ਨੌਜਵਾਨ ਬੁਲਟ ਮੋਟਰਸਾਈਕਲ ’ਤੇ ਵਿਆਹ ਲਿਆਇਆ ਲਾੜੀ

Wednesday, May 20, 2020 - 09:07 PM (IST)

ਨੌਜਵਾਨ ਬੁਲਟ ਮੋਟਰਸਾਈਕਲ ’ਤੇ ਵਿਆਹ ਲਿਆਇਆ ਲਾੜੀ

ਸੰਗਰੂਰ, (ਸਿੰਗਲਾ)- ਕੋਰੋਨਾ ਵਾਇਰਸ ਤੇ ਲਾਕਡਾਊਨ ਦੇ ਚੱਲਦਿਆ ਸਾਦੇ ਵਿਆਹ ਸਮਾਗਮ ਹੋਣ ਦੀਆਂ ਅਕਸਰ ਹੀ ਖਬਰਾਂ ਪ੍ਰਕਾਸ਼ਤ ਹੁੰਦੀਆਂ ਹਨ। ਇਸੇ ਤਰ੍ਹਾਂ ਦਾ ਇਕ ਸਾਦਾ ਵਿਆਹ ਲਖਵਿੰਦਰ ਸਿੰਘ ਉਰਫ ਬਿੱਟੂ ਪੁੱਤਰ ਰੂਪ ਸਿੰਘ ਵਾਸੀ ਭੰਮਾਬੰਦੀ ਜ਼ਿਲਾ ਸੰਗਰੂਰ ਅਤੇ ਕੋਮਲਪ੍ਰੀਤ ਕੌਰ ਪੁੱਤਰੀ ਸੁੱਖਾ ਸਿੰਘ ਵਾਸੀ ਸਹੌਰ ਜ਼ਿਲਾ ਬਰਨਾਲਾ ਦਾ ਹੋਇਆ ਹੈ।

PunjabKesariਇਸ ਜੋੜੀ ਨੇ ਲਾਕਡਾਊਨ ਦੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਮੂੰਹ ’ਤੇ ਮਾਸਕ ਪਾਏ ਹੋਏ ਸਨ ਅਤੇ ਲਖਵਿੰਦਰ ਸਿੰਘ ਆਪਣੀ ਹਮਸਫਰ ਨੂੰ ਸਹੌਰ ਤੋਂ ਬੁਲਟਮੋਟਰਸਾਈਕਲ ’ਤੇ ਵਿਆਹ ਕੇ ਆਪਣੇ ਪਿੰਡ ਭੰਮਾਬੰਦੀ ਜਾ ਰਿਹਾ ਸੀ ਤਾਂ ਇਸ ਨਵ-ਵਿਆਹੀ ਜੋੜੀ ਹੱਦਬੰਦੀ ਨਾਕਾ ਥਾਣਾ ਬਹਾਦਰਪੁਰ ਵਿਖੇ ਸਬ-ਇੰਸਪੈਕਟਰ ਬਲਵਿੰਦਰ ਸਿੰਘ ਚੱਠਾ ਨੇ ਨਾਕੇ ’ਤੇ ਹਾਰ ਪਾ ਕੇ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸ਼ਗਨ ’ਚ 500-500 ਰੁਪਏ ਦੇ ਕੇ ਆਸ਼ੀਰਵਾਦ ਦਿੰਦੇ ਹੋਏ ਆਪਣੇ ਪਿੰਡ ਭੰਮਾਬੰਦੀ ਲਈ ਰਵਾਨਾ ਕੀਤਾ। ਇਸ ਜੋੜੀ ਨੇ ਆਪਣੇ ਵਿਆਹ ’ਚ ਕੋਈ ਵੀ ਫਾਜੂਲ ਖਰਚੀ ਨਹੀਂ ਕੀਤੀ ਅਤੇ ਦਾਜ ਰਹਿਤ ਵਿਆਹ ਕਰਵਾ ਕੇ ਨਵੀਂ ਮਿਸਾਲ ਪੈਦਾ ਕੀਤੀ ਹੈ।


author

Bharat Thapa

Content Editor

Related News