ਲੁਧਿਆਣਾ ਅਦਾਲਤ ਦੇ ਬਾਹਰੋਂ ਭੱਜ ਗਿਆ ਖ਼ਤਰਨਾਕ ਮੁਲਜ਼ਮ! ਪੁਲਸ ਮੁਲਾਜ਼ਮ ਨੂੰ ਧੱਕਾ ਮਾਰ ਕੇ ਹੋਇਆ ਫ਼ਰਾਰ

Thursday, Nov 14, 2024 - 02:15 PM (IST)

ਲੁਧਿਆਣਾ ਅਦਾਲਤ ਦੇ ਬਾਹਰੋਂ ਭੱਜ ਗਿਆ ਖ਼ਤਰਨਾਕ ਮੁਲਜ਼ਮ! ਪੁਲਸ ਮੁਲਾਜ਼ਮ ਨੂੰ ਧੱਕਾ ਮਾਰ ਕੇ ਹੋਇਆ ਫ਼ਰਾਰ

ਲੁਧਿਆਣਾ (ਤਰੁਣ/ਸਿਆਲ): ਲੁਧਿਆਣਾ ਅਦਾਲਤ ਕੰਪਲੈਕਸ ਦੀ ਪਾਰਕਿੰਗ ਵਿਚੋਂ ਇਕ ਕੈਦੀ ਪੁਲਸ ਮੁਲਾਜ਼ਮ ਨੂੰ ਧੱਕਾ ਮਾਰ ਕੇ ਹੱਥਕੜੀ ਸਮੇਤ ਫ਼ਰਾਰ ਹੋ ਗਿਆ। ਥਾਣਾ ਹੈਬੋਵਾਲ ਦੀ ਪੁਲਸ ਨੇ ਉਸ ਨੂੰ 3-4 ਘੰਟਿਆਂ ਵਿਚ ਹੀ ਲੱਭ ਕੇ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਮਹਿੰਦਰ ਸਿੰਘ ਵਾਸੀ ਪਿੰਡ ਫੱਤੂਵਾਲ ਫਿਰੋਜ਼ਪੁਰ ਵਜੋਂ ਹੋਈ ਹੈ। ਪੁਲਸ ਮੁਲਾਜ਼ਮ ਮਨਦੀਪ ਸਿੰਘ ਨੇ ਦੱਸਿਆ ਕਿ ਮੁਲਜ਼ਮ ਮਹਿੰਦਰ ਸਿੰਘ ਦੇ ਖ਼ਿਲਾਫ਼ ਥਾਣਾ ਸ਼ਿਲਮਾਪੁਰੀ ਵਿਚ NDPS ਐਕਟ ਤਹਿਤ ਮਾਮਲਾ ਦਰਜ ਸੀ, ਜਿਸ ਦੀ ਅਦਾਲਤ ਵਿਚ ਪੇਸ਼ੀ ਸੀ। ਪੇਸ਼ੀ ਮਗਰੋਂ ਉਹ ਮਹਿੰਦਰ ਨੂੰ ਬਖਸ਼ੀਖਾਨੇ ਵਿਚ ਬੰਦ ਕਰਨ ਲਈ ਲਿਜਾ ਰਿਹਾ ਸੀ। ਪਰ ਮੁਲਜ਼ਮ ਨੇ ਕਚਹਿਰੀ ਕੰਪਲੈਕਸ ਦੀ ਪਾਰਕਿੰਗ ਨੇੜੇ ਉਸ ਨੂੰ ਧੱਕਾ ਮਾਰ ਦਿੱਤਾ ਤੇ ਹੱਥਕੜੀ ਸਮੇਤ ਫ਼ਰਾਰ ਹੋ ਗਿਆ। ਜਦੋਂ ਮੁਲਜ਼ਮ ਫ਼ਰਾਰ ਹੋਇਆ ਤਾਂ ਉਹ ਇਕੱਲਾ ਸੀ। ਉਸ ਨੇ ਰੌਲ਼ਾ ਪਾਇਆ ਪਰ ਮੁਲਜ਼ਮ ਭੱਜਣ ਵਿਚ ਸਫ਼ਲ ਰਿਹਾ। ਫ਼ਰਾਰ ਹੋਣ ਮਗਰੋਂ ਥਾਣਾ ਡਵੀਜ਼ਨ ਨੰਬਰ 5 ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ - ਵਿਆਹ ਸਮਾਗਮਾਂ 'ਤੇ ਲੱਗੀ ਪਾਬੰਦੀ! ਅਕਤੂਬਰ ਤੋਂ ਦਸੰਬਰ ਤਕ ਰਹੇਗੀ ਰੋਕ

ਹੈਬੋਵਾਲ ਪੁਲਸ ਨੇ ਕੀਤਾ ਕਾਬੂ

ਥਾਣਾ ਮੁਖੀ ਅੰਮ੍ਰਿਤਪਾਲ ਸਿੰਘ ਗਰੇਵਾਲ ਨੇ ਦੱਸਿਆ ਕਿ ਵਾਇਰਲਸੈੱਸ 'ਤੇ ਕੈਦੀ ਦੇ ਫ਼ਰਾਰ ਹੋਣ ਦੀ ਸੂਚਨਾ ਮਿਲੀ। ਇਸ ਮਗਰੋਂ ਉਨ੍ਹਾਂ ਨੇ ਇਲਾਕੇ ਵਿਚ ਨਾਕਾਬੰਦੀ ਕਰ ਕੇ ਫ਼ਰਾਰ ਮੁਲਜ਼ਮ ਨੂੰ ਹੱਥਕੜੀ ਸਮੇਤ ਕਾਬੂ ਕੀਤਾ ਹੈ। ਉੱਥੇ ਹੀ ਸੂਤਰਾਂ ਮੁਤਾਬਕ ਹੈਬੋਵਾਲ ਪੁਲਸ ਦੀ ਚਲਾਕੀ ਨਾਲ ਕੈਦੀ ਨੂੰ ਫ਼ਰਾਰ ਹੋਣ ਦੇ 3 ਘੰਟਿਆਂ ਬਾਅਦ ਹੀ ਕਾਬੂ ਕਰ ਲਿਆ ਗਿਆ ਹੈ। ਫ਼ਿਲਹਾਲ ਮੁਲਜ਼ਮ ਮਹਿੰਦਰ ਥਾਣਾ ਹੈਬੋਵਾਲ ਪੁਲਸ ਦੀ ਗ੍ਰਿਫ਼ਤ ਵਿਚ ਹੈ। ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਲੋਕਾਂ ਲਈ ਖ਼ਤਰੇ ਦੀ ਘੰਟੀ! ਹੋਸ਼ ਉਡਾ ਦੇਵੇਗੀ ਇਹ ਖ਼ਬਰ

ਮੁਲਜ਼ਮ ਦੇ ਖ਼ਿਲਾਫ਼ ਕਈ ਕੇਸ ਦਰਜ

ਮੁਲਜ਼ਮ ਮਹਿੰਦਰ ਵਾਸੀ ਫਿਰੋਜ਼ਪੁਰ ਇਕ ਬਦਨਾਮ ਅਤੇ ਪ੍ਰੋਫੈਸ਼ਨਲ ਮੁਲਜ਼ਮ ਹੈ। ਉਸ ਦੇ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ ਕਈ ਕੇਸ ਦਰਜ ਹਨ। ਮੁਲਜ਼ਮ ਦੀ ਉਮਰ 39 ਸਾਲ ਹੈ, ਜਿਸ 'ਤੇ ਨਸ਼ਾ ਤਸਕਰੀ, ਕੁੱਟਮਾਰ, ਇਰਾਦਤਨ ਹੱਤਿਆ ਸਮੇਤ ਕਈ ਕੇਸ ਦਰਜ ਹਨ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News