ਵਿਆਹ ਤੋਂ ਇਨਕਾਰ ਕਰਨ ਦੀ ਮਿਲੀ ਸਜ਼ਾ, ਕੁੜੀ ਦੀ ਅਸ਼ਲੀਲ ਤਸਵੀਰ ਕੀਤੀ ਵਾਇਰਲ

Tuesday, Dec 01, 2020 - 06:10 PM (IST)

ਮਲੋਟ (ਜੁਨੇਜਾ): ਥਾਣਾ ਸਿਟੀ ਮਲੋਟ ਦੀ ਪੁਲਸ ਨੇ ਇਕ ਅਜਿਹੇ ਨੌਜਵਾਨ ਵਿਰੁੱਧ ਮਾਮਲਾ ਦਰਜ ਕੀਤਾ ਹੈ ਜਿਸ ਵਿਚ ਉਸਨੇ ਉਸ ਕੁੜੀ ਦੀ ਫੋਟੋ ਸ਼ੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਜਿਸ ਦੇ ਘਰਦਿਆਂ ਨੇ ਆਪਣੀ ਕੁੜੀ ਦਾ ਉਕਤ ਨੌਜਵਾਨ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਪੁਲਸ ਨੇ ਦੋਸ਼ੀ ਨੂੰ ਹਿਰਾਸਤ ਵਿਚ ਵੀ ਲੈ ਲਿਆ ਹੈ। ਇਸ ਸਬੰਧੀ ਥਾਣਾ ਸਿਟੀ ਮਲੋਟ ਦੇ ਮੁੱਖ ਅਫਸਰ ਇੰਸਪੈਕਟਰ ਹਰਜੀਤ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਮਲੋਟ ਨਿਵਾਸੀ ਇਕ ਔਰਤ ਨੇ ਪੁਲਸ ਪਾਸ ਸ਼ਿਕਾਇਤ ਕੀਤੀ ਕਿ ਉਸਦੀ ਕੁੜੀ ਦੀ ਅਸ਼ਲੀਲ ਤਸਵੀਰ ਇਕ ਮੋਬਾਇਲ ਨੰਬਰ ਰਾਹੀਂ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਗਈ ਹੈ।

ਇਹ ਵੀ ਪੜ੍ਹੋ:  ਦੋ ਸਾਲ ਦੇ ਬੱਚੇ ਨੂੰ ਘਰ ਛੱਡ ਮੋਹਾਲੀ ਪੇਪਰ ਦੇਣ ਜਾ ਰਹੀ ਮਾਂ ਨਾਲ ਰਸਤੇ 'ਚ ਵਾਪਰ ਗਈ ਅਣਹੋਣੀ

ਪੁਲਸ ਨੇ ਕੁੜੀ ਦੇ ਭਰਾ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕਰਨ ਪਿੱਛੋਂ ਸੇਵਕ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਕਰੀਰ ਵਾਲੀ ਥਾਣਾ ਜੈਤੋਂ ਜ਼ਿਲ੍ਹਾ ਫਰੀਦਕੋਟ ਵਿਰੁੱਧ ਮਾਮਲਾ ਦਰਜ ਕਰਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਉਕਤ ਮੁੰਡਾ-ਕੁੜੀ ਦੇ ਪਰਿਵਾਰ ਦੀ ਰਿਸ਼ਤੇਦਾਰੀ ਵਿਚੋਂ ਸੀ ਅਤੇ ਉਹ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਪਰ ਕੁੜੀ ਦਾ ਪਰਿਵਾਰ ਵਿਆਹ ਲਈ ਤਿਆਰ ਨਹੀਂ ਹੋਏ। ਜਿਸ ਦੇ ਚਲਦਿਆਂ ਦੋਸ਼ੀ ਨੇ ਕੁੜੀ ਦੀ ਅਸ਼ਲੀਲ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਪੁਲਸ ਨੇ ਦੋਸ਼ੀ ਸੇਵਕ ਸਿੰਘ ਵਿਰੁੱਧ ਮਾਮਲਾ ਦਰਜ ਕਰਕੇ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਖੇਤਾਂ ਤੋਂ ਵਾਪਸ ਆਪਣੇ ਘਰ ਆ ਰਹੇ 14 ਸਾਲਾ ਬੱਚੇ ਨਾਲ ਵਾਪਰਿਆ ਭਾਣਾ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ


Shyna

Content Editor

Related News