2 ਲੱਖ ਦਾ 11 ਲੱਖ ਬਣਾਉਣ ਦਾ ਝਾਂਸਾ ਦੇ ਕੇ ਅਧਿਆਪਕ ਨੇ ਬਜ਼ੁਰਗ ਨਾਲ ਮਾਰੀ ਠੱਗੀ

Thursday, Dec 21, 2023 - 02:07 AM (IST)

2 ਲੱਖ ਦਾ 11 ਲੱਖ ਬਣਾਉਣ ਦਾ ਝਾਂਸਾ ਦੇ ਕੇ ਅਧਿਆਪਕ ਨੇ ਬਜ਼ੁਰਗ ਨਾਲ ਮਾਰੀ ਠੱਗੀ

ਚੰਡੀਗੜ੍ਹ (ਸੁਸ਼ੀਲ) : ਬੀ.ਐੱਫ.ਐੱਮ. ਪਿਕਚਰਜ਼ ਵਿਚ ਪੈਸੇ ਲਾਉਣ ਦੇ ਨਾਂ ’ਤੇ ਸੈਕਟਰ-45 ਵਾਸੀ ਇਕ ਬਜ਼ੁਰਗ ਨਾਲ ਹਿੰਦੀ ਅਧਿਆਪਕ ਅਤੇ ਟੀ.ਬੀ.ਆਰ. ਦੇ ਵਿਗਿਆਨਕ ਨੇ 2 ਲੱਖ ਰੁਪਏ ਦੀ ਠੱਗੀ ਕਰ ਲਈ। 55 ਮਹੀਨਿਆਂ ਦੀ ਐੱਫ.ਡੀ.ਪੂਰੀ ਹੋਣ ’ਤੇ ਜਦੋਂ ਪੈਸੇ ਮੰਗੇ ਤਾਂ ਉਹ ਬਹਾਨੇ ਬਣਾਉਣ ਲੱਗੇ। ਸੈਕਟਰ-45 ਵਾਸੀ ਜਤਿੰਦਰਪਾਲ ਸਿੰਘ ਨੇ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ। ਸੈਕਟਰ-34 ਥਾਣਾ ਪੁਲਸ ਨੇ ਜਾਂਚ ਮਗਰੋਂ ਰਾਕੇਸ਼ ਵਰਮਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ- ਪਤੀ ਦੇ ਸ਼ਰਾਬ ਪੀਣ ਦੀ ਆਦਤ ਤੋਂ ਤੰਗ ਆ ਕੇ ਪਤਨੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਦਿੱਤਾ ਰੂਹ ਕੰਬਾਊ ਵਾਰਦਾਤ ਨੂੰ ਅੰਜਾਮ

ਸੈਕਟਰ-45 ਵਾਸੀ 74 ਸਾਲਾ ਜਤਿੰਦਰਪਾਲ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਹਿੰਦੀ ਅਧਿਆਪਕ ਰਾਕੇਸ਼ ਵਰਮਾ ਨੂੰ ਬੀ.ਐੱਫ.ਐੱਮ. ਪਿਕਚਰਜ਼ ਵਿਚ ਨਿਵੇਸ਼ ਕਰਨ ਲਈ ਦੋ ਲੱਖ ਰੁਪਏ ਦਿੱਤੇ ਸਨ। ਇਸ ਦੇ ਨਾਲ ਇਕ ਬਲੈਂਕ ਚੈੱਕ ਵੀ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਉਕਤ ਪੈਸਿਆਂ ਦੀ 55 ਮਹੀਨਿਆਂ ਦੀ ਐੱਫ.ਡੀ. ਕੀਤੀ ਜਾਵੇਗੀ, ਜਿਸ ਦੇ ਪੂਰਾ ਹੋਣ ਤੋਂ ਬਾਅਦ ਸਾਢੇ 11 ਲੱਖ ਰੁਪਏ ਮਿਲਣਗੇ। ਮੈਚਿਓਰਿਟੀ ਸਮੇਂ ਰਾਕੇਸ਼ ਤੋਂ ਐੱਫ.ਡੀ. ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕੰਪਨੀ ਛੱਡ ਦਿੱਤੀ ਹੈ।

ਇਹ ਵੀ ਪੜ੍ਹੋ- STF ਦੇ ਹੱਥ ਲੱਗੀ ਵੱਡੀ ਕਾਰਵਾਈ, ਹੈਰੋਇਨ ਸਮੱਗਲਿੰਗ ਕਰਨ ਵਾਲੀ ਨਰਸ 2 ਸਾਥੀਆਂ ਸਣੇ ਗ੍ਰਿਫ਼ਤਾਰ

ਚ ਵਿਚ ਸਾਹਮਣੇ ਆਇਆ ਕਿ ਉਨ੍ਹਾਂ ਵੱਲੋਂ ਦਿੱਤਾ ਗਿਆ ਚੈੱਕ 20 ਨਵੰਬਰ 2017 ਨੂੰ ਰਜਿੰਦਰ ਬਿਸ਼ਟ ਨੇ ਯੂਨੀਅਨ ਬੈਂਕ ਆਫ਼ ਇੰਡੀਆ ਤੋਂ ਪੀ.ਐੱਨ.ਬੀ. ਸੈਕਟਰ-45 ਵਿਖੇ ਭੇਜਿਆ ਸੀ। ਰਜਿੰਦਰ ਕੁਮਾਰ ਸੈਕਟਰ-30 ਸਥਿਤ ਟੀ.ਬੀ.ਆਰ.ਐੱਲ. ਵਿਚ ਵਿਗਿਆਨਕ ਵਜੋਂ ਕੰਮ ਕਰ ਰਿਹਾ ਹੈ। ਬਜ਼ੁਰਗ ਜਤਿੰਦਰ ਨੇ ਦੋਸ਼ ਲਾਇਆ ਕਿ ਦੋਵਾਂ ਨੇ ਮਿਲ ਕੇ ਉਸ ਨਾਲ ਠੱਗੀ ਕੀਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harpreet SIngh

Content Editor

Related News