ਕਾਰ ਵੱਲੋਂ ਫੇਟ ਮਾਰ ਦੇਣ ’ਤੇ ਸਕੂਟਰੀ ਸਵਾਰ ਦੀ ਮੌਤ, ਕਾਰ ਚਾਲਕ ਵਿਰੁੱਧ ਮਾਮਲਾ ਦਰਜ
Saturday, Sep 20, 2025 - 05:05 PM (IST)

ਭਵਾਨੀਗੜ੍ਹ (ਕਾਂਸਲ)-ਸਥਾਨਕ ਇਲਾਕੇ ’ਚੋਂ ਲੰਘਦੀ ਬਠਿੰਡਾ-ਜ਼ੀਰਕਪੁਰ ਨੈਸ਼ਨਲ ਹਾਈਵੇਅ 'ਤੇ ਬੀਤੇ ਦਿਨੀਂ ਬੁੱਧਵਾਰ ਨੂੰ ਪਿੰਡ ਨਦਾਮਪੁਰ ਬਾਈਪਾਸ ਨੇੜੇ ਇਕ ਸਕੂਟਰੀ ਸਵਾਰ ਨੂੰ ਪਿੱਛੋਂ ਆਉਂਦੀ ਇਕ ਕਾਰ ਵੱਲੋਂ ਫੇਟ ਮਾਰ ਦੇਣ ਕਾਰਨ ਸਕੂਟਰੀ ਸਵਾਰ ਦੀ ਮੌਤ ਹੋ ਗਈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਪਿੰਡ ਰਾਜਪੁਰਾ ਦੇ ਸਰਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਹ ਅਤੇ ਉਸ ਦੇ ਪਿੰਡ ਦਾ ਬਾਬਰ ਸਿੰਘ ਪੁੱਤਰ ਬਹਾਦਰ ਸਿੰਘ ਆਪਣੇ-ਆਪਣੇ ਵਾਹਨਾਂ ’ਤੇ ਸਵਾਰ ਹੋ ਕੇ ਘਰੇਲੂ ਕੰਮਕਾਰ ਕਰਨ ਲਈ ਆਪਣੇ ਪਿੰਡ ਰਾਜਪੁਰਾ ਤੋਂ ਭਵਾਨੀਗੜ੍ਹ ਨੂੰ ਜਾ ਰਹੇ ਸਨ।
ਇਹ ਵੀ ਪੜ੍ਹੋ: ਪੰਜਾਬ ਵਾਸੀਆਂ ਲਈ ਖ਼ੜ੍ਹੀ ਹੋਵੇਗੀ ਵੱਡੀ ਮੁਸੀਬਤ! ਦਿੱਤੀ ਜਾ ਰਹੀ ਚਿਤਾਵਨੀ, 8 ਅਕਤੂਬਰ ਤੋਂ...
ਇਸ ਦੌਰਾਨ ਜਦੋਂ ਉਹ ਪਿੰਡ ਨਦਾਮਪੁਰ ਬਾਈਪਾਸ ਨੇੜੇ ਪਹੁੰਚੇ ਤਾਂ ਹਾਈਵੇਅ 'ਤੇ ਪਿੱਛੋਂ ਆਉਂਦੀ ਇਕ ਕਾਰ ਨੇ ਬਾਬਰ ਸਿੰਘ ਦੀ ਸਕੂਟਰੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਕਾਰਨ ਬਾਬਰ ਸਿੰਘ ਸੜਕ 'ਤੇ ਡਿੱਗ ਪਿਆ ਅਤੇ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਪਟਿਆਲਾ ਵਿਖੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਲਿਜਾਇਆ ਗਿਆ ਪਰ ਜਖ਼ਮਾਂ ਦੀ ਤਾਬ ਨਾ ਝਲਦਿਆਂ ਬਾਬਰ ਸਿੰਘ ਨੇ ਇਥੇ ਦਮ ਤੋੜ ਦਿੱਤਾ। ਕੁਲਦੀਪ ਸਿੰਘ ਨੇ ਦੱਸਿਆ ਕਿ ਬਾਬਰ ਸਿੰਘ ਇਕ ਪ੍ਰਾਈਵੇਟ ਬੱਸ ’ਤੇ ਬਤੌਰ ਕੰਡਕਟਰ ਕੰਮ ਕਰਦਾ ਸੀ।
ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਖੁੱਲ੍ਹੇ ਮੰਚ 'ਤੇ ਹੋਇਆ ਕਾਂਗਰਸ 'ਚ ਧੜੇਬੰਦੀ ਦਾ ਧਮਾਕਾ
ਇਸ ਸਬੰਧੀ ਪੁਲਸ ਚੈਕਪੋਸਟ ਕਾਲਾਝਾੜ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਸੁਖਦੇਵ ਸਿੰਘ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਦੱਸਿਆ ਕਿ ਕੁਲਦੀਪ ਸਿੰਘ ਦੇ ਬਿਆਨਾ ਦੇ ਆਧਾਰ ’ਤੇ ਪੁਲਸ ਨੇ ਕਾਰ ਚਾਲਕ ਸੋਹਨ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਫ਼ਰੀਦਕੋਟ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਕਾਰ ਸਮੇਤ ਕਾਬੂ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: Punjab: ਮੁੰਡੇ ਦੀ ਵਾਇਰਲ ਹੋਈ ਵੀਡੀਓ ਨੇ ਮਿੰਟਾਂ 'ਚ ਪਾ 'ਤੀਆਂ ਪੁਲਸ ਨੂੰ ਭਾਜੜਾਂ ! ਪਿੰਡ ਵਾਸੀ ਵੀ ਰਹਿ ਗਏ ਵੇਖਦੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8