ਵਾਸਤੇ ਅਤੇ ਡੇਢ ਲੱਖ ਰੁਪਏ ਕਿਸੇ ਦਾ ਕਰਜ਼ਾ ਮੋੜਨ ਲਈ ਰੱਖੇ ਸਨ। ਪੀੜਤ ਪਰਿਵਾਰ ਨੇ ਦੱਸਿਆ ਕਿ ਇਸ ਚੋਰੀ ਦੀ ਘਟਨਾ ਬਾਰੇ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੀੜਤ ਪਰਿਵਾਰ ਨੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਫੜ ਕੇ ਉਨ੍ਹਾਂ ਕੋਲੋਂ ਪੈਸੇ ਬਰਾਮਦ ਕਰਕੇ ਉਨ੍ਹਾਂ ਨੂੰ ਵਾਪਸ ਕੀਤੇ ਜਾਣ ਅਤੇ ਚੋਰਾਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।


author

Gurminder Singh

Content Editor

Related News