ਸੂਏ ’ਚੋਂ ਮਿਲੀ ਨੌਜਵਾਨ ਦੀ ਲਾਸ਼

02/06/2022 11:57:50 AM

ਰਾਮਾਂ ਮੰਡੀ (ਪਰਮਜੀਤ): ਰਾਮਾਂ ਮੰਡੀ ਕਮਾਲੂ ਰੋਡ ’ਤੇ ਜਾਂਦੇ ਸੂਏ ’ਚੋਂ ਇਕ ਲੜਕੇ ਦੀ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਰਾਮਾਂ ਮੰਡੀ ਅੰਦਰ ਸੂਏ ਵਿਚੋਂ ਇਕ ਲੜਕੇ ਦੀ ਲਾਸ਼ ਦੀ ਸੂਚਨਾ ਸਥਾਨਕ ਸ਼ਹਿਰ ਦੀ ਨਾਮਵਰ ਸਮਾਜਸੇਵੀ ਸੰਸਥਾ ਹੈਲਪਲਾਈਨ ਵੈੱਲਫੇਅਰ ਸੋਸਾਇਟੀ ਰਾਮਾਂ ਅਤੇ ਪੁਲਸ ਨੂੰ ਮਿਲੀ ਤਾਂ ਤੁਰੰਤ ਬਾਅਦ ਰਾਮਾਂ ਪੁਲਸ ਅਤੇ ਹੈਲਪਲਾਈਨ ਪ੍ਰਧਾਨ ਬੌਬੀ ਲਹਿਰੀ, ਮੈਂਬਰ ਰਿੰਕਾ ਮਿਸਤਰੀ, ਬੌਬੀ ਸਿੰਗਲਾ, ਸੰਮੀ ਬਖਤੂ ਅਤੇ ਕਾਲਾ ਬੰਗੀ ਰਾਮਾਂ ਪੁਲਸ ਸਮੇਤ ਘਟਨਾ ਵਾਲੀ ਜਗ੍ਹਾ ’ਤੇ ਪਹੁੰਚੇ ਤੇ ਲਾਸ਼ ਨੂੰ ਪੁਲਸ ਦੀ ਹਾਜ਼ਰੀ ਵਿਚ ਸੂਏ ’ਚੋਂ ਬਾਹਰ ਕੱਢਿਆ ਗਿਆ।

ਇਹ ਵੀ ਪੜ੍ਹੋ : ਬੇਅਦਬੀ ਦੀਆਂ ਘਟਨਾਵਾਂ ਲਈ ਸਾਬਕਾ ਬਾਦਲ ਸਰਕਾਰ ਜ਼ਿੰਮੇਵਾਰ : ਸੁਖਜਿੰਦਰ ਰੰਧਾਵਾ

ਪ੍ਰਧਾਨ ਬੌਬੀ ਲਹਿਰੀ ਨੇ ਦੱਸਿਆ ਕਿ ਲੜਕੇ ਦੇ ਖਾਕੀ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਹੈ ਤੇ ਲੜਕੇ ਦੀ ਉਮਰ ਕਰੀਬ 30-35 ਸਾਲ ਲੱਗ ਰਹੀ ਹੈ। ਲੜਕੇ ਦੀ ਜੇਬ ’ਚੋਂ ਵੈਕਸੀਨ ਕਾਰਡ ਮਿਲਿਆ ਹੈ। ਲੜਕੇ ਦਾ ਨਾਮ ਨਿਰਮਲ ਸਿੰਘ ਹੈ। ਪੁਲਸ ਦੁਆਰਾ ਜਾਂਚ ਕਰਨ ਤੋਂ ਬਾਅਦ ਲਾਸ਼ ਨੂੰ 72 ਘੰਟਿਆਂ ਦੀ ਸਨਾਖਤ ਲਈ ਤਲਵੰਡੀ ਦੇ ਸਰਕਾਰੀ ਹਸਪਤਾਲ ’ਚ ਮੋਰਚਰੀ ਵਿਚ ਰੱਖਿਆ ਗਿਆ ਹੈ। ਹੈਲਪਲਾਈਨ ਵੈੱਲਫੇਅਰ ਸੋਸਾਇਟੀ ਰਾਮਾਂ ਨੇ ਇਲਾਕਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵਿਅਕਤੀ ਨੂੰ ਇਸ ਲੜਕੇ ਦੀ ਪਛਾਣ ਹੁੰਦੀ ਹੈ ਤਾਂ ਕ੍ਰਿਪਾ ਕਰ ਕੇ ਉਹ ਰਾਮਾਂ ਥਾਣਾ ਜਾਂ ਹੈਲਪ ਲਾਈਨ ਵੈੱਲਫੇਅਰ ਸੋਸਾਇਟੀ ਨਾਲ ਸੰਪਰਕ ਕਰ ਸਕਦਾ ਹੈ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


Gurminder Singh

Content Editor

Related News