SBI ਆਰਸੇਟੀ ਪਟਿਆਲਾ ਵੱਲੋਂ ਜੂਨੀਅਰ ਬਿਊਟੀ ਪ੍ਰੈਕਟੀਸ਼ਨਰ ਬੈਚ ਦੀ ਸ਼ੁਰੂਆਤ

Thursday, Jul 24, 2025 - 01:29 PM (IST)

SBI ਆਰਸੇਟੀ ਪਟਿਆਲਾ ਵੱਲੋਂ ਜੂਨੀਅਰ ਬਿਊਟੀ ਪ੍ਰੈਕਟੀਸ਼ਨਰ ਬੈਚ ਦੀ ਸ਼ੁਰੂਆਤ

ਪਟਿਆਲਾ: SBI ਪੇਂਡੂ ਸਵੈ-ਰੁਜ਼ਗਾਰ ਸਿਖਲਾਈ ਸੰਸਥਾ (ਆਰਸੇਟੀ), ਪਟਿਆਲਾ ਵਿਚ ਅੱਜ ਜੂਨੀਅਰ ਬਿਊਟੀ ਪ੍ਰੈਕਟੀਸ਼ਨਰ ਬੈਚ ਦਾ ਉਦਘਾਟਨ ਸਮਾਰੋਹ ਹੋਇਆ। ਸਮਾਗਮ ਵਿਚ ਡਿਸਟ੍ਰਿਕਟ ਇੰਡਸਟਰੀਅਲ ਸੈਂਟਰ (DIC) ਤੋਂ ਮੈਡਮ ਸ਼ੈਰੀ, ਮੈਡਮ ਮਨੀਸ਼ਾ ਗੋਯਲ ਨੇ ਸਰਸਵਤੀ ਵੰਦਨਾ ਕਰਕੇ  ਸਮਾਜ ਦੀ ਭਲਾਈ ਅਤੇ ਪੇਂਡੂ ਨੌਜਵਾਨਾਂ ਨੂੰ ਸੁਤੰਤਰਤਾ ਨਾਲ ਕਾਬਿਲ ਬਣਾਉਣ ਲਈ ਦੁਆ ਕੀਤੀ।

PunjabKesari

ਇਸ ਮੌਕੇ ਕੋਰਸ ਕੋਆਰਡੀਨੇਟਰ ਹਰਦੀਪ ਸਿੰਘ ਰਾਏ, ਬਲਜਿੰਦਰ ਸਿੰਘ, ਅਜੀਤਇੰਦਰ ਸਿੰਘ, ਜਸਵਿੰਦਰ ਸਿੰਘ ਅਤੇ ਸੁਮਿਤ ਜੋਸ਼ੀ ਮੌਜੂਦ ਸਨ। ਸਾਲ 2009 ਤੋਂ ਲੈ ਕੇ ਹੁਣ ਤੱਕ ਆਰਸੇਟੀ ਪਟਿਆਲਾ ਵੱਲੋਂ 9,089 ਉਮੀਦਵਾਰਾਂ ਨੂੰ ਵੱਖ-ਵੱਖ ਕੋਰਸਾਂ ਵਿਚ ਸਿਖਲਾਈ ਦਿੱਤੀ ਗਈ ਹੈ। ਸਾਲ 2025 ਵਿਚ ਹੁਣ ਤਕ 422 ਉਮੀਦਵਾਰ ਟ੍ਰੇਨਿੰਗ ਲੈ ਚੁੱਕੇ ਹਨ। ਅਗਸਤ ਮਹੀਨੇ ਤੋਂ ਨਵੇਂ ਬੈਚ ਸ਼ੁਰੂ ਹੋਣ ਜਾ ਰਹੇ ਹਨ, ਜਿਨ੍ਹਾਂ ਵਿਚ ਸਿਲਾਈ, ਕੰਪਿਊਟਰ ਅਕਾਉਂਟਿੰਗ ਅਤੇ ਸਬਜ਼ੀ ਨਰਸਰੀ ਮੈਨੇਜਮੈਂਟ ਸ਼ਾਮਲ ਹਨ। ਰੁਚੀ ਰੱਖਣ ਵਾਲੇ ਉਮੀਦਵਾਰ ਜਲਦੀ ਰਜਿਸਟ੍ਰੇਸ਼ਨ ਕਰਵਾਉਣ।


author

Anmol Tagra

Content Editor

Related News