ਕਾਰ ਦੀ ਟੱਕਰ ਨਾਲ ਵਿਦਿਆਰਥੀ ਦੀ ਮੌਤ

Thursday, Nov 29, 2018 - 06:33 AM (IST)

ਕਾਰ ਦੀ ਟੱਕਰ ਨਾਲ ਵਿਦਿਆਰਥੀ ਦੀ ਮੌਤ

ਦੇਵੀਗਡ਼੍ਹ (ਭੁਪਿੰਦਰ)- ਨਨਓਲਾ-ਮਸੀਂਗਨ ਰੋਡ ’ਤੇ ਪਿੰਡ ਮੁਰਾਦਮਾਜਰਾ ਨੇਡ਼ੇ ਕਾਰ ਦੀ ਟੱਕਰ ਨਾਲ  ਮੋਟਰਸਾਈਕਲ ਸਵਾਰ ਕਾਲਜ ਦਾ  ਇਕ ਵਿਦਿਆਰਥੀ  ਗੰਭੀਰ ਜ਼ਖ਼ਮੀ ਹੋ ਗਿਆ। ਉਸ ਦੀ ਜ਼ੇਰੇ-ਇਲਾਜ ਹਸਪਤਾਲ  ਵਿਚ ਮੌਤ ਹੋ ਜਾਣ ਦਾ ਸਮਾਚਾਰ ਹੈ। ਥਾਣਾ ਜੁਲਕਾਂ ਦੀ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਪਿੰਡ ਮਸੀਂਗਨ ਦਾ ਨੌਜਵਾਨ ਸੋਹਲਪ੍ਰੀਤ ਸਿੰਘ ਪੁੱਤਰ ਰਾਜ ਕੁਮਾਰ ਜੋ ਕਿ ਪਟਿਆਲਾ ਦੇ ਇਕ ਕਾਲਜ ਵਿਚ ਗ੍ਰੈਜੂਏਸ਼ਨ ਕਰ ਰਿਹਾ ਸੀ, ਬੀਤੀ ਸ਼ਾਮ ਜਦੋਂ   ਮੋਟਰਸਾਈਕਲ ’ਤੇ ਦੇਵੀਗਡ਼੍ਹ ਤੋਂ ਆਪਣੇ ਪਿੰਡ ਨੂੰ ਜਾ ਰਿਹਾ ਸੀ। ਪਿੰਡ ਮਸ਼ੀਂਗਨ ਸਾਈਡ ਤੋਂ ਆ ਰਹੀ ਇਕ ਕਾਰ ਡੀ. ਐੱਲ. 43-ਏ. ਈ.-2074 ਨੇ  ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਸਡ਼ਕ  ’ਤੇ ਡਿੱਗਣ ਨਾਲ ਸੋਹਲਪ੍ਰੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਿਸ ਨੂੰ ਰਾਹਗੀਰਾਂ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਕਰਵਾ ਦਿੱਤਾ। ਜ਼ੇਰੇ ਇਲਾਜ  ਹੀ ਗੰਭੀਰ ਸੱਟਾਂ ਕਾਰਨ ਉਸ ਦੀ ਮੌਤ ਹੋ ਗਈ। ਥਾਣਾ ਜੁਲਕਾਂ ਪੁਲਸ ਨੇ ਕਾਰ ਚਾਲਕ ਅਮਨਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਤੇ ਏ. ਐੱਸ. ਆਈ. ਬਲਦੇਵ ਸਿੰਘ ਵਾਸੀ ਪਿੰਡ ਮਸੀਂਗਨ  ਖਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News