ਸੁੰਦਰ ਨਗਰ ਪੁਲੀ ਨੇਡ਼ੇ ਬੁੱਢੇ ਨਾਲੇ ’ਚੋਂ ਮਿਲੀ ਲਾਸ਼

Thursday, Dec 06, 2018 - 05:43 AM (IST)

ਸੁੰਦਰ ਨਗਰ ਪੁਲੀ ਨੇਡ਼ੇ ਬੁੱਢੇ ਨਾਲੇ ’ਚੋਂ ਮਿਲੀ ਲਾਸ਼

 ਲੁਧਿਆਣਾ, (ਤਰੁਣ)- ਬੁੱਧਵਾਰ ਸਵੇਰੇ ਕਰੀਬ 11 ਵਜੇ ਸੁੰਦਰ ਨਗਰ ਪੁਲੀ ਨੇਡ਼ੇ ਬੁੱਢੇ ਨਾਲੇ ’ਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ। ਲਾਸ਼ ਨੂੰ ਦੇਖ ਕੇ ਲੋਕਾਂ ਦੀ ਭੀਡ਼ ਜਮ੍ਹਾ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਦਰੇਸੀ ਦੀ ਪੁਲਸ ਮੌਕੇ ’ਤੇ ਪਹੁੰਚੀ ਪਰ ਬਾਅਦ ਵਿਚ ਪਤਾ ਲੱਗਾ ਕਿ ਜਿਸ ਹਲਕੇ ’ਚੋਂ ਲਾਸ਼ ਮਿਲੀ ਹੈ ਉਹ ਹਲਕਾ ਥਾਣਾ ਡਵੀਜ਼ਨ ਨੰ. 3 ਅਧੀਨ ਆਉਂਦਾ ਹੈ।
 ®ਸਬ-ਇੰਸਪੈਕਟਰ ਹਜੂਰ ਲਾਲ ਨੇ ਦੱਸਿਆ ਕਿ ਲਾਸ਼ ਕਾਫੀ ਸਡ਼ ਚੁੱਕੀ ਹੈ। ਕਰੀਬ 5-6 ਦਿਨਾਂ ਤੋਂ ਲਾਸ਼ ਪਾਣੀ ਵਿਚ ਪਈ ਹੋਣ ਕਾਰਨ ਫੁੱਲ ਚੁੱਕੀ ਹੈ। ਸਰੀਰ ’ਤੇ ਕਿਸੇ ਤਰ੍ਹਾਂ ਦੀ ਸੱਟ ਦਾ ਨਿਸ਼ਾਨ ਨਹੀਂ ਹੈ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤੀ ਹੈ। ਇਲਾਕਾ ਪੁਲਸ ਅਣਪਛਾਤੀ ਲਾਸ਼ ਦੀ ਪਛਾਣ ਜੁਟਾਉਣ ਵਿਚ ਲੱਗੀ ਹੈ।


Related News