ਪੰਜਾਬ 'ਚ ਰੂਹ ਕੰਬਾਊ ਹਾਦਸਾ, ਟਿੱਪਰ ਤੇ ਮਹਿੰਦਰਾ ਪਿਕਅੱਪ ਦੀ ਟੱਕਰ 'ਚ ਡਰਾਈਵਰ ਦੀ ਮੌਤ, 2 ਦੀਆਂ ਟੁੱਟੀਆਂ ਲੱਤਾਂ
Saturday, Jul 05, 2025 - 06:06 PM (IST)

ਪਟਿਆਲਾ (ਕੰਬੋਜ)– ਪਟਿਆਲਾ ਦੇ ਸਰਹੰਦ ਰੋਡ 'ਤੇ ਅਲੀਪੁਰ ਪਿੰਡ ਨੇੜੇ ਰਾਤ ਤਕਰੀਬਨ 3 ਵਜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਮਿੱਟੀ ਨਾਲ ਭਰੇ ਟਿੱਪਰ ਅਤੇ ਖੀਰਿਆਂ ਨਾਲ ਭਰੀ ਮਹਿੰਦਰਾ ਪਿਕਅਪ ਗੱਡੀ ਵਿਚ ਹੋਈ ਜ਼ੋਰਦਾਰ ਟੱਕਰ ਕਾਰਨ ਪਿਕਅਪ ਚਾਲਕ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਪੰਜਾਬ 'ਚ ਖਾਲੀ ਪਲਾਟਾਂ ਦੇ ਮਾਲਕਾ ਨੂੰ ਜਾਰੀ ਹੋਏ ਵੱਡੇ ਹੁਕਮ
ਹਾਦਸਾ ਇੰਨਾ ਭਿਆਨਕ ਸੀ ਕਿ ਦੋ ਹੋਰ ਲੋਕਾਂ ਦੀਆਂ ਲੱਤਾਂ ਟੁੱਟ ਗਈਆਂ ਅਤੇ ਪਿਕਅਪ ਵਿੱਚ ਲੋਡ ਖੀਰਿਆਂ ਦੇ ਕਰੇਟ ਸੜਕ ਉੱਤੇ ਡਿੱਗ ਗਏ।ਮੌਕੇ 'ਤੇ ਪਹੁੰਚੇ ਸਥਾਨਕ ਲੋਕਾਂ ਨੇ ਜ਼ਖਮੀਆਂ ਨੂੰ ਗੱਡੀਆਂ 'ਚੋਂ ਬਾਹਰ ਕੱਢ ਕੇ ਇਲਾਜ ਲਈ ਭੇਜਿਆ। ਫਿਲਹਾਲ ਮੌਤ ਦਾ ਸ਼ਿਕਾਰ ਹੋਏ ਡਰਾਈਵਰ ਅਤੇ ਹੋਰ ਜ਼ਖਮੀਆਂ ਦੀ ਪਛਾਣ ਨਹੀਂ ਹੋ ਸਕੀ। ਹਾਦਸੇ ਦੀ ਸੂਚਨਾ ਮਿਲਦਿਆਂ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਦਾ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ
ਸਥਾਨਕ ਵਾਸੀਆਂ ਦੀ ਮੰਗ
ਸਥਾਨਕ ਵਾਸੀਆਂ ਨੇ ਸੜਕ 'ਤੇ ਵਧ ਰਹੇ ਹਾਦਸਿਆਂ 'ਤੇ ਚਿੰਤਾ ਜਤਾਉਂਦੇ ਹੋਏ ਮੰਗ ਕੀਤੀ ਹੈ ਕਿ ਸਰਹੰਦ ਰੋਡ 'ਤੇ ਲਾਈਟਾਂ ਲਗਾਈਆਂ ਜਾਣ, ਕਿਉਂਕਿ ਹਨ੍ਹੇਰਾ ਹੋਣ ਕਾਰਨ ਅਕਸਰ ਹਾਦਸੇ ਵਾਪਰਦੇ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਇਹ ਰਸਤਾ ਸਿੰਗਲ ਲੇਨ ਹੋਣ ਕਾਰਨ ਤੇ ਟਰੈਫਿਕ ਦਾ ਵਧਦਾ ਦਬਾਅ ਹਾਦਸਿਆਂ ਨੂੰ ਜਨਮ ਦੇ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਸਾਬਕਾ DSP ਨੇ ਥਾਣੇ ਬਾਹਰ ਪਤਨੀ ਤੇ ਨੂੰਹ-ਪੁੱਤ ਨੂੰ ਮਾਰ 'ਤੀਆਂ ਗੋਲੀਆਂ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8