ਮੋਟਰਸਾਈਕਲ ਸਵਾਰ ਨੌਜਵਾਨ ਨੂੰ ਟਿੱਪਰ ਨੇ ਕੁਚਲਿਆ, ਮੌਤ
Wednesday, Dec 19, 2018 - 05:27 AM (IST)

ਲੁਧਿਆਣਾ, (ਰਿਸ਼ੀ)- ਥਾਣਾ ਸਰਾਭਾ ਨਗਰ ਦੇ ਇਲਾਕੇ ਫਿਰੋਜ਼ਪੁਰ ਰੋਡ ’ਤੇ ਪੀ. ਏ. ਯੂ. ਗੇਟ ਨੰ.-8 ਦੇ ਸਾਹਮਣੇ ਸਡ਼ਕ ਕਰਾਸ ਕਰ ਰਹੇ ਮੋਟਰਸਾਈਕਲ ਸਵਾਰ ਨੂੰ ਤੇਜ਼ ਰਫਤਾਰ ਟਿੱਪਰ ਨੇ ਕੁਚਲ ਦਿੱਤਾ। ਜ਼ਖਮੀ ਨੇ ਮੌਕੇ ’ਤੇ ਦਮ ਤੋਡ਼ ਦਿੱਤਾ। ਪਤਾ ਲੱਗਦੇ ਹੀ ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤੀ ਹੈ। ਬੁੱਧਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਫਿਲਹਾਲ ਪੁਲਸ ਨੇ ਅਣਪਛਾਤੇ ਚਾਲਕ ਖਿਲਾਫ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲਸ ਅਨੁਸਾਰ ਮ੍ਰਿਤਕ ਦੀ ਪਛਾਣ ਅਮਰ ਸਿੰਘ ਨਿਵਾਸੀ ਮਨਸੂਰਾਂ ਵਜੋਂ ਹੋਈ ਹੈ। ਜੋ ਗਡਵਾਸੂ ’ਚ ਨੌਕਰੀ ਕਰਦਾ ਸੀ। ਦੁਪਹਿਰ ਲਗਭਗ 1.30 ਵਜੇ ਆਪਣੇ ਮੋਟਰਸਾਈਕਲ ’ਤੇ ਕੰਮ ’ਤੇ ਜਾ ਰਿਹਾ ਸੀ। ਤਦ ਬਾਡ਼ੇਵਾਲ ਵਲੋਂ ਆ ਰਹੇ ਤੇਜ਼ ਰਫਤਾਰ ਟਿਪਰ ਨੇ ਪਹਿਲਾਂ ਉਸ ਨੂੰ ਟੱਕਰ ਮਾਰੀ ਤੇ ਬਾਅਦ ਵਿਚ ਕੁਚਲ ਕੇ ਫਰਾਰ ਹੋ ਗਿਆ।