ਸ਼ਾਮ ਢਲਦਿਆਂ ਹੀ ਗੱਡੀਆਂ ’ਚ ਦਾਰੂ ਦਾ ਦੌਰ ਸ਼ੁਰੂ

Saturday, Jan 19, 2019 - 04:10 AM (IST)

ਸ਼ਾਮ ਢਲਦਿਆਂ ਹੀ ਗੱਡੀਆਂ ’ਚ ਦਾਰੂ ਦਾ ਦੌਰ ਸ਼ੁਰੂ

ਖਰਡ਼, (ਅਮਰਦੀਪ)– ਬਾਬਾ ਬੰਦਾ ਸਿੰਘ ਬਹਾਦਰ ਮਾਰਗ ਲਾਂਡਰਾਂ ਰੋਡ ਖਰਡ਼ ਦੇ ਦੁਕਾਨਦਾਰਾਂ ਨੇ ਅੱਜ ਗੱਲਬਾਤ ਕਰਦਿਆਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸ਼ਾਮ 6 ਵਜੇ ਤੋਂ ਬਾਅਦ ਲਾਂਡਰਾਂ ਰੋਡ ’ਤੇ ਸ਼ਰਾਬ ਦਾ ਦੌਰ ਸ਼ੁਰੂ ਹੋ ਜਾਂਦਾ ਹੈ, ਜਿਸ ਕਾਰਨ ਦੁਕਾਨਦਾਰਾਂ ਨੂੰ ਭਾਰੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਗੱਲਬਾਤ ਕਰਦਿਆਂ ਦੁਕਾਨਦਾਰ ਸੇਵਾ ਸਿੰਘ ਮਾਨ, ਦੀਪਾ, ਹਨੀ, ਹੈਪੀ, ਦੇਵ ਮਾਨ, ਬੰਟੀ, ਗੋਬਿੰਦ ਨੇ ਦੱਸਿਆ ਕਿ ਮੀਟ-ਮੱਛੀ ਦੀਆਂ  ਦੁਕਾਨਾਂ ਵਾਲੇ ਸ਼ਰੇਆਮ ਗੱਡੀਆਂ ਵਿਚ ਦਾਰੂ ਪੀਣ ਵਾਲਿਆਂ ਲਈ ਸਾਮਾਨ ਮੁਹੱਈਆ ਕਰਦੇ ਹਨ ਜਿਸ ਕਾਰਨ ਹੋਰ ਦੁਕਾਨਦਾਰਾਂ ਨੂੰ ਭਾਰੀ ਸਮੱਸਿਆ ਪੇਸ਼ ਆਉਂਦੀ ਹੈ।  ਉਨ੍ਹਾਂ ਦੀਆਂ ਦੁਕਾਨਾਂ ਅੱਗੇ ਸ਼ਰਾਬ ਪੀਣ ਵਾਲੇ ਵਿਅਕਤੀ ਆਪਣੇ ਵਾਹਨ ਖਡ਼੍ਹੇ ਕਰ ਦਿੰਦੇ ਹਨ, ਜਿਸ ਕਾਰਨ ਗਾਹਕ ਦੁਕਾਨਾਂ ਵਿਚ ਆਉਣ ਤੋਂ ਕੰਨੀ ਕਤਰਾਉਂਦੇ ਹਨ। ਜੇਕਰ ਵਾਹਨ ਚਾਲਕਾਂ ਨੂੰ ਦੁਕਾਨਾਂ ਦੇ ਅੱਗੇ ਵਾਹਨ ਖਡ਼੍ਹੇ ਨਾ ਕਰਨ ਲਈ ਦੁਕਾਨਦਾਰ ਕਹਿੰਦੇ ਹਨ ਤਾਂ ਉਹ ਅੱਗੋਂ ਬੁਰਾ-ਭਲਾ ਕਹਿੰਦੇ ਹਨ। ਅੱਜ ਦੁਕਾਨਦਾਰਾਂ ਨੇ ਆਪਣੀ ਸਮੱਸਿਆ ਪੰਜਾਬ ਯੂਥ ਸੈਣੀ ਕਲਚਰਲ ਕਲੱਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਕਾਕਾ ਸੈਣੀ ਦੇ ਧਿਆਨ ਵਿਚ ਲਿਆਂਦੀ। ਦੁਕਾਨਦਾਰਾਂ ਨੇ ਪੁਲਸ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸ਼ਾਮ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਮਾਰਗ ਲਾਂਡਰਾਂ ਰੋਡ ’ਤੇ ਮੀਟ-ਮੱਛੀ ਦੀਆਂ ਦੁਕਾਨਾਂ ਅੱਗੇ ਚੈਕਿੰਗ ਕੀਤੀ ਜਾਵੇ, ਤਾਂ ਜੋ  ਲੋਕ ਜਨਤਕ ਥਾਵਾਂ ’ਤੇ  ਸ਼ਰਾਬ ਨਾ ਪੀ ਸਕਣ। 


author

KamalJeet Singh

Content Editor

Related News