ਹਥਿਆਰ ਬਰਾਮਦਗੀ ਲਈ ਲਿਆਂਦੇ ਮੁਲਜ਼ਮ ਵੱਲੋਂ ਪੁਲਸ ਪਾਰਟੀ ’ਤੇ ਫਾਇਰਿੰਗ

Sunday, Nov 10, 2024 - 07:09 AM (IST)

ਹਥਿਆਰ ਬਰਾਮਦਗੀ ਲਈ ਲਿਆਂਦੇ ਮੁਲਜ਼ਮ ਵੱਲੋਂ ਪੁਲਸ ਪਾਰਟੀ ’ਤੇ ਫਾਇਰਿੰਗ

ਅੰਮ੍ਰਿਤਸਰ (ਅਰੁਣ) : ਥਾਣਾ ਕੰਟੋਨਮੈਂਟ ਵਿਖੇ ਦਰਜ ਝਪਟਮਾਰੀ ਦੇ ਇਕ ਮਾਮਲੇ ਵਿਚ ਗ੍ਰਿਫ਼ਤਾਰ ਮੁਲਜ਼ਮ ਨੂੰ ਪੁਲਸ ਪਾਰਟੀ ਵੱਲੋਂ ਨਿਸ਼ਾਨਦੇਹੀ ’ਤੇ ਹਥਿਆਰ ਬਰਾਮਦਗੀ ਲਈ ਲਿਜਾਇਆ ਗਿਆ। ਗ੍ਰਿਫ਼ਤਾਰ ਮੁਲਜ਼ਮ ਵਿਸ਼ਾਲ ਵੱਲੋਂ ਉਲਟੀ ਦਾ ਬਹਾਨਾ ਕਰ ਕੇ ਪੁਲਸ ਦੀ ਗੱਡੀ ਨੂੰ ਰੋਕਿਆ ਗਿਆ ਅਤੇ ਪਹਿਲਾਂ ਤੋਂ ਦੱਬ ਕੇ ਰੱਖੀ ਇਕ ਪਿਸਤੌਲ ਕੱਢ ਕੇ ਪੁਲਸ ਪਾਰਟੀ ਉਪਰ ਗੋਲੀਆਂ ਚਲਾ ਦਿੱਤੀਆਂ। ਇਕ ਗੋਲੀ ਏ. ਐੱਸ. ਆਈ ਸਤਨਾਮ ਸਿੰਘ ਦੀ ਪੱਗ ’ਚ ਲੱਗਣ ਕਾਰਨ ਉਸ ਦਾ ਬਚਾਅ ਹੋ ਗਿਆ। ਜਿਵੇਂ ਹੀ ਮੁਲਜ਼ਮ ਵਿਸ਼ਾਲ ਵੱਲੋਂ ਫਿਰ ਪੁਲਸ ਪਾਰਟੀ ’ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜਵਾਬੀ ਕਾਰਵਾਈ ਵਿਚ ਪੁਲਸ ਵੱਲੋਂ ਚਲਾਈ ਗੋਲੀ ਲੱਤ ’ਚ ਲੱਗਣ ਨਾਲ ਮੁਲਜ਼ਮ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ।

ਜਾਣਕਾਰੀ ਦਿੰਦਿਆਂ ਏ. ਸੀ. ਪੀ. ਪੱਛਮੀ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਥਾਣਾ ਕੰਟੋਨਮੈਂਟ ਵਿਖੇ ਦਰਜ ਹਥਿਆਰਾਂ ਦੀ ਨੋਕ ’ਤੇ ਲੁੱਟ-ਖੋਹ ਕਰਨ ਦੇ ਇਕ ਮਾਮਲੇ ਵਿਚ ਪੁਲਸ ਪਾਰਟੀ ਵੱਲੋਂ ਪਹਿਲਾਂ ਮੁਲਜ਼ਮ ਗੁਰਪ੍ਰੀਤ ਸਿੰਘ ਨੂੰ ਹਿਰਾਸਤ ਵਿਚ ਲਿਆ ਗਿਆ ਸੀ। ਇਸ ਮਗਰੋਂ ਉਸ ਦੇ ਸਾਥੀ ਵਿਸ਼ਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮ ਵਿਸ਼ਾਲ ਦੀ ਨਿਸ਼ਾਨਦੇਹੀ ’ਤੇ ਪੁਲਸ ਪਾਰਟੀ ਜਦੋਂ ਇਸ ਮੁਲਜ਼ਮ ਲੈ ਕੇ ਉਸ ਵੱਲੋਂ ਲੁਕੋ ਕੇ ਰੱਖੇ ਹਥਿਆਰਾਂ ਨੂੰ ਬਰਾਮਦ ਕਰਨ ਲਈ ਜਾ ਰਹੀ ਸੀ ਤਾਂ ਮਾਹਲ ਬਾਈਪਾਸ ਨੇੜੇ ਪੁੱਜਣ ਤੋਂ ਪਹਿਲਾਂ ਮੁਲਜ਼ਮ ਵਿਸ਼ਾਲ ਵੱਲੋਂ ਉਲਟੀ ਦਾ ਡਰਾਮਾ ਕਰਦਿਆਂ ਉਸ ਜਗ੍ਹਾ ਨੇੜੇ ਪੁਲਸ ਦੀ ਗੱਡੀ ਨੂੰ ਰੋਕਿਆ, ਜਿੱਥੇ ਉਸ ਵੱਲੋਂ ਆਪਣੀ ਪਿਸਤੌਲ ਦਬਾ ਕੇ ਰੱਖੀ ਹੋਈ ਸੀ। ਪੁਲਸ ਪਾਰਟੀ ’ਤੇ ਇਸ ਹਥਿਆਰ ਨਾਲ ਗੋਲੀਆਂ ਚਲਾ ਦਿੱਤੀਆਂ।

ਇਹ ਵੀ ਪੜ੍ਹੋ : ਦਿੱਲੀ 'ਚ ਜਿਮ ਮਾਲਕ ਤੋਂ ਮੰਗੀ 2 ਕਰੋੜ ਦੀ ਫਿਰੌਤੀ, ਇਸ ਬਦਨਾਮ ਗੈਂਗਸਟਰ ਦੇ ਨਾਂ ਤੋਂ ਆਈ ਕਾਲ

ਪੁਲਸ ਵੱਲੋਂ ਕੀਤੀ ਜਵਾਬੀ ਫਾਇਰਿੰਗ ਵਿਚ ਇਹ ਮੁਲਜ਼ਮ ਲੱਤ ਵਿਚ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲਿਜਾਇਆ ਗਿਆ। ਏ. ਸੀ. ਪੀ ਸ਼ਿਵਦਰਸ਼ਨ ਸਿੰਘ ਨੇ ਦੱਸਿਆ ਕਿ ਮੁਲਜ਼ਮ ਖਿਲਾਫ ਇਰਾਦਾ ਕਤਲ ਦੇ ਦੋਸ਼ ਤਹਿਤ ਇਕ ਵੱਖਰਾ ਮਾਮਲਾ ਦਰਜ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Sandeep Kumar

Content Editor

Related News