ਫੂਡ ਸਟ੍ਰੀਟ ਬਣਾਉਣ ਦੇ ਪ੍ਰਾਜੈਕਟ ਨੂੰ ਲੱਗ ਸਕਦੈ ਗ੍ਰਹਿਣ!

Friday, Jan 05, 2024 - 07:09 PM (IST)

ਫੂਡ ਸਟ੍ਰੀਟ ਬਣਾਉਣ ਦੇ ਪ੍ਰਾਜੈਕਟ ਨੂੰ ਲੱਗ ਸਕਦੈ ਗ੍ਰਹਿਣ!

ਲੁਧਿਆਣਾ (ਹਿਤੇਸ਼) : ਨਗਰ ਨਿਗਮ ਵੱਲੋਂ ਫੂਡ ਸਟ੍ਰੀਟ ਬਣਾਉਣ ਦੇ ਪ੍ਰਾਜੈਕਟ ਨੂੰ ਗ੍ਰਹਿਣ ਲੱਗ ਸਕਦਾ ਹੈ, ਜਿਸ ਦੇ ਅਧੀਨ ਪਹਿਲਾਂ ਸਿੰਚਾਈ ਵਿਭਾਗ ਵੱਲੋਂ ਐੱਨ. ਓ. ਸੀ. ਨਹੀਂ ਦਿੱਤੀ ਗਈ ਅਤੇ ਹੁਣ ਮਾਡਲ ਟਾਊਨ ਐਕਸਟੈਂਸ਼ਨ ਦੇ ਲੋਕ ਲਾਮਬੰਦ ਹੋ ਗਏ ਹਨ। ਇੱਥੇ ਜ਼ਿਕਰਯੋਗ ਹੋਵੇਗਾ ਕਿ ਨਗਰ ਨਿਗਮ ਵੱਲੋਂ ਸਰਾਭਾ ਨਗਰ ਜ਼ੋਨ-ਡੀ ਦੇ ਆਫਿਸ ਦੇ ਬੈਕ ਸਾਈਡ ’ਤੇ ਸਿੱਧਵਾਂ ਨਹਿਰ ਦੇ ਕਿਨਾਰੇ ਫੂਡ ਸਟ੍ਰੀਟ ਬਣਾਉਣ ਲਈ ਜਗ੍ਹਾ ਮਾਰਕ ਕੀਤੀ ਗਈ ਸੀ ਪਰ ਸਿੰਚਾਈ ਵਿਭਾਗ ਅਤੇ ਪੀ. ਡਬਲਯੂ. ਡੀ. ਵੱਲੋਂ ਐੱਨ. ਓ. ਸੀ. ਨਾ ਮਿਲਣ ਕਾਰਨ ਹੁਣ ਮਾਡਲ ਟਾਊਨ ਐਕਸਟੈਂਸ਼ਨ ’ਚ ਫੂਡ ਸਟ੍ਰੀਟ ਬਣਾਉਣਾ ਦਾ ਫੈਸਲਾ ਕੀਤਾ ਗਿਆ ਹੈ। ਇਸ ਯੋਜਨਾ ’ਤੇ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਨੇੜੇ ਰਹਿ ਵਾਲੇ ਲੋਕ ਲਾਮਬੰਦ ਹੋ ਗਏ ਹਨ, ਜਿਨ੍ਹਾਂ ਲੋਕਾਂ ਵੱਲੋਂ ਗ੍ਰੀਨ ਬੈਲਟ ਦੀ ਜਗ੍ਹਾ ’ਚ ਫੂਡ ਸਟ੍ਰੀਟ ਬਣਾਉਣ ਦੀ ਯੋਜਨਾ ਦਾ ਵਿਰੋਧ ਕੀਤਾ ਜਾ ਰਿਹਾ ਹੈ। ਲੋਕਾਂ ਮੁਤਾਬਕ ਉਹ ਪਹਿਲਾਂ ਹੀ ਸੜਕਾਂ ਕਿਨਾਰੇ ਖੜ੍ਹੀਆਂ ਰੇਹੜੀਆਂ ਤੋਂ ਪ੍ਰੇਸ਼ਾਨ ਹਨ ਅਤੇ ਫੂਡ ਸਟ੍ਰੀਟ ਬਣਾਉਣ ਨਾਲ ਗੰਦਗੀ ਅਤੇ ਟ੍ਰੈਫਿਕ ਜਾਮ ਦੀ ਸਮੱਸਿਆ ਵਧ ਜਾਵੇਗੀ, ਜਿਸ ਦੇ ਮੱਦੇਨਜ਼ਰ ਮਾਡਲ ਟਾਊਨ ਐਕਸਟੈਂਸ਼ਨ ’ਚ ਗ੍ਰੀਨ ਬੈਲਟ ਦੀ ਜਗ੍ਹਾ ’ਤੇ ਫੂਡ ਸਟ੍ਰੀਟ ਬਣਾਉਣ ਦਾ ਪ੍ਰਾਜੈਕਟ ਰੱਦ ਕਰਨ ਜਾਂ ਕਿਸੇ ਸ਼ਿਫਟ ਕਰਨ ਦੀ ਮੰਗ ਨੂੰ ਲੈ ਕੇ ਡੀ. ਸੀ. ਅਤੇ ਨਗਰ ਨਿਗਮ ਕਮਿਸ਼ਨਰ ਨੂੰ ਮੰਗ-ਪੱਤਰ ਸੌਂਪਿਆ ਗਿਆ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਸੂਬੇ ’ਚ ਵੱਡੀ ਫਾਰਮਾਸਿਊਟੀਕਲ ਸਿਟੀ ਸਥਾਪਤ ਕਰਨ ਦੀ ਕਵਾਇਦ ਸ਼ੁਰੂ 

ਗ੍ਰੀਨ ਬੈਲਟ ਦੀ ਜਗ੍ਹਾ ’ਤੇ ਕਬਜ਼ੇ ਅਤੇ ਕਮਰਸ਼ੀਅਲ ਗਤੀਵਿਧੀਆਂ ਨੂੰ ਲੈ ਕੇ ਐੱਨ. ਜੀ. ਟੀ. ’ਚ ਚੱਲ ਰਿਹੈ ਕੇਸ
ਮਹਾਨਗਰ ਦੇ ਵੱਖ-ਵੱਖ ਹਿੱਸਿਆਂ ’ਚ ਸਥਿਤ ਗ੍ਰੀਨ ਬੈਲਟ ਦੀ ਜਗ੍ਹਾ ’ਤੇ ਕਬਜ਼ੇ ਅਤੇ ਕਮਰਸ਼ੀਅਲ ਗਤੀਵਿਧੀਆਂ ਨੂੰ ਲੈ ਕੇ ਐੱਨ. ਜੀ. ਟੀ. ਵਿਚ ਕੇਸ ਚੱਲ ਰਿਹਾ ਹੈ, ਜਿਸ ਵਿਚ ਐੱਨ. ਜੀ. ਓ. ਦੇ ਮੈਂਬਰਾਂ ਵੱਲੋਂ ਖਾਸ ਕਰ ਕੇ ਮਾਡਲ ਟਾਊਨ ਐਕਸਟੈਂਸ਼ਨ ’ਚ ਸ਼ਮਸ਼ਾਨਘਾਟ ਰੋਡ ’ਤੇ ਗ੍ਰੀਨ ਬੈਲਟ ਦੀ ਜਗ੍ਹਾ ਵਿਚ ਫੂਡ ਜੁਆਇੰਟ ਅਤੇ ਸ਼ਰਾਬ ਦੇ ਠੇਕੇ ਵੱਲੋਂ ਰਸਤਾ ਕੱਢਣ ਦਾ ਮੁੱਦਾ ਚੁੱਕਿਆ ਗਿਆ ਹੈ, ਜਿਸ ਨੂੰ ਲੈ ਕੇ ਰਿਪੋਰਟ ਦੇਣ ਲਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਡੀ. ਸੀ., ਨਗਰ ਨਿਗਮ ਕਮਿਸ਼ਨਰ, ਪੀ. ਪੀ. ਸੀ. ਬੀ. ਅਤੇ ਵਾਤਾਵਰਣ ਮੰਤਰਾਲਾ ਦੇ ਅਫਸਰਾਂ ’ਤੇ ਅਾਧਾਰਿਤ ਕਮੇਟੀ ਦਾ ਗਠਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਅਨਾਜ ਮੰਡੀਆਂ ਨੂੰ ਲੈ ਕੇ ਗੁਰਮੀਤ ਸਿੰਘ ਖੁੱਡੀਆਂ ਦਾ ਅਹਿਮ ਐਲਾਨ

ਇੰਪਰੂਵਮੈਂਟ ਟਰੱਸਟ ਤੋਂ ਵੀ ਨਹੀਂ ਲਈ ਗਈ ਐੱਨ. ਓ. ਸੀ.
ਨਗਰ ਨਿਗਮ ਵੱਲੋਂ ਸਰਾਭਾ ਨਗਰ ਜ਼ੋਨ-ਡੀ ਦੇ ਆਫਿਸ ਦੇ ਬੈਕ ਸਾਈਡ ’ਤੇ ਸਿੱਧਵਾਂ ਨਹਿਰ ਦੇ ਕਿਨਾਰੇ ਫੂਡ ਸਟ੍ਰੀਟ ਬਣਾਉਣ ਦਾ ਪ੍ਰਾਜੈਕਟ ਸਿੰਚਾਈ ਵਿਭਾਗ ਅਤੇ ਪੀ. ਡਬਲਯੂ. ਡੀ. ਵੱਲੋਂ ਐੱਨ. ਓ. ਸੀ. ਨਾ ਮਿਲਣ ਕਾਰਨ ਡਰਾਪ ਕੀਤਾ ਗਿਆ ਹੈ। ਹੁਣ ਮਾਡਲ ਟਾਊਨ ਐਕਸਟੈਂਸ਼ਨ ਵਿਚ ਜਿਸ ਜਗ੍ਹਾ ’ਤੇ ਫੂਡ ਸਟ੍ਰੀਟ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ, ਉਹ ਏਰੀਆ ਇੰਪਰੂਵਮੈਂਟ ਟਰੱਸਟ ਵੱਲੋਂ ਡਿਵੈਲਪ ਕੀਤਾ ਗਿਆ ਹੈ ਪਰ ਗ੍ਰੀਨ ਬੈਲਟ ’ਚ ਚੇਂਜ ਆਫ ਲੈਂਡ ਯੂਜ਼ ਕਰਨ ਲਈ ਇੰਪਰੂਵਮੈਂਟ ਟਰੱਸਟ ਤੋਂ ਐੱਨ. ਓ. ਸੀ. ਨਹੀਂ ਲਈ ਗਈ ਹੈ।

ਇਹ ਵੀ ਪੜ੍ਹੋ : ਅਨੁਸੂਚਿਤ ਜਾਤੀਆਂ ਲਈ ਵੱਡੀ ਖ਼ਬਰ, ਪੰਜਾਬ ਸਰਕਾਰ ਨੇ ਚੁੱਕਿਆ ਇਹ ਕਦਮ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anuradha

Content Editor

Related News