ਜਲੰਧਰ 'ਚ AAP ਨੇ ਜਿੱਤੀਆਂ ਸਭ ਤੋਂ ਵੱਧ 38 ਸੀਟਾਂ, ਫ਼ਿਰ ਵੀ ਮੇਅਰ ਬਣਾਉਣ ਲਈ ਲਾਉਣਾ ਪਵੇਗਾ 'ਜੋੜ-ਤੋੜ'
Sunday, Dec 22, 2024 - 06:09 AM (IST)
ਜਲੰਧਰ (ਚੋਪੜਾ)- ਨਗਰ ਨਿਗਮ ਦੇ 85 ਵਾਰਡਾਂ ਦੇ ਚੋਣ ਨਤੀਜਿਆਂ 'ਚ ਆਮ ਆਦਮੀ ਪਾਰਟੀ ਨੇ ਬਾਜ਼ੀ ਮਾਰ ਲਈ ਹੈ। ਪਰ ਨਿਗਮ ਵਿਚ ਮੇਅਰ ਅਹੁਦੇ ਨੂੰ ਹਾਸਲ ਕਰਨ ਲਈ ‘ਆਪ’ ਅਜੇ ਵੀ ਬਹੁਮਤ ਤੋਂ ਕੋਹਾਂ ਦੂਰ ਹੈ।
‘ਆਪ’ ਦਾ ਮੇਅਰ ਬਣਾਉਣ ਲਈ ਪਾਰਟੀ ਨੂੰ 43 ਸੀਟਾਂ ਦਾ ਅੰਕੜਾ ਹਾਸਲ ਕਰਨਾ ਪਵੇਗਾ, ਪਰ ਚੋਣ ਨਤੀਜਿਆਂ ਵਿਚ ‘ਆਪ’ ਨੂੰ ਸਿਰਫ 38 ਸੀਟਾਂ ਹੀ ਹਾਸਲ ਹੋਈਆਂ ਹਨ, ਜਦੋਂ ਕਿ ਕਾਂਗਰਸ ਨੂੰ 25 ਅਤੇ ਭਾਜਪਾ ਨੂੰ 19 ਸੀਟਾਂ ’ਤੇ ਹੀ ਸਬਰ ਕਰਨਾ ਪਿਆ। ਇਸ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਦਾ 1 ਅਤੇ 2 ਆਜ਼ਾਦ ਉਮੀਦਵਾਰ ਵੀ ਚੋਣ ਜਿੱਤੇ ਹਨ।
ਨਿਗਮ ਚੋਣਾਂ ਵਿਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ‘ਆਪ’ ਨੂੰ ਅਜੇ ਵੀ 5 ਕੌਂਸਲਰਾਂ ਦੀ ਲੋੜ ਹੈ। ਜੇਕਰ 2 ਆਜ਼ਾਦ ਅਤੇ ਬਸਪਾ ਦੇ 1 ਕੌਂਸਲਰ ਦਾ ਸਮਰਥਨ ਵੀ ਹਾਸਲ ਕਰ ਲਵੇ ਤਾਂ ‘ਆਪ’ ਕੋਲ 41 ਸੀਟਾਂ ਹੀ ਹੋ ਸਕਣਗੀਆਂ, ਜਿਸ ਕਾਰਨ 2 ਕੌਂਸਲਰਾਂ ਦੀ ਘਾਟ ਨੂੰ ਪੂਰਾ ਕਰਨ ਲਈ ਹੁਣ ਜੋੜ-ਤੋੜ ਦੀ ਰਣਨੀਤੀ ਸ਼ੁਰੂ ਹੋਵੇਗੀ। ਇਸ ਕਾਰਨ ਆਉਣ ਵਾਲੇ ਦਿਨਾਂ ਵਿਚ ਕਾਂਗਰਸ ਅਤੇ ਭਾਜਪਾ ਲਈ ਆਪਣੇ ਖੇਮੇ ਨੂੰ ਇਕਜੁੱਟ ਰੱਖ ਪਾਉਣਾ ਵੀ ਵੱਡੀ ਚੁਣੌਤੀ ਸਾਬਿਤ ਹੋਣ ਵਾਲਾ ਹੈ।
85 ਵਾਰਡਾਂ ’ਚੋਂ ਕਿਹੜੀ-ਕਿਹੜੀ ਪਾਰਟੀ ਦੇ ਇਨ੍ਹਾਂ ਉਮੀਦਵਾਰਾਂ ਨੇ ਹਾਸਲ ਕੀਤੀ ਜਿੱਤ
ਇਹ ਵੀ ਪੜ੍ਹੋ- ਪੰਜਾਬ ਦੇ ਇਸ ਇਲਾਕੇ 'ਚ AAP ਤੇ ਕਾਂਗਰਸ ਵਿਚਾਲੇ ਫ਼ਸ ਗਿਆ 'ਪੇਚ', Draw ਹੋ ਗਿਆ ਮੁਕਾਬਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e