ਗੈਜੇਟ ਵਾਲੇ ਦਾ ਹੈਰਾਨੀਜਨਕ ਕਾਰਨਾਮਾ! ਜਲੰਧਰ ਸ਼ਹਿਰ ''ਚ ਇੰਝ ਕੀਤਾ 7 ਕਰੋੜ ਰੁਪਏ ਦਾ ਮੋਬਾਇਲ ਸਕੈਮ

Wednesday, Jul 15, 2026 - 12:10 PM (IST)

ਗੈਜੇਟ ਵਾਲੇ ਦਾ ਹੈਰਾਨੀਜਨਕ ਕਾਰਨਾਮਾ! ਜਲੰਧਰ ਸ਼ਹਿਰ ''ਚ ਇੰਝ ਕੀਤਾ 7 ਕਰੋੜ ਰੁਪਏ ਦਾ ਮੋਬਾਇਲ ਸਕੈਮ

ਜਲੰਧਰ (ਸ. ਹ.)–ਜਲੰਧਰ ਸ਼ਹਿਰ ਦੇ ਚੀਮਾ ਚੌਕ ਨੇੜੇ ਸਥਿਤ ਗੈਜੇਟ ਵਾਲਾ ਨਾਂ ਦੀ ਦੁਕਾਨ ਦਾ ਮਾਲਕ ਲੋਕਾਂ ਨਾਲ ਲਗਭਗ 7 ਕਰੋੜ ਰੁਪਏ ਦਾ ਮੋਬਾਇਲ ਸਕੈਮ ਕਰਕੇ ਫ਼ਰਾਰ ਹੋ ਗਿਆ। ਮੁਲਜ਼ਮ ਘਰੋਂ ਵੀ ਸਾਰਾ ਸਾਮਾਨ ਪੈਕ ਕਰਕੇ ਭੱਜ ਗਿਆ ਹੈ। ਮੁਲਜ਼ਮ ਸਿਰਫ਼ ਮੋਬਾਇਲ ਹੀ ਨਹੀਂ, ਸਗੋਂ ਆਈਫੋਨ ਖ਼ਰੀਦਣ ਦੇ ਨਾਂ ’ਤੇ ਕਈ ਲੋਕਾਂ ਤੋਂ ਗੋਲਡ ਅਤੇ ਕੈਸ਼ ਤਕ ਲੈ ਗਿਆ। ਥਾਣਾ ਨੰਬਰ 7 ਵਿਚ ਗੈਜੇਟ ਵਾਲਾ ਨਾਂ ਦੀ ਦੁਕਾਨ ਚਲਾਉਣ ਵਾਲੇ ਰਿਤੀਸ਼ ਖ਼ਿਲਾਫ਼ 25 ਤੋਂ 30 ਲੋਕਾਂ ਨੇ ਸ਼ਿਕਾਇਤ ਦਿੱਤੀ ਹੈ।

ਇਹ ਵੀ ਪੜ੍ਹੋ: ਪਟਵਾਰੀ ਦਾ ਕਾਰਨਾਮਾ ਜਾਣ ਹੋਵੋਗੇ ਹੈਰਾਨ! ਰੰਗੇ ਹੱਥੀਂ ਹੋਇਆ ਗ੍ਰਿਫ਼ਤਾਰ

ਗੋਲ ਮਾਰਕੀਟ ਵਿਚ ਜਿਊਲਰੀ ਸ਼ਾਪ ਚਲਾਉਣ ਵਾਲੇ ਸ਼ੁਭਮ ਨੇ ਦੱਸਿਆ ਕਿ ਰਿਤੀਸ਼ ਕੁਝ ਮਹੀਨੇ ਚੀਮਾ ਚੌਕ ਤੋਂ ਸੰਘਾ ਚੌਕ ਨੂੰ ਜਾਂਦੀ ਰੋਡ ’ਤੇ ਗੈਜੇਟ ਵਾਲਾ ਨਾਂ ਦੀਆਂ 2 ਦੁਕਾਨਾਂ ਚਲਾਉਂਦਾ ਸੀ। ਦੋਸ਼ ਹੈ ਕਿ ਸ਼ੁਰੂਆਤੀ ਸਮੇਂ ਵਿਚ ਰਿਤੀਸ਼ ਨੇ ਮਾਰਕੀਟ ਵਿਚ ਕੁਝ ਲੋਕਾਂ ਨਾਲ ਨਜ਼ਦੀਕੀਆਂ ਵਧਾਈਆਂ। ਉਨ੍ਹਾਂ ਲੋਕਾਂ ਨੂੰ ਕਥਿਤ ਤੌਰ ’ਤੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਉਸ ਕੋਲ ਇਕ ਸਕੀਮ ਹੈ, ਜਿਸ ਤਹਿਤ ਉਹ 8 ਤੋਂ 9 ਮਹੀਨੇ ਪੁਰਾਣੇ ਆਈਫੋਨ ਨੂੰ ਐਕਸਚੇਂਜ ਕਰਵਾ ਕੇ ਨਵਾਂ ਆਈਫੋਨ ਦਿਵਾ ਸਕਦਾ ਹੈ ਪਰ ਨਾਲ 20 ਹਜ਼ਾਰ ਰੁਪਏ ਕੈਸ਼ ਵੀ ਦੇਣੇ ਹੋਣਗੇ। ਨਵਾਂ ਫੋਨ ਲੈਣ ਦੇ ਚੱਕਰ ਵਿਚ ਉਕਤ ਲੋਕਾਂ ਨੇ ਰਿਤੀਸ਼ ਨੂੰ ਫੋਨ ਅਤੇ 20-20 ਹਜ਼ਾਰ ਰੁਪਏ ਦੇਣੇ ਸ਼ੁਰੂ ਕਰ ਦਿੱਤੇ। ਮਾਰਕੀਟ ਵਿਚ ਆਪਣਾ ਨਾਂ ਬਣਾਉਣ ਲਈ ਰਿਤੀਸ਼ ਨੇ ਉਨ੍ਹਾਂ ਨੂੰ ਆਪਣੇ ਵੱਲੋਂ ਨਵੇਂ ਫੋਨ ਵੀ ਦਿੱਤੇ ਪਰ ਜਿਵੇਂ ਹੀ ਉਸ ਦਾ ਪ੍ਰਚਾਰ ਹੋਇਆ ਅਤੇ ਲੋਕਾਂ ਦੀ ਭੀੜ ਆਉਣੀ ਸ਼ੁਰੂ ਹੋਈ ਤਾਂ ਰਿਤੀਸ਼ ਨੇ ਸਾਰਿਆਂ ਨੂੰ ਇਸ ਤਰ੍ਹਾਂ ਆਪਣੇ ਜਾਲ ਵਿਚ ਫਸਾਉਣਾ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ: ਪੰਜਾਬ Weather ਦੀ 18 ਤੱਕ ਨਵੀਂ ਅਪਡੇਟ ਜਾਰੀ! ਇਨ੍ਹਾਂ ਜ਼ਿਲ੍ਹਿਆਂ 'ਚ Alert

ਉਥੇ ਹੀ ਸ਼ੁਭਮ ਨਾਂ ਦੇ ਜਿਊਲਰ ਨੇ 8 ਲੱਖ ਰੁਪਏ ਦਾ ਗੋਲਡ ਦੇ ਦਿੱਤਾ। ਉਸ ਦੇ ਨਾਲ-ਨਾਲ ਹੋਰ ਜਿਊਲਰਾਂ ਨੇ ਵੀ ਉਸ ਨੂੰ ਗੋਲਡ ਦਿੱਤਾ, ਜਿਸ ਵਿਚੋਂ ਉਸ ਨੇ ਕੁਝ ਸਮੇਂ ਬਾਅਦ ਅੱਧੇ ਪੈਸੇ ਤਾਂ ਮੋੜ ਦਿੱਤੇ ਪਰ ਬਾਕੀ ਦੀ ਰਕਮ ਅਤੇ ਉਸ ਦਾ ਪ੍ਰਾਫਿਟ ਦੇਣ ਦਾ ਸਮਾਂ ਲੈ ਲਿਆ ਅਤੇ ਉਸ ਲਈ ਆਪਣੇ ਚੈੱਕ ਵੀ ਦਿੱਤੇ। ਇਸੇ ਤਰ੍ਹਾਂ 23 ਤੋਂ 30 ਦੇ ਲਗਭਗ ਲੋਕਾਂ ਨੇ ਕੈਸ਼, ਗੋਲਡ ਅਤੇ ਸੈਂਕੜੇ ਦੇ ਹਿਸਾਬ ਨਾਲ ਆਈਫੋਨ ਰਿਤੀਸ਼ ਨੂੰ ਦੇ ਦਿੱਤੇ। 12 ਜੁਲਾਈ ਨੂੰ ਉਸ ਨੇ ਉਕਤ ਲੋਕਾਂ ਨੂੰ ਮੋਬਾਇਲ ਅਤੇ ਪ੍ਰਾਫਿਟ ਦੇਣਾ ਸੀ। 12 ਜੁਲਾਈ ਨੂੰ ਜਦੋਂ ਲੋਕ ਉਸ ਦੀ ਦੁਕਾਨ ’ਤੇ ਆਏ ਤਾਂ ਦੁਕਾਨ ਬੰਦ ਸੀ। ਲੋਕਾਂ ਨੇ ਠੱਗ ਰਿਤੀਸ਼ ਨੂੰ ਫੋਨ ਕੀਤਾ ਤਾਂ ਮੋਬਾਈਲ ਬੰਦ ਸੀ। ਲੋਕ ਇਕੱਠੇ ਹੋਏ ਤਾਂ ਉਹ ਉਸ ਦੇ ਘਰ ਤਕ ਪਹੁੰਚ ਗਏ। ਘਰ ਜਾ ਕੇ ਪਤਾ ਲੱਗਾ ਕਿ ਉਹ ਬੀਤੀ ਰਾਤ ਹੀ ਸਾਰਾ ਸਾਮਾਨ ਲੈ ਕੇ ਫ਼ਰਾਰ ਹੋ ਚੁੱਕਾ ਹੈ। ਜੋ ਘਰ ਉਹ ਖੁਦ ਦਾ ਦੱਸ ਰਿਹਾ ਸੀ, ਉਹ ਵੀ ਕਿਰਾਏ ਦਾ ਨਿਕਲਿਆ। ਪੀੜਤ ਲੋਕਾਂ ਨੇ ਹੁਣ ਥਾਣਾ ਨੰਬਰ 7 ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ: ਪੰਜਾਬ: ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਆਫ਼ਲਾਈਨ ਫ਼ਰਮਾਨ ਨੇ ਖੜ੍ਹੀ ਕੀਤੀ ਵੱਡੀ ਮੁਸੀਬਤ

ਪ੍ਰਾਪਰਟੀ ਦਿਵਾਉਣ ਦੇ ਨਾਂ ’ਤੇ ਵੀ ਲੋਕਾਂ ਨਾਲ ਠੱਗੀ
ਗੋਲ ਮਾਰਕੀਟ ਵਿਚ ਫੋਟੋਗ੍ਰਾਫੀ ਦਾ ਕੰਮ ਕਰਨ ਵਾਲੇ ਦੀਪਾਂਸ਼ ਅਰੋੜਾ ਨੇ ਦੱਸਿਆ ਕਿ ਸ਼ੁਰੂਆਤੀ ਸਮੇਂ ਵਿਚ ਰਿਤੀਸ਼ ਉਸ ਦੀ ਦੁਕਾਨ ’ਤੇ ਆਇਆ ਸੀ। ਉਸ ਦੇ ਭਰਾ ਦੀ ਮੌਤ ਹੋ ਗਈ ਸੀ। ਉਹ ਉਸ ਦੀ ਤਸਵੀਰ ਕਢਵਾਉਣ ਆਇਆ ਸੀ, ਜਿਸ ਦੇ ਉਸ ਨੇ ਪੈਸੇ ਨਹੀਂ ਲਏ। ਬਾਅਦ ਵਿਚ ਉਹ ਦੋਵੇਂ ਇਕ-ਦੂਜੇ ਦੀ ਦੁਕਾਨ ’ਤੇ ਕੁਝ ਨਾ ਕੁਝ ਲੈਣ ਆਉਂਦੇ-ਜਾਂਦੇ ਰਹਿੰਦੇ ਸਨ। ਇਸ ਦੌਰਾਨ ਦੀਪਾਂਸ਼ ਨੇ ਪ੍ਰਾਪਰਟੀ ਖਰੀਦਣ ਦੀ ਗੱਲ ਕਹੀ ਤਾਂ ਰਿਤੀਸ਼ ਨੇ ਕਿਹਾ ਕਿ ਉਹ ਪ੍ਰਾਪਰਟੀ ਦਾ ਵੀ ਕੰਮ ਕਰਦਾ ਹੈ। ਉਸ ਨੇ ਦੀਪਾਂਸ਼ ਤੋਂ 50 ਹਜ਼ਾਰ ਰੁਪਏ ਟੋਕਨ ਮਨੀ ਲਈ ਅਤੇ ਬਾਅਦ ਵਿਚ ਦੀਪਾਂਸ਼ ਨੇ ਵੀ ਆਈਫੋਨ ਦੇ ਨਾਂ ’ਤੇ ਇਕ ਲੱਖ ਰੁਪਏ ਇਨਵੈਸਟ ਕੀਤੇ ਪਰ ਬਾਅਦ ਵਿਚ ਪਤਾ ਲੱਗਾ ਕਿ ਮੁਲਜ਼ਮ ਭੱਜ ਗਿਆ ਹੈ। ਦੀਪਾਂਸ਼ ਨੇ ਕਿਹਾ ਕਿ ਉਸ ਨੇ ਕਈ ਪ੍ਰਾਪਰਟੀ ਡੀਲਰਾਂ ਨਾਲ ਵੀ ਫਰਾਡ ਕੀਤਾ ਹੈ।

ਅਸੈੱਸਰੀ ਦੇ ਡਿਸਟ੍ਰੀਬਿਊਟਰ ਨਾਲ ਵੀ ਕੀਤਾ ਫਰਾਡ
ਦੋਸ਼ ਹੈ ਕਿ ਗੈਜੇਟ ਵਾਲਾ ਦੁਕਾਨ ਦਾ ਮਾਲਕ ਰਿਤੀਸ਼ ਕਈ ਅਸੈੱਸਰੀ ਦੇ ਡਿਸਟ੍ਰੀਬਿਊਟਰ ਨਾਲ ਵੀ ਫਰਾਡ ਕਰ ਕੇ ਭੱਜਿਆ ਹੈ। ਉਸ ਨੇ ਲੱਖਾਂ ਰੁਪਏ ਦੀ ਵੱਖ-ਵੱਖ ਡਿਸਟ੍ਰੀਬਿਊਟਰਾਂ ਤੋਂ ਅਸੈੱਸਰੀ ਖਰੀਦੀ ਸੀ, ਜਿਸ ਦੇ ਪੈਸੇ ਨਹੀਂ ਦਿੱਤੇ ਸਨ। ਜਾਂਚ ਵਿਚ ਪਤਾ ਲੱਗਾ ਕਿ ਉਹ ਰਾਤ ਸਮੇਂ ਇਕ ਗੱਡੀ ਵਿਚ ਸਾਰੀ ਅਸੈੱਸਰੀ ਵੀ ਨਾਲ ਲੈ ਗਿਆ। ਜ਼ੀਰਕਪੁਰ ਦਾ ਰਹਿਣ ਵਾਲਾ ਮੁਲਜ਼ਮ ਉਥੇ ਵੀ ਕਈ ਫਰਾਡ ਕਰ ਚੁੱਕਾ ਹੈ। ਜਿਹੜੇ ਲੋਕਾਂ ਨਾਲ ਠੱਗੀ ਹੋਈ, ਉਨ੍ਹਾਂ ਵਿਚ ਵਧੇਰੇ ਮੋਬਾਇਲ ਵਿਕ੍ਰੇਤਾ ਸਨ।

ਇਹ ਵੀ ਪੜ੍ਹੋ: ਪੰਜਾਬ: ਲਿਵ-ਇਨ-ਰਿਲੇਸ਼ਨਸ਼ਿਪ 'ਚ ਰਹਿ ਰਹੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਵੀਡੀਓ 'ਚ ਖੋਲ੍ਹੇ ਰਾਜ਼

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News