ਦੁਕਾਨ ਦੇ ਤਾਲੇ ਤੋਡ਼ ਕੇ ਨਕਦੀ ਚੋਰੀ ਕੀਤੀ
Tuesday, Sep 11, 2018 - 06:59 AM (IST)

ਲੁਧਿਆਣਾ, (ਤਰੁਣ)- ਪੁਰਾਣੀ ਮਾਧੋਪੁਰੀ ਇਲਾਕੇ ’ਚ ਸਥਿਤ ਇਕ ਦੁਕਾਨ ਦੇ ਤਾਲੇ ਤੋਡ਼ ਕੇ ਅਣਪਛਾਤੇ ਚੋਰ ਨੇ ਨਕਦੀ ਅਤੇ ਹੌਜ਼ਰੀ ਦਾ ਸਾਮਾਨ ਚੋਰੀ ਕਰ ਲਿਆ। ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੇ ਗੁਲਸ਼ਨ ਕੁਮਾਰ ਰਿਸ਼ੀ ਨਗਰ, ਹੈਬੋਵਾਲ ਰੋਡ ਦੇ ਬਿਆਨ ’ਤੇ ਅਣਪਛਾਤੇ ਚੋਰ ਖਿਲਾਫ ਕੇਸ ਦਰਜ ਕੀਤਾ ਹੈ। ਪੀਡ਼ਤ ਅਨੁਸਾਰ ਪੁਰਾਣੀ ਮਾਧੋਪੁਰੀ ਸਥਿਤ ਗੁਲਸ਼ਨ ਨਿਟਵੀਅਰ ਨਾਮਕ ਫੈਕਟਰੀ ਹੈ, ਜਿਸ ਨੂੰ ਬੀਤੀ ਰਾਤ ਬੰਦ ਕਰ ਕੇ ਉਹ ਘਰ ਚਲਾ ਗਿਆ। ਸਵੇਰੇ ਪਰਤਿਆ ਤਾਂ ਪਤਾ ਲੱਗਾ ਕਿ ਤਾਲੇ ਟੁੱਟੇ ਹੋਏ ਹਨ। ਸਾਂਭ-ਸੰਭਾਲ ਕਰਨ ’ਤੇ ਪਤਾ ਲੱਗਾ ਕਿ ਚੋਰ ਗੱਲੇ ਵਿਚ ਪਈ ਨਕਦੀ ਅਤੇ ਹੌਜ਼ਰੀ ਦਾ ਸਾਮਾਨ ਚੋਰੀ ਕਰ ਕੇ ਨਾਲ ਲੈ ਗਏ।