ਪਟਿਆਲਾ : ਨਾਭਾ ਭਾਦਸੋ ਰੋਡ 'ਤੇ ਸੜਕ ਹਾਦਸੇ ਦੌਰਾਨ 3 ਦੀ ਮੌਤ

Wednesday, Feb 06, 2019 - 07:02 PM (IST)

ਪਟਿਆਲਾ : ਨਾਭਾ ਭਾਦਸੋ ਰੋਡ 'ਤੇ ਸੜਕ ਹਾਦਸੇ ਦੌਰਾਨ 3 ਦੀ ਮੌਤ

ਪਟਿਆਲਾ,(ਰਾਹੁਲ): ਨਾਭਾ ਭਾਦਸੋ ਰੋਡ 'ਤੇ ਇਕ ਵੱਡਾ ਸੜਕ ਹਾਦਸਾ ਹੋ ਗਿਆ, ਜਿਸ ਦੌਰਾਨ ਕਾਰ ਚਾਲਕ ਵਲੋਂ ਮੋਟਰਸਾਈਕਲ ਸਵਾਰ ਨੂੰ ਟੱਕਰ ਮਾਰ ਦਿੱਤੀ ਗਈ। ਜਿਸ ਦੌਰਾਨ ਮੌਕੇ 'ਤੇ ਪਤੀ-ਪਤਨੀ ਦੀ ਮੌਤ ਹੋ ਗਈ, ਜਦਕਿ ਇਸ ਦੇ ਨਾਲ ਹੀ 7 ਸਾਲਾ ਬੱਚੇ ਨੇ ਹਸਪਤਾਲ 'ਚ ਦਮ ਤੋੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਉਕਤ ਪਰਿਵਾਰ ਵਿਆਹ ਸਮਾਗਮ ਤੋਂ ਬਾਅਦ ਆਪਣੇ ਘਰ ਪਿੰਡ ਭੀਬੜੀ ਜਾ ਰਿਹਾ ਸੀ, ਜਿਸ ਦੌਰਾਨ ਕਾਰ ਚਾਲਕ ਵਲੋਂ ਮੋਟਰਸਾਈਕਲ ਸਵਾਰਾਂ ਨੂੰ ਟੱਕਰ ਮਾਰ ਦਿੱਤੀ ਗਈ। ਕਾਰ ਚਾਲਕ ਨਸ਼ੇ 'ਚ ਧੁੱਤ ਸੀ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।


Related News