ਪਰਾਲੀ ਸਾੜਨ ਵਾਲੇ ਕਿਸਾਨਾਂ ਲਈ ਕਰੜੇ ਕਾਨੂੰਨਾਂ ਤੋਂ ਖਫ਼ਾ ਕਿਸਾਨ ਬੀਬੀਆਂ ਨੇ ਕੀਤਾ ਪਿੱਟ ਸਿਆਪਾ

11/01/2020 11:46:48 AM

ਲੰਬੀ/ਮਲੋਟ (ਜੁਨੇਜਾ): ਕਾਲੇ ਖੇਤੀ ਕਾਨੂੰਨਾਂ ਤੋਂ ਬਾਅਦ ਸਰਕਾਰ ਨੇ ਪਰਾਲੀ ਸਾੜਨ ਵਾਲੇ ਕਿਸਾਨਾਂ ਵਿਰੁੱਧ ਨੂੰ ਇਕ ਕਰੋੜ ਰੁਪਏ ਜੁਰਮਾਨਾ ਜਾਂ ਪੰਜ ਸਾਲ ਦੀ ਕੈਦ ਸਬੰਧੀ ਜਾਰੀ ਕੀਤੇ ਆਰਡੀਨੈਂਸ ਨੇ ਕਿਸਾਨ ਬੀਬੀਆਂ ਵਿਚ ਰੋਹ ਹੋਰ ਤੇਜ਼ ਕਰ ਦਿੱਤਾ ਹੈ। ਜਿਸ ਦੇ ਵਿਰੁੱਧ ਮਿੱਠੜੀ ਬੁੱਧਗਿਰ ਵਿਚ ਬੀਬੀਆਂ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕ ਕੇ ਪਿੱਟ ਸਿਆਪਾ ਵੀ ਕੀਤਾ ।ਇਸ ਮੌਕੇ ਮਹਿਲਾ ਆਗੂ ਕ੍ਰਿਸ਼ਨਾ ਦੇਵੀ ਤੇ ਗੁਰਮੇਲ ਕੌਰ ਦੇ ਸਹਿਯੋਗ ਨਾਲ ਪਿੰਡ ਅੰਦਰ ਬੀਕੇਯੂ ਏਕਤਾ ਉਗਰਾਹਾਂ ਦੇ ਔਰਤ ਵਿੰਗ ਦੀ ਇਕਾਈ ਵੀ ਸਥਾਪਤ ਕੀਤੀ ਗਈ।

PunjabKesari

ਕਿਸਾਨ ਬੀਬੀਆਂ ਵਲੋਂ 9 ਮੈਂਬਰੀ ਕਮੇਟੀ ਦੀ ਚੋਣ ਕਰਕੇ ਸਰਬਸੰਮਤੀ ਨਾਲ ਗੁਰਮੀਤ ਕੌਰ ਨੂੰ ਪ੍ਰਧਾਨ, ਗੁਰਵਿੰਦਰ ਕੌਰ ਨੂੰ ਮੀਤ ਪ੍ਰਧਾਨ ਮਨਜੀਤ ਕੌਰ ਨੂੰ ਸਕੱਤਰ ਅਤੇ ਜਸਵੀਰ ਕੌਰ,ਨਸੀਬ ਕੌਰ, ਹਰਪ੍ਰੀਤ ਕੌਰ, ਮਲਕੀਤ ਕੌਰ , ਗੁਰਮੇਲ ਕੌਰ ਤੇ ਰਮਨਦੀਪ ਕੌਰ  ਨੂੰ ਕਮੇਟੀ ਮੈਂਬਰ ਚੁਣਿਆ ਗਿਆ।  ਇਸ ਮੌਕੇ ਸੰਘਰਸ਼ ਦੇ ਮੈਦਾਨ ਵਿਚ ਕੁੱਦੀਆਂ ਔਰਤਾਂ ਨੇ ਐਲਾਨ ਕੀਤਾ ਕਿ ਉਹ ਮਰਦ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਇਸ ਘੋਲ਼ ਨੂੰ ਅੰਜਾਮ ਤੱਕ ਪਚਾਉਣ ਲਈ ਤਾਣ ਲਾਉਣਗੀਆਂ ਅਤੇ 5 ਨਵੰਬਰ ਨੂੰ ਖੇਤੀ ਕਾਨੂੰਨਾਂ ਤੇ ਮੋਦੀ ਹਕੂਮਤ ਵੱਲੋਂ ਕੀਤੇ ਜਾ ਰਹੇ ਸੰਘਰਸ਼ਸ਼ੀਲ ਕਿਸਾਨਾਂ ਤੇ ਕੀਤੇ ਵਾਰ ਦੇ ਖਿਲਾਫ ਮੁਲਕ ਵਿਆਪੀ ਚੱਕਾ ਜਾਮ ਕਰਨ ਦੇ ਸੱਦੇ ਵਿਚ  ਬੀਕੇਯੂ ਏਕਤਾ ਉਗਰਾਹਾਂ ਦੇ ਝੰਡੇ ਹੇਠ ਭਰਵੀਂ ਸ਼ਮੂਲੀਅਤ ਕਰਨਗੀਆ। ਇਸ ਮੌਕੇ ਕਿਸਾਨ ਆਗੂ ਗੁਰਪਾਸ਼ ਸਿੰਘ ਤੇ  ਦਲਜੀਤ ਸਿੰਘ ਨੇ ਕਿਸਾਨ ਬੀਬੀਆਂ ਦੇ ਸੰਘਰਸ਼ 'ਚ ਨਿਤਰਨ ਲਈ ਉਨ੍ਹਾਂ ਨੂੰ ਵਧਾਈ ਦਿੱਤੀ।


Shyna

Content Editor

Related News