ਵੱਖ-ਵੱਖ ਹਾਦਸਿਆਂ ''ਚ ਔਰਤ ਦੀ ਮੌਤ, 3 ਬੱਚਿਆਂ ਸਮੇਤ ਚਾਰ ਜ਼ਖਮੀ

Tuesday, Jul 28, 2026 - 05:26 PM (IST)

ਵੱਖ-ਵੱਖ ਹਾਦਸਿਆਂ ''ਚ ਔਰਤ ਦੀ ਮੌਤ, 3 ਬੱਚਿਆਂ ਸਮੇਤ ਚਾਰ ਜ਼ਖਮੀ

ਬਠਿੰਡਾ (ਸੁਖਵਿੰਦਰ) : ਇੱਥੇ ਦੋ ਵੱਖ-ਵੱਖ ਹਾਦਸਿਆਂ 'ਚ ਇੱਕ ਔਰਤ ਦੀ ਮੌਤ ਹੋ ਗਈ ਅਤੇ ਤਿੰਨ ਬੱਚਿਆਂ ਸਮੇਤ ਚਾਰ ਹੋਰ ਜ਼ਖਮੀ ਹੋ ਗਏ। ਸਹਾਰਾ ਜਨ ਸੇਵਾ ਦੇ ਵਰਕਰਾਂ ਨੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਜਾਣਕਾਰੀ ਅਨੁਸਾਰ ਨਰੂਆਣਾ ਅਤੇ ਜੈ ਸਿੰਘ ਵਾਲਾ ਦੇ ਵਿਚਕਾਰ ਬਠਿੰਡਾ ਬਾਦਲ ਰੋਡ 'ਤੇ ਇੱਕ ਤੇਜ਼ ਰਫ਼ਤਾਰ ਟਿੱਪਰ ਟਰੱਕ ਨੇ ਇੱਕ ਔਰਤ ਨੂੰ ਕੁਚਲ ਦਿੱਤਾ। ਸੂਚਨਾ ਮਿਲਣ 'ਤੇ ਸੰਸਥਾ ਮੈਂਬਰ, ਸੰਦੀਪ ਸਿੰਘ ਗਿੱਲ ਅਤੇ ਵਿੱਕੀ ਕੁਮਾਰ ਅਤੇ ਐੱਸ. ਐੱਚ. ਓ. ਪੁਲਸ ਟੀਮ ਦੇ ਨਾਲ ਮੌਕੇ 'ਤੇ ਪਹੁੰਚੇ ਅਤੇ ਲੋੜੀਂਦੀ ਜਾਂਚ ਕੀਤੀ।

ਮ੍ਰਿਤਕ ਔਰਤ ਖੇਤ ਵਿਚ ਝੋਨਾ ਬੀਜਣ ਲਈ ਸੀ, ਜਦੋਂ ਉਸਨੂੰ ਟਿੱਪਰ ਟਰੱਕ ਨੇ ਟੱਕਰ ਮਾਰ ਦਿੱਤੀ। ਮ੍ਰਿਤਕ ਔਰਤ ਦੀ ਪਛਾਣ ਰਾਣੀ ਕੌਰ (30) ਪਤਨੀ ਸ਼ਿੰਦਾ ਸਿੰਘ ਵਾਸੀ ਜੈ ਸਿੰਘ ਵਾਲਾ ਵਜੋਂ ਹੋਈ। ਪੁਲਸ ਕਾਰਵਾਈ ਤੋਂ ਬਾਅਦ ਸੰਸਥਾਂ ਮੈਂਬਰਾਂ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਪਹੁੰਚਾਇਆ। ਇਸੇ ਤਰ੍ਹਾਂ ਬਠਿੰਡਾ ਮੁਕਤਸਰ ਰੋਡ 'ਤੇ ਬੁਲਾਢੇਵਾਲਾ ਪਿੰਡ ਨੇੜੇ ਇੱਕ ਕਾਰ ਦਾ ਟਾਇਰ ਫੱਟ ਗਿਆ, ਜਿਸ ਕਾਰਨ ਕਾਰ ਸੰਤੁਲਨ ਵਿਗੜਨਮ ਕਾਰਨ ਇੱਕ ਮੋਟਰਸਾਈਕਲ ਨਾਲ ਟਕਰਾ ਗਈ, ਜਿਸ ਕਾਰਨ ਮੋਟਰਸਾਈਕਲ ਸਵਾਰ ਇੱਕ ਪਿਤਾ ਅਤੇ ਤਿੰਨ ਪੁੱਤਰਾਂ ਸਮੇਤ ਚਾਰ ਲੋਕ ਜ਼ਖਮੀ ਹੋ ਗਏ। ਸੰਸਥਾਂ ਮੈਂਬਰਾਂ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਜ਼ਖਮੀਆਂ ਦੀ ਪਛਾਣ ਰਾਹੁਲ (11), ਸੋਨੀਆ (5), ਹਰਮਨ (8) ਵਾਸੀ ਮੀਆਂ (30) ਵਜੋਂ ਹੋਈ ਹੈ।


author

Babita

Content Editor

Related News