ਫਲਾਈਓਵਰ ਤੋਂ ਲੰਘਦੇ ਟਰਾਲੇ ਨੂੰ ਲੱਗ ਗਈ ਅੱਗ, ਜਿਊਂਦਾ ਸੜ ਗਿਆ ਡਰਾਈਵਰ

Friday, Dec 20, 2024 - 02:46 AM (IST)

ਲੁਧਿਆਣਾ (ਰਾਮ/ਮੁਕੇਸ਼)- ਟਰਾਂਸਪੋਰਟ ਨਗਰ ਚੌਕ ਵਿਖੇ ਫਲਾਈਓਵਰ ਉੱਪਰੋਂ ਲੰਘ ਰਹੇ ਪਲਾਸਟਿਕ ਦੇ ਦਾਣਿਆਂ ਨਾਲ ਲੋਡਿਡ ਟਰਾਲੇ ਦਾ ਟਾਇਰ ਫਟ ਗਿਆ, ਜਿਸ ਕਾਰਨ ਟਰਾਲਾ ਬੇਕਾਬੂ ਹੋ ਕੇ ਪਲਟ ਗਿਆ ਤੇ ਦੂਰ ਤੱਕ ਘਸੀਟ ਹੁੰਦਾ ਚਲਾ ਗਿਆ, ਜੋ ਕਿ ਪੁਲ ਦੀ ਕੰਧ ਨਾਲ ਟਕਰਾਉਣ ਮਗਰੋਂ ਰੁਕ ਗਿਆ। ਇਸ ਦੌਰਾਨ ਅੱਗ ਦੇ ਚੰਗਿਆੜੇ ਨਿਕਲਣ ਕਾਰਨ ਟਰਾਲੇ ’ਚ ਅੱਗ ਲੱਗ ਗਈ।

ਇਸ ਤੋਂ ਪਹਿਲਾਂ ਕਿ ਲੋਕ ਕੁਝ ਕਰਦੇ, ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਕਲੀਨਰ ਤਾਂ ਕਿਸੇ ਤਰ੍ਹਾਂ ਕੈਬਿਨ ਅੰਦਰੋਂ ਨਿਕਲ ਗਿਆ ਪਰ ਟਰਾਲਾ ਚਾਲਕ ਕੈਬਿਨ ’ਚ ਫਸ ਗਿਆ, ਜਿਸ ਦੀ ਜ਼ਿੰਦਾ ਸੜਨ ਕਾਰਨ ਦਰਦਨਾਕ ਮੌਤ ਹੋ ਗਈ।

PunjabKesari

ਹਾਦਸੇ ਮਗਰੋਂ ਪੁਲ ’ਤੇ ਅਤੇ ਹੇਠਾਂ ਹਾਈਵੇ ’ਤੇ ਜਾਮ ਲੱਗ ਗਿਆ, ਜੋ ਕਿ ਕਰੀਬ 3 ਘੰਟੇ ਲੱਗਾ ਰਿਹਾ। ਰੋਡ ਉੱਪਰ ਚਿੱਟੇ ਪਲਾਸਟਿਕ ਦੇ ਦਾਣਿਆਂ ਦੀ ਬਰਫ ਵਾਂਗ ਚਾਦਰ ਵਿਛ ਗਈ। ਹਾਦਸੇ ਦੀ ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ, ਮੋਤੀ ਨਗਰ ਥਾਣੇ ਦੀ ਪੁਲਸ ਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀ ਵੀ ਮੌਕੇ ਪਹੁੰਚ ਗਏ।

PunjabKesari

ਇਹ ਵੀ ਪੜ੍ਹੋ- ''12 ਘੰਟਿਆਂ 'ਚ ਦੇ 75 ਲੱਖ, ਨਹੀਂ ਤਾਂ ਕੱਟ ਦਿਆਂਗੇ ਉੱਪਰ ਦੀ ਟਿਕਟ...''

 

 

ਟਰਾਲੇ ਨੂੰ ਲੱਗੀ ਅੱਗ ਦੌਰਾਨ ਟਾਇਰਾਂ ਦੇ ਫਟਣ ਕਾਰਨ 7-8 ਜ਼ੋਰਦਾਰ ਧਮਾਕੇ ਹੋਏ, ਜਿਸ ਕਾਰਨ ਹਾਈਵੇ ’ਤੇ ਰਾਹਗੀਰਾਂ ’ਚ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਅੱਗ ਉੱਪਰ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ, ਕਰੀਬ 2 ਘੰਟਿਆਂ ਦੀ ਸਖ਼ਤ ਮੁਸ਼ੱਕਤ ਮਗਰੋਂ ਅੱਗ ਉੱਪਰ ਕਾਬੂ ਪਾਇਆ ਜਾ ਸਕਿਆ। ਏ.ਐੱਸ.ਆਈ. ਪਵਨਜੀਤ ਨੇ ਕਿਹਾ ਕਿ ਡਰਾਈਵਰ ਦੀ ਲਾਸ਼ ਨੂੰ ਸਿਵਲ ਹਸਪਤਾਲ ’ਚ ਭੇਜ ਕੇ ਮਾਮਲੇ ਦੀ ਛਾਣਬੀਨ ਸ਼ੁਰੂ ਕਰ ਦਿੱਤੀ ਹੈ।

PunjabKesari

ਸ਼ੁਰੂਆਤੀ ਜਾਂਚ ’ਚ ਪਤਾ ਲੱਗਾ ਹੈ ਕਿ ਟਰਾਲਾ ਹਰਿਆਣਾ ਤੋਂ ਜੰਮੂ ਵਾਲੇ ਪਾਸੇ ਜਾ ਰਿਹਾ ਸੀ, ਜੋ ਕਿ ਪਲਾਸਟਿਕ ਦਾਣਿਆਂ ਦੇ ਬੋਰਿਆਂ ਨਾਲ ਲੋਡ ਸੀ। ਟਰਾਲੇ ਨਾਲ ਕਲੀਨਰ ਸੀ ਜਾਂ ਨਹੀਂ ਟਰਾਲਾ ਚਾਲਕ ਦੇ ਮਾਲਕਾਂ ਦੇ ਆਉਣ ’ਤੇ ਹੀ ਪਤਾ ਲੱਗੇਗਾ। ਡਰਾਈਵਰ ਕੌਣ ਸੀ, ਕਿਥੋਂ ਦਾ ਰਹਿਣ ਵਾਲਾ ਸੀ, ਟਰਾਲਾ ਮਾਲਕ ਤੋਂ ਪਤਾ ਲੱਗੇਗਾ।

PunjabKesari

ਮੌਕੇ ’ਤੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀ ਵੀ ਪਹੁੰਚ ਗਏ, ਜਿਨ੍ਹਾਂ ਨੇ ਜੇ.ਸੀ.ਬੀ. ਮਸ਼ੀਨ ਤੇ ਸਫਾਈ ਮੁਲਾਜ਼ਮ ਸੱਦ ਕੇ ਰੋਡ ’ਤੇ ਖਿੱਲਰੇ ਹੋਏ ਪਲਾਸਟਿਕ ਦੇ ਦਾਣੇ ਤੇ ਬੋਰੇ ਸਾਈਡ ’ਤੇ ਕਰਵਾਏ ਕਿਉਂਕਿ ਰੋਡ ਉੱਪਰ ਖਿੱਲਰੇ ਹੋਏ ਪਲਾਸਟਿਕ ਦੇ ਦਾਣਿਆਂ ’ਤੇ ਲੋਕ ਸਲਿੱਪ ਹੋ ਕੇ ਡਿੱਗ ਰਹੇ ਸਨ, ਜਿਸ ਕਾਰਨ ਕੋਈ ਹੋਰ ਹਾਦਸਾ ਵੀ ਵਾਪਰ ਸਕਦਾ ਸੀ। ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਕਿਹਾ ਕਿ ਅੱਗ ’ਤੇ ਕਾਬੂ ਪਾਉਣ ਲਈ ਦਰਜਨ ਭਰ ਦੇ ਕਰੀਬ ਫਾਇਰ ਟੈਂਡਰ ਲੱਗ ਗਏ।

ਇਹ ਵੀ ਪੜ੍ਹੋ- ਅਮਰੀਕਾ ਤੋਂ ਆਈ ਬੇਹੱਦ ਮੰਦਭਾਗੀ ਖ਼ਬਰ, ਦੋਸਤ ਦੀ B'Day ਪਾਰਟੀ 'ਤੇ ਜਾ ਰਹੇ 2 ਮੁੰਡਿਆਂ ਦੀ ਹੋਈ ਦਰਦਨਾਕ ਮੌ/ਤ


Harpreet SIngh

Content Editor

Related News