ਅਣਪਛਾਤੇ ਲੁਟੇਰੇ 3 ਲੱਖ ਰੁਪਏ ਦੀ ਨਕਦੀ ਝਪਟ ਕੇ ਫਰਾਰ
Friday, Nov 15, 2019 - 08:48 PM (IST)

ਸੰਗਰੂਰ,(ਵਿਵੇਕ ਸਿੰਧਵਾਨੀ, ਰਵੀ) : ਅਣਪਛਾਤੇ ਲੁਟੇਰੇ ਇਕ ਵਿਅਕਤੀ ਤੋਂ 3 ਲੱਖ ਰੁਪਏ ਦੀ ਨਕਦੀ ਝਪਟ ਕੇ ਫਰਾਰ ਹੋ ਗਏ। ਥਾਣਾ ਸਦਰ ਸੰਗਰੂਰ ਦੇ ਪੁਲਸ ਅਧਿਕਾਰੀ ਜਸਵੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਸ ਕੋਲ ਕੁਲਵਿੰਦਰ ਸਿੰਘ ਵਾਸੀ ਪੇਧਨੀ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ। ਜਿਸ 'ਚ ਉਨ੍ਹਾਂ ਦੱਸਿਆ ਕਿ ਉਹ ਬੈਂਕ 'ਚੋਂ ਪੈਸੇ ਕਢਵਾ ਕੇ ਕਾਰਪੋਰੇਸ਼ਨ ਬੈਂਕ ਸੰਗਰੂਰ ਦੀ ਲਿਮਟ ਭਰਨ ਗਿਆ ਸੀ, ਜਦੋਂ ਉਹ ਲੱਡਾ ਕੋਠੀ ਲੰਘ ਕੇ ਪਿੰਡ ਬੰਗਾਵਾਲੀ ਕੋਲ ਪੁੱਜਿਆ ਤਾਂ ਇਕ ਅਣਪਛਾਤਾ ਵਿਅਕਤੀ ਨੇ ਉਸ ਨੂੰ ਧੱਕਾ ਮਾਰ ਕੇ ਉਸ ਕੋਲੋਂ 3 ਲੱਖ ਰੁਪਏ ਝਪਟ ਕੇ ਫਰਾਰ ਹੋ ਗਏ। ਮੁਦੱਈ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਲੁਟੇਰਿਆਂ ਖਿਲਾਫ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।