ਮੋਟਰਸਾਈਕਲ ਸਵਾਰ ਲੁਟੇਰੇ ਔਰਤ ਦਾ ਮੋਬਾਇਲ ਖੋਹ ਕੇ ਹੋਏ ਫਰਾਰ

Saturday, Aug 28, 2021 - 10:07 PM (IST)

ਮੋਟਰਸਾਈਕਲ ਸਵਾਰ ਲੁਟੇਰੇ ਔਰਤ ਦਾ ਮੋਬਾਇਲ ਖੋਹ ਕੇ ਹੋਏ ਫਰਾਰ

ਫਿਰੋਜ਼ਪੁਰ (ਕੁਮਾਰ)-ਫਿਰੋਜ਼ਪੁਰ ਸ਼ਹਿਰ ਦੇ ਗੋਲਡਨ ਐਨਕਲੇਵ ’ਚ ਦੁਪਹਿਰ ਦੇ ਸਮੇਂ 2 ਮੋਟਰਸਾਈਕਲ ਸਵਾਰ ਲੁਟੇਰੇ ਇਕ ਔਰਤ ਦੇ ਹੱਥੋਂ ਮੋਬਾਇਲ ਖੋਹ ਕੇ ਫਰਾਰ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਘਰ ’ਚੋਂ ਨਿਕਲਦੇ ਸਮੇਂ ਅਚਾਨਕ ਇਸ ਔਰਤ ਨੂੰ ਕਿਸੇ ਦਾ ਫੋਨ ਆ ਗਿਆ ਤੇ ਜਿਵੇਂ ਹੀ ਉਸ ਨੇ ਮੋਬਾਇਲ ਆਪਣੇ ਕੰਨ ਨਾਲ ਲਗਾਇਆ ਤਾਂ ਪਿੱਛੋਂ 2 ਮੋਟਰਸਾਈਕਲ ਸਵਾਰ ਲੁਟੇਰੇ ਆਏ, ਜਿਨ੍ਹਾਂ ਦੇ ਸਿਰਾਂ ’ਤੇ ਪੱਗਾਂ ਬੰਨ੍ਹੀਆਂ ਹੋਈਆਂ ਸਨ, ਔਰਤ ਦਾ ਮੋਬਾਇਲ ਹੱਥ ’ਚੋਂ ਖੋਹ ਕੇ ਲੈ ਗਏ। ਪੀੜਤ ਔਰਤ ਉਨ੍ਹਾਂ ਦੇ ਪਿੱਛੇ ਭੱਜੀ ਪਰ ਲੁਟੇਰੇ ਹੱਥ ਨਹੀਂ ਆਏ ਤੇ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਲੱਗਾ। ਇਨ੍ਹਾਂ ਲੁਟੇਰਿਆਂ ਦੀ ਲੁੱਟ ਦੀ ਇਹ ਘਟਨਾ ਆਸ-ਪਾਸ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ। 


author

Manoj

Content Editor

Related News