ਬਾਹਰੀ ਸੂਬਿਆਂ ਤੋਂ ਨਸ਼ਾ ਅਤੇ ਨਾਜਾਇਜ਼ ਹਥਿਆਰ ਲਿਆ ਕੇ ਵੇਚਣ ਵਾਲੇ ਮੁਲਜ਼ਮ ਚੜ੍ਹੇ ਪੁਲਸ ਦੇ ਹੱਥੇ
Tuesday, Dec 12, 2023 - 12:05 AM (IST)
ਲੁਧਿਆਣਾ (ਰਿਸ਼ੀ)– ਮੱਧ ਪ੍ਰਦੇਸ਼ ਤੋਂ ਨਾਜਾਇਜ਼ ਹਥਿਆਰ ਖਰੀਦ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ’ਚ ਸਪਲਾਈ ਕਰਨ ਵਾਲੇ ਬਦਮਾਸ਼ ਥਾਣਾ ਮਾਡਲ ਟਾਊਨ ਦੀ ਪੁਲਸ ਦੇ ਹੱਥੇ ਚੜ੍ਹ ਗਏ ਹਨ। ਫਿਲਹਾਲ ਪੁਲਸ ਨੇ ਸਾਰਿਆਂ ਖਿਲਾਫ ਐੱਨ.ਡੀ.ਪੀ.ਐੱਸ. ਐਕਟ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਂਚ ਅਧਿਕਾਰੀ ਐੱਸ.ਆਈ. ਅਮਰਜੀਤ ਸਿੰਘ ਅਨੁਸਾਰ ਫੜੇ ਗਏ ਮੁਲਜ਼ਮਾਂ ਦੀ ਪਛਾਣ ਅਨਿਕੇਤ ਤਲਵਾੜ ਨਿਵਾਸੀ ਧੱਕਾ ਕਾਲੋਨੀ, ਕਾਰਿਤਕ, ਵਰੁਣ ਨਿਵਾਸੀ ਜਵਾਹਰ ਨਗਰ ਕੈਂਪ, ਸੁਖਮਨਦੀਪ ਸਿੰਘ ਨਿਵਾਸੀ ਪਿੰਡ ਪਾਖਰ, ਅੰਮ੍ਰਿਤਸਰ, ਗੁਰਕੀਰਤ ਸਿੰਘ ਨਿਵਾਸੀ ਅੰਮ੍ਰਿਤਸਰ, ਵਿਕਰਮਜੀਤ ਸਿੰਘ ਨਿਵਾਸੀ ਗੁਰਦਾਸਪੁਰ ਦੇ ਰੂਪ ’ਚ ਹੋਈ ਹੈ।
ਇਹ ਵੀ ਪੜ੍ਹੋ- Shaadi.Com 'ਤੇ ਜੀਵਨ ਸਾਥੀ ਭਾਲਣ ਵਾਲੀਆਂ ਕੁੜੀਆਂ ਹੋ ਜਾਣ ਸਾਵਧਾਨ!, ਪੜ੍ਹੋ ਪੂਰਾ ਮਾਮਲਾ
ਪੁਲਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਮੁਲਜ਼ਮ ਬਾਹਰੀ ਸੂਬਿਆਂ ਤੋਂ ਨਾਜਾਇਜ਼ ਹਥਿਆਰ ਖਰੀਦ ਕੇ ਸਪਲਾਈ ਕਰਦੇ ਹਨ, ਜਿਸ ਦੇ ਆਧਾਰ ’ਤੇ ਚਤਰ ਸਿੰਘ ਪਾਰਕ ਕੋਲ ਰੇਡ ਮਾਰ ਕੇ ਉਨ੍ਹਾਂ ਨੂੰ ਦਬੋਚ ਲਿਆ ਗਿਆ। ਮੁਲਜ਼ਮਾਂ ਕੋਲੋਂ 4 ਨਾਜਾਇਜ਼ ਪਿਸਤੌਲ 32 ਬੋਰ, 14 ਕਾਰਤੂਸ, 51 ਗ੍ਰਾਮ ਹੈਰੋਇਨ ਅਤੇ 70 ਹਜ਼ਾਰ ਦੀ ਡਰੱਗ ਮਨੀ ਬਰਾਮਦ ਹੋਈ ਹੈ। ਫਿਲਹਾਲ ਪੁਲਸ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ 2 ਦਿਨ ਦੇ ਰਿਮਾਂਡ ’ਤੇ ਗੰਭੀਰਤਾ ਨਾਲ ਪੁੱਛਗਿੱਛ ਕਰ ਰਹੀ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵਧ ਰਿਹਾ ਐੱਚ.ਆਈ.ਵੀ. ਦਾ ਪ੍ਰਕੋਪ, ਸਾਲ 2017 ਦੇ ਮੁਕਾਬਲੇ ਦੁੱਗਣੇ ਹੋਏ ਮਾਮਲੇ
ਪੁਲਸ ਦੀ ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਕਿ ਇਸ ਖੇਡ ਦਾ ਮਾਸਟਰਮਾਈਂਡ ਅਨਿਕੇਤ ਹੈ, ਉਹ ਨਾਜਾਇਜ਼ ਹਥਿਆਰਾਂ ਦਾ ਕਾਰੋਬਾਰ ਅਤੇ ਨਸ਼ਾ ਸਮੱਗਲਿੰਗ ਕਰਦਾ ਹੈ। ਉਸ ਦੇ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਮੁਲਜ਼ਮ 10 ਹਜ਼ਾਰ ’ਚ ਨਾਜਾਇਜ਼ ਹਥਿਆਰ ਖਰੀਦ ਕੇ 30 ਹਜ਼ਾਰ ’ਚ ਵੇਚਦਾ ਸੀ। ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਫੜੇ ਗਏ ਮੁਲਜ਼ਮ ਨਾਜਾਇਜ਼ ਹਥਿਆਰ ਖਰੀਦਣ ਆਏ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8