ਪੰਜਾਬ ਦੇ ਇਸ ਹਾਈਵੇਅ 'ਤੇ ਲੱਗ ਗਿਆ 4 ਕਿਲੋਮੀਟਰ ਲੰਬਾ ਜਾਮ, ਠੱਪ ਹੋਈ ਆਵਾਜਾਈ
Wednesday, Dec 11, 2024 - 01:28 PM (IST)
ਜਲੰਧਰ (ਮਾਹੀ)- ਥਾਣਾ ਮਕਸੂਦਾਂ ਦੇ ਅਧੀਨ ਆਉਂਦੇ ਜਲੰਧਰ-ਪਠਾਨਕੋਟ ਰਾਸ਼ਟਰੀ ਰਾਜਮਾਰਗ 'ਤੇ ਸਥਿਤ ਅੱਡਾ ਨੂਰਪੁਰ ਵਿਖੇ ਲੋਕਾਂ ਨੂੰ ਉਸ ਸਮੇਂ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਜਦੋਂ ਇਥੇ ਲੰਬਾ ਜਾਮ ਲੱਗ ਗਿਆ। ਦਰਅਸਲ ਉਕਤ ਹਾਈਵੇਅ 'ਤੇ ਗੰਨੇ ਨਾਲ ਓਵਰਲੋਡ ਟਰੈਕਟਰ ਟਰਾਲੀ ਦੇ ਪਲਟਨ ਕਾਰਨ ਚਾਰ ਕਿਲੋਮੀਟਰ ਲੰਬਾ ਜਾਮ ਲੱਗ ਗਿਆ।
ਇਹ ਵੀ ਪੜ੍ਹੋ- ਫਗਵਾੜਾ ਘਟਨਾ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਉੱਡੀ ਅਫ਼ਵਾਹ, ਸਖ਼ਤ ਐਕਸ਼ਨ ਦੀ ਤਿਆਰੀ 'ਚ ਪੁਲਸ
ਇਹ ਜਾਮ ਪਿਛਲੇ ਡੇਢ ਘੰਟੇ ਤੋਂ ਲੱਗਾ ਹੋਇਆ ਹੈ। ਜਿਸ ਨਾਲ ਆਉਣ ਜਾਣ ਵਾਲੇ ਰਾਹਗੀਰਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਇਸ ਦੀ ਸੂਚਨਾ ਮਿਲਦੇ ਹੀ ਥਾਣਾ ਮਕਸੂਦਾਂ ਦੇ ਐੱਸ. ਐੱਚ. ਓ. ਸਮੇਤ ਪੁਲਸ ਪਾਰਟੀ ਮੌਕੇ 'ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਆਵਾਜਾਈ ਨੂੰ ਚਾਲੂ ਕਰਵਾਇਆ।
ਇਹ ਵੀ ਪੜ੍ਹੋ- ਵਿਆਹ ਦੇ ਤੀਜੇ ਦਿਨ ਸੱਜਰੀ ਵਿਆਹੀ ਲਾੜੀ ਨੇ ਕਰ 'ਤਾ ਕਾਂਡ, ਕਰਤੂਤ ਦੇਖ ਹੈਰਾਨ ਰਹਿ ਗਿਆ ਪਰਿਵਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8