ਜੀਰੀ ਦੀ ਖ੍ਰੀਦ ਸਬੰਧੀ ਠੱਗੀ ਮਾਰਨ ਵਾਲੇ  5  ਲੋਕਾਂ ਵਿਰੁੱਧ ਮਾਮਲਾ ਦਰਜ

Sunday, Jan 13, 2019 - 02:42 AM (IST)

ਸੁਨਾਮ, ਊਧਮ ਸਿੰਘ ਵਾਲਾ, (ਮੰਗਲਾ)- ਥਾਣਾ ਸਿਟੀ ’ਚ ਜਸਵਿੰਦਰ ਸਿੰਘ ਵਾਸੀ ਖਡਿਆਲ ਦੇ ਬਿਆਨਾ ਦੇ ਆਧਾਰ ’ਤੇ ਐੱਸ. ਐੱਸ. ਪੀ. ਸੰਗਰੂਰ ਦੇ ਹੁਕਮਾਂ ਨਾਲ ਜੀਰੀ ਦੀ ਖ੍ਰੀਦ ਸਬੰਧੀ ਮਾਰੀ ਠੱਗੀ ਦੇ ਲਈ ਰਾਕੇਸ਼ ਕੁਮਾਰ ਪੁਤਰ ਲਾਜਪਤ ਰਾਏ, ਲਾਜਪਤ ਰਾਏ ਪੁਤਰ ਭੂਸ਼ਣ ਲਾਲ, ਸੰਦੀਪ ਰਾਹੁਡ਼ (ਸਾਦਲਪੁਰ ਜ਼ਿਲਾ ਹਿਸਾਰ) ਅਤੇ ਸੁਧੀਰ ਪੁਤਰ ਗੰਗਾ ਰਾਮ ਵਾਸੀ ਚੁਲੀ ਕਲਾਂ, ਸੰਨੀ ਗੋਇਲ ( ਜ਼ਿਲਾ ਫਤਿਹਾਬਾਦ) ਦੇ ਵਿਰੁਧ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। 
ਇਸ ਸਬੰਧੀ ਦਰਜ ਮੁਕਦਮੇ ’ਚ ਕਿਹਾ ਗਿਆ ਹੈ ਕਿ ਖਡਿਆਲ ਆਦਿ ਦੇ ਪਿੰਡਾਂਂ ’ਚ ਦੋਸ਼ੀਆਂ ਨੇ ਜਸਵਿੰਦਰ ਸਿੰਘ ਬਗੈਰਾ ਨੂੰ ਭਰੋਸਾ ਦਿਵਾਇਆ ਕਿ ਉਹ ਮੰਡੀ ਬੋਰਡ ਵਿਭਾਗ ਨੂੰ ਮਿਲ ਕੇ ਉਨਾਂ ਦੀ ਫਸਲ ਜਲਦੀ ਹੀ ਵਿਕਵਾ ਦੇਣਗੇ ਅਤੇ ਫਸਲ ਦੀ ਬਣਦੀ ਰਾਸ਼ੀ ਵੀ ਨਾਲ ਦੀ ਨਾਲ ਦੇ ਦੇਣਗੇ ਅਤੇ ਉਨ੍ਹਾਂ  ਨੂੰ ਦੱਸਿਆ ਗਿਆ ਕਿ ਮੰਡੀ ਵਿਚ ਬਹੁਤ ਭੀਡ਼ ਹੈ ਫਸਲ ਰੱਖਣ ਦੇ ਲਈ ਮੰਡੀਆਂ ਵਿਚ ਕੋਈ ਜਗਾ ਨਹੀ ਅਤੇ ਮੰਡੀ ਬੋਰਡ ਨੂੰ ਮਿਲ ਕੇ ਮੰਡੀ ਦੇ ਬਾਹਰ ਜਗਾ ਮੰਜੂਰ ਕਰਵਾ ਲਈ ਹੈ ਅਤੇ ਉਥੇ ਚੋਰੀ ਦਾ ਕੋਈ ਡਰ ਨਹੀ ਹੈ ਅਤੇ ਫਸਲ ਦਾ ‘ਜੇ ਫਾਰਮ’ ਅਤੇ ਫਸਲ ਦੀ ਰਕਮ ਵੀ ਦੇ ਦੇਣਗੇ ਅਤੇ ਉਨ੍ਹਾਂ  ਦੀਆਂ ਗੱਲਾਂ ਵਿਚ ਆ ਕੇ ਮੁਦਈ ਨੇ ਆਪਣੀ ਫਸਲ ਉਨ੍ਹਾਂ ਨੂੰ ਵੇਚ ਦਿਤੀ ਪਰ ਉਨਾ ਨੂੰ ਕੋਈ‘ ਜੇ ਫਾਰਮ’ ਨਾ ਹੀ ਫਸਲ ਦੀ ਰਾਸ਼ੀ ਮਿਲੀ ਹੈ। ਇਸ ਤਰ੍ਹਾਂ  ਉਨ੍ਹਾਂ  ਲੋਕਾਂ ਨੇ ਮਿਲੀ ਭੁਗਤ ਕਰ ਉਸ ( ਮੁਦਈ) ਨਾਲ ਠੱਗੀ ਮਾਰੀ ਹੈ।


Related News