ਚੋਰਾਂ ਨੇ ਬਣਾਇਆ ਦੁਕਾਨ ਨੂੰ ਨਿਸ਼ਾਨਾ 6 ਮੋਬਾਇਲਾਂ, ਇਨਵਰਟਰ-ਬੈਟਰੇ ’ਤੇ ਕੀਤਾ ਹੱਥ ਸਾਫ

10/18/2018 6:25:17 AM

ਤਲਵੰਡੀ ਭਾਈ, (ਗੁਲਾਟੀ, ਪਾਲ)– ਬੀਤੀ ਰਾਤ ਚੋਰਾਂ ਵੱਲੋਂ ਕੌਮੀਸ਼ਾਹ ਮਾਰਗ ’ਤੇ ਗੁਰਦੁਆਰਾ ਸਾਹਿਬ ਵਿਸ਼ਵਕਰਮਾ ਭਵਨ ਨੇਡ਼ੇ ਕਿੱਟੀ ਟੈਲੀਕਾਮ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ, ਜਿਥੋਂ ਚੋਰਾਂ ਨੇ 6 ਮੋਬਾਇਲ ਅਤੇ ਇਕ ਇਨਵਰਟਰ-ਬੈਟਰੇ ’ਤੇ ਹੱਥ ਸਾਫ ਕੀਤਾ। 
ਇਸ ਸਬੰਧੀ ਜਾਣਕਾਰੀ ਦਿੰਦਿਅਾਂ ਦੁਕਾਨ ਮਾਲਕ ਜੋਨੀ ਕੁਮਾਰ ਪੁੱਤਰ ਰਾਜਿੰਦਰ ਕੁਮਾਰ ਵਾਸੀ ਤਲਵੰਡੀ ਭਾਈ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ  ਨੇ ਉਸ ਦੀ ਦੁਕਾਨ ਕਿੱਟੀ ਟੈਲੀਕਾਮ ਦਾ ਸ਼ਟਰ ਭੰਨ ਕੇ ਦੁਕਾਨ ਅੰਦਰ ਪਏ 6 ਮੋਬਾਇਲ ਅਤੇ ਇਕ ਇਨਵਰਟਰ-ਬੈਟਰਾ ਚੋਰੀ ਕਰ ਲਿਆ। ਚੋਰੀ ਹੋਏ ਸਾਮਾਨ ਦੀ ਕੀਮਤ 30 ਹਜ਼ਾਰ ਰੁਪਏ ਬਣਦੀ ਹੈ। ਇਥੇ ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਵੀ ਇਸ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਸੀ ਅਤੇ ਕਰੀਬ 70 ਹਜ਼ਾਰ ਰੁਪਏ ਦਾ ਨੁਕਸਾਨ ਕੀਤਾ ਸੀ। ਪੀਡ਼ਤ ਦੁਕਾਨਦਾਰ ਵੱਲੋਂ ਇਸ ਚੋਰੀ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।


Related News