ਚੋਣ ਕਮਿਸ਼ਨ ਦੇ ਗ਼ੈਰ-ਮਿਆਰੀ ਪ੍ਰਬੰਧਾਂ ਨੇ ਲਈ ਪੰਜਾਬ ਦੇ ਅਧਿਆਪਕਾਂ ਦੀ ਜਾਨ: ਹਰਜਿੰਦਰ ਹਾਂਡਾ
Tuesday, Dec 16, 2025 - 05:48 PM (IST)
ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ)- ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀ ਚੋਣ ਡਿਊਟੀ 'ਤੇ ਜਾ ਰਹੇ ਮੋਗਾ ਜ਼ਿਲ੍ਹੇ ਦੇ ਪਿੰਡ ਸੰਗਤਪੁਰਾ ਕੋਲ ਅਧਿਆਪਕ ਜੋੜੇ ਜਸਕਰਨ ਸਿੰਘ ਭੁੱਲਰ (ਵਾਸੀ ਧੂੜਕੋਟ ਰਣਸੀਂਹ) ਅਤੇ ਉਨ੍ਹਾਂ ਦੀ ਪਤਨੀ ਕਮਲਜੀਤ ਕੋਰ ਡੀ.ਪੀ.ਈ ਦੀ ਸੰਘਣੀ ਧੁੰਦ ਕਾਰਨ ਕਾਰ ਸੂਏ ਦੇ ਪਾਣੀ 'ਚ ਡਿਗਣ ਕਾਰਣ ਮੌਕੇ 'ਤੇ ਬੇਵਕਤੀ ਮੌਤ ਹੋ ਗਈ, ਅਜਿਹੇ ਹਾਦਸੇ ਪਹਿਲੀ ਵਾਰ ਨਹੀਂ ਹੋਏ। ਸਗੋਂ ਹਰ ਵਾਰ ਚੋਣਾਂ 'ਚ ਕੋਈ ਨਾ ਕੋਈ ਮੰਦਭਾਗੀ ਘਟਨਾ ਵਾਪਰਦੀ ਰਹੀ ਹੈ।
ਇਹ ਵੀ ਪੜ੍ਹੋ- 19 ਦਸੰਬਰ ਨੂੰ ਪੂਰੇ ਪੰਜਾਬ 'ਚ ਅਲਰਟ, ਮੌਸਮ ਵਿਭਾਗ ਨੇ 5 ਦਿਨਾਂ ਦੀ ਦਿੱਤੀ ਜਾਣਕਾਰੀ
ਦੁੱਖ ਦੀ ਗੱਲ ਹੋ ਕਿ ਚੋਣ ਕਮਿਸ਼ਨ ਅਤੇ ਮੌਕੇ ਦੀਆਂ ਸਰਕਾਰਾਂ ਇਸ ਉਪਰ ਕੋਈ ਸੰਜੀਦਗੀ ਨਹੀਂ ਦਿਖਾਉਂਦੀਆਂ। ਚੋਣਾਂ ਦੌਰਾਨ ਸੁਰੱਖਿਅਤ ਪ੍ਰਬੰਧਾਂ ਦੀ ਵੱਡੀ ਘਾਟ ਅਜਿਹੇ ਹਾਦਸਿਆਂ ਦਾ ਵੱਡਾ ਕਾਰਨ ਬਣਦੀ ਹੈ। ਹਰਜਿੰਦਰ ਹਾਂਡਾ ਸੂਬਾਈ ਚੇਅਰਮੈਨ ਐਡਵਾਇਜਰੀ ਬੋਰਡ ਆਫ ਈ.ਟੀ.ਯੂ.ਪੰਜਾਬ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਅਧਿਆਪਕ ਜੱਥੇਬੰਦੀਆਂ ਵੱਲੋਂ ਚੋਣਾਂ ਦੌਰਾਨ ਲੱਗਦੀਆਂ ਡਿਊਟੀਆਂ ਸਬੰਧੀ ਮੰਗ ਕਰਦਿਆਂ ਅਗਾਊਂ ਹੀ ਕਿਹਾ ਗਿਆ ਸੀ ਕਿ ਅਧਿਆਪਕਾਂ ਦੀ ਡਿਊਟੀ ਬਾਕੀ ਮੁਲਾਜ਼ਮਾਂ ਦੇ ਅਨੁਪਾਤਕ ਅਨੁਸਾਰ ਲਗਾਈ ਜਾਵੇ, ਸਾਰਾ ਸਾਲ ਚੱਲਣ ਵਾਲਾ ਕੰਮ ਹੋਣ ਕਰ ਕੇ ਬੀ. ਐਲ. ਓਜ਼. ਨੂੰ ਡਿਊਟੀ ਤੋਂ ਛੋਟ ਦੇਣ, ਸਾਰੀਆਂ ਚੋਣ ਡਿਊਟੀਆਂ ਮੁਲਾਜ਼ਮਾਂ ਦੇ ਸਬੰਧਤ ਰਿਹਾਇਸ਼ੀ ਅਤੇ ਵਰਕਿੰਗ ਬਲਾਕਾਂ ਦੇ ਅੰਦਰ ਲਗਾਉਣ, ਵਿਧਵਾ, ਤਲਾਕਸ਼ੁਦਾ ਅਤੇ ਛੋਟੇ ਬੱਚਿਆਂ ਦੀਆਂ ਮਾਵਾਂ, ਗਰਭਵਤੀ ਮਹਿਲਾਵਾਂ ਅਤੇ ਗੰਭੀਰ ਬਿਮਾਰੀ ਨਾਲ ਪੀੜਤ ਮੁਲਾਜ਼ਮਾਂ ਨੂੰ ਚੋਣ ਡਿਊਟੀ ਤੋਂ ਛੋਟ, ਕਪਲ ਕੇਸ 'ਚ ਕਿਸੇ ਇਕ ਨੂੰ ਡਿਊਟੀ ਤੋਂ ਛੋਟ ਦੇਣ ਆਦਿ ਸਬੰਧੀ ਮੰਗ ਪੱਤਰ ਦਿੱਤੇ ਗਏ ਸਨ। ਪਰ ਉੱਚ ਅਧਿਕਾਰੀਆਂ ਵਲੋਂ ਅਧਿਆਪਕਾਂ ਦੀਆਂ ਇਨ੍ਹਾਂ ਮੰਗਾਂ ਨੂੰ ਬਿੱਲਕੁਲ ਹੀ ਅਣਗੋਲਿਆ ਕਰਦਿਆਂ ਵੱਡੀ ਗਿਣਤੀ 'ਚ ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਸਕੂਲਾਂ ਨੂੰ ਲੈ ਕੇ ਜਾਰੀ ਹੋ ਗਿਆ ਨਵਾਂ ਫਰਮਾਨ, ਪੜ੍ਹੋ ਪੂਰੀ ਖ਼ਬਰ
ਬਹੁਤ ਸਾਰੀਆਂ ਔਰਤ ਮੁਲਾਜ਼ਮਾਂ ਦੀਆਂ ਡਿਊਟੀਆਂ ਦੁਰ-ਦੁਰੇਡੇ ਲਗਾਈ ਗਈਆਂ, ਅਨੇਕਾਂ ਥਾਵਾਂ ਉੱਤੇ ਪੋਲਿੰਗ ਬੂਥਾਂ 'ਤੇ ਚੋਣ ਅਮਲੇ ਲਈ ਰਹਿਣ ਦਾ ਕੋਈ ਢੁਕਵਾਂ ਪ੍ਰਬੰਧ ਨਹੀਂ ਕੀਤਾ ਗਿਆ, ਜਿਸ ਕਾਰਨ ਪੰਜਾਬ ਦੇ ਅਧਿਆਪਕ ਵਰਗ ਅਤੇ ਚੋਣ ਡਿਊਟੀ ਕਰਮਚਾਰੀਆਂ ਨੂੰ ਬਹੁਤ ਗੰਭੀਰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਇਸ ਸਮੇਂ ਉਹਨਾਂ ਨਾਲ ਹਰਜੀਤ ਸਿੰਘ ਸਿੱਧੂ, ਚਰਨਜੀਤ ਸਿੰਘ, ਗੁਰਦੇਵ ਸਿੰਘ ਗੁਰੂਹਰਸਹਾਏ, ਜਸਵੰਤ ਸੇਖੜਾ, ਸੰਦੀਪ ਚੌਧਰੀ, ਸਤੀਸ਼ ਕੰਬੋਜ, ਸੁਰਜੀਤ ਸਿੰਘ, ਪ੍ਰਿਤਪਾਲ ਸੰਧਾ, ਰਮਨ ਦਰੋਗਾ, ਪਰਮਜੀਤ ਮੇਘਾ ਰਾਏ, ਅਸ਼ੋਕ ਸਿੰਘ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਹੋਈ ਜਲੰਧਰ ਵਰਗੀ ਘਟਨਾ : ਗੁਆਂਢ 'ਚ ਰਹਿੰਦੇ 60 ਸਾਲਾ ਬਜ਼ੁਰਗ ਨੇ ਮਾਸੂਮ ਨਾਲ ਟੱਪੀਆਂ ਹੱਦਾਂ
