ਸੰਗਰੂਰ ਜੇਲ ''ਚੋਂ ਮਿਲਿਆ ਮੋਬਾਇਲ, ਕੇਸ ਦਰਜ

01/27/2020 3:54:52 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਪੁਲਸ ਨੇ ਜ਼ਿਲਾ ਸੰਗਰੂਰ ਜੇਲ 'ਚੋਂ ਇਕ ਮੋਬਾਇਲ ਬਰਾਮਦ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਿਟੀ 1 ਦੇ ਹੌਲਦਾਰ ਗੁਰਲਾਲ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਸੰਗਰੂਰ ਜੇਲ ਨੇ ਸ਼ਿਕਾਇਤ ਦਰਜ ਕਰਵਾਈ ਕਿ ਜੇਲ 'ਚੋਂ ਵਾਰਡ ਨੰਬਰ 9 ਦੇ ਬਾਹਰ ਚੈਕਿੰਗ ਦੌਰਾਨ ਪੁਟਾਈ ਕੀਤੀ ਗਈ ਤਾਂ ਮਿੱਟੀ 'ਚ ਪਲਾਸਟਿਕ ਦੇ ਡੱਬੇ 'ਚੋਂ ਇਕ ਮੋਬਾਇਲ ਬਰਾਮਦ ਕੀਤਾ ਗਿਆ। ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Baljeet Kaur

Content Editor

Related News