ਨੌਜਵਾਨ ਦੀ ਹੋਈ ਮੌਤ, ਪਰਿਵਾਰ ਨੇ ਭਾਜਪਾ ਮੰਡਲ ਪ੍ਰਧਾਨ ''ਤੇ ਲਾਏ ਦੋਸ਼

10/29/2020 9:12:57 PM

ਸ੍ਰੀ ਮੁਕਤਸਰ ਸਾਹਿਬ,(ਰਿਣੀ,ਪਵਨ)- ਸ੍ਰੀ ਮੁਕਤਸਰ ਸਾਹਿਬ ਦੇ ਇਕ ਨੌਜਵਾਨ ਦੀ ਬੀਤੀ ਰਾਤ ਮੌਤ ਹੋ ਗਈ । ਨੌਜਵਾਨ ਦਿਨੇਸ਼ ਸ਼ਹਿਰ ਦੀਆਂ ਕਈ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨਾਲ ਜੁੜਿਆ ਹੋਇਆ ਸੀ। ਮ੍ਰਿਤਕ ਨੌਜਵਾਨ ਦੇ ਪਿਤਾ ਲਾਲ ਚੰਦ ਨੇ ਦੱਸਿਆ ਕਿ ਉਸ ਦੇ ਪੁੱਤਰ ਦਿਨੇਸ਼ ਕੁਮਾਰ ਨੂੰ ਭਾਜਪਾ ਦੇ ਮੰਡਲ ਪ੍ਰਧਾਨ ਤਰਸੇਮ ਗੋਇਲ ਨੇ ਧਮਕੀਆਂ ਦਿਤੀਆਂ ਸੀ, ਜਿਸ ਨੂੰ ਲੈ ਕੇ ਉਹ ਡਿਪਰੈਸ਼ਨ 'ਚ ਚਲਾ ਗਿਆ ਅਤੇ ਬੀਤੀ ਰਾਤ ਉਸ ਦੀ ਮੌਤ ਹੋ ਗਈ।

ਉਧਰ ਇਸ ਮਾਮਲੇ ਸਬੰਧੀ ਭਾਜਪਾ ਦੇ ਮੰਡਲ ਪ੍ਰਧਾਨ ਤਰਸੇਮ ਗੋਇਲ ਦਾ ਕਹਿਣਾ ਕਿ ਇਕ ਵਟਸਐਪ ਗਰੁੱਪ ਵਿਚ ਇਕ ਪੋਸਟ ਸਬੰਧੀ ਇਸ ਨੌਜਵਾਨ ਨਾਲ ਉਨ੍ਹਾਂ ਦੀ ਬਹਿਸ ਜ਼ਰੂਰ ਹੋਈ ਅਤੇ ਫਿਰ ਫੋਨ 'ਤੇ ਵੀ ਗੱਲਬਾਤ ਹੋਈ ਪਰ ਇਹ ਗਲ ਦੋ ਦਿਨ ਪੁਰਾਣੀ ਹੈ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਇਸ ਨੌਜਵਾਨ ਨਾਲ ਕੋਈ ਗੱਲਬਾਤ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਹ ਦੋਸ਼ ਝੂਠੇ ਅਤੇ ਬੇਬੁਨਿਆਦ ਹਨ। ਮਾਮਲੇ ਸਬੰਧੀ ਥਾਣਾ ਐਸ. ਐਚ. ਮੋਹਨ ਲਾਲ ਨੇ ਕਿਹਾ ਕਿ ਫਿਲਹਾਲ 174 ਦੀ ਕਾਰਵਾਈ ਕੀਤੀ ਜਾਵੇਗੀ । ਪਰਿਵਾਰ ਵਲੋਂ ਲਾਏ ਜਾ ਰਹੇ ਦੋਸ਼ਾਂ ਸਬੰਧੀ ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਜੋ ਸਾਹਮਣੇ ਆਵੇਗਾ ਫਿਰ ਉਸੇ ਤਰ੍ਹਾਂ ਅਗਲੇਰੀ ਕਾਰਵਾਈ ਕੀਤੀ ਜਾਵੇਗੀ ।
 


Deepak Kumar

Content Editor

Related News