ਪੰਜਾਬ ਦੇ ਪਿੰਗਲਵਾੜਾ ''ਚੋਂ ਰਾਤੋਂ-ਰਾਤ ਭੱਜੇ 3 ਜਣੇ

Friday, Jul 25, 2025 - 03:05 PM (IST)

ਪੰਜਾਬ ਦੇ ਪਿੰਗਲਵਾੜਾ ''ਚੋਂ ਰਾਤੋਂ-ਰਾਤ ਭੱਜੇ 3 ਜਣੇ

ਅੰਮ੍ਰਿਤਸਰ : ਭੀਖ ਮੰਗਣ ਵਾਲਿਆਂ ਤੋਂ ਛੁਡਵਾ ਕੇ ਪਿੰਗਲਵਾੜਾ ਲਿਆਂਦੇ ਗਏ 3 ਬੱਚਿਆਂ ਦੇ ਬੀਤੀ ਰਾਤ ਫਰਾਰ ਹੋਣ ਦੀ ਜਾਣਕਾਰੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੇ ਛੱਤ 'ਤੇ ਪਈ ਪੌੜੀ ਸਹਾਰੇ ਪਿੰਗਲਵਾੜੇ ਤੋਂ ਬਾਹਰ ਆਏ ਤੇ ਫਿਰ ਫਰਾਰ ਹੋ ਗਏ। ਜਿਨ੍ਹਾਂ ਨੂੰ ਲੱਭਣ ਲਈ ਹੁਣ ਜ਼ਿਲ੍ਹਾ ਚਾਈਲਡ ਪ੍ਰੋਟੈਕਸ਼ਨ ਡਿਪਾਰਟਮੈਂਟ (ਡੀ.ਸੀ.ਪੀ.ਡੀ), ਪਿੰਗਲਵਾੜਾ ਪ੍ਰਬੰਧਨ ਅਤੇ ਅੰਮ੍ਰਿਤਸਰ ਪੁਲਸ ਦੇ ਸਾਹ ਫੁੱਲ ਗਏ ਹਨ।

ਇਹ ਵੀ ਪੜ੍ਹੋ-ਪੰਜਾਬ ਵਿਚ ਹੁਣ ਰਾਸ਼ਨ ਡਿਪੂਆਂ ਤੋਂ ਨਹੀਂ ਮਿਲੇਗੀ ਕਣਕ !

ਜਾਣਕਾਰੀ ਮਿਲੀ ਹੈ ਕਿ ਡੀ.ਸੀ.ਪੀ.ਡੀ ਸਰਕਾਰੀ ਹੁਕਮਾਂ ਤੋਂ ਬਾਅਦ 17 ਜੁਲਾਈ ਨੂੰ ਭੀਖ਼ ਮੰਗਣ ਵਾਲਿਆਂ ਤੋਂ ਕਰੀਬ 22 ਬੱਚਿਆਂ ਨੂੰ ਬਚਾ ਕੇ ਲਿਆਈ ਸੀ। ਜਿਨ੍ਹਾਂ ਵਿੱਚੋਂ 12 ਬੱਚਿਆਂ ਦੇ ਮਾਪੇ ਤਾਂ ਸਬੂਤ ਦਿਖਾ ਕੇ ਆਪਣੇ ਬੱਚਿਆਂ ਨੂੰ ਨਾਲ ਲੈ ਗਏ ਪਰ 10 ਬੱਚਿਆਂ ਵਿੱਚੋਂ 6 ਨੂੰ ਪਿੰਗਲਵਾੜੇ ਅਤੇ 4 ਨੂੰ ਮਜੀਠਾ ਰੋਡ ਨਾਰੀ ਨਿਕੇਤਨ ਕੇਂਦਰ ਵਿੱਚ ਭੇਜ ਦਿੱਤਾ ਗਿਆ ਸੀ। ਪਿੰਗਲਵਾੜਾ ਪਹੁੰਚੇ 6 ਬੱਚਿਆਂ ਵਿੱਚੋਂ 2 ਨੂੰ ਵੀ ਉਨ੍ਹਾਂ ਦੇ ਮਾਪੇ ਲੈ ਗਏ ਪਰ 4 ਬੱਚੇ ਪਿੰਗਲਵਾੜਾ ਵਿੱਚ ਹੀ ਰਹਿ ਗਏ।

ਇਹ ਵੀ ਪੜ੍ਹੋਪੰਜਾਬ 'ਚ ਇਕ ਹੋਰ ਅੰਤਰਰਾਸ਼ਟਰੀ ਹਵਾਈ ਅੱਡਾ ਤਿਆਰ

ਦੱਸਿਆ ਜਾ ਰਿਹਾ ਹੈ ਕਿ ਦੇਰ ਰਾਤ ਇਨ੍ਹਾਂ 4 ਵਿੱਚੋਂ 3 ਬੱਚੇ ਛੱਤ ਉੱਤੇ ਪਈ ਪੌੜੀ ਦੇ ਸਹਾਰੇ ਕੇਂਦਰ ਤੋਂ ਭੱਜ ਨਿਕਲੇ। ਬੱਚਿਆ ਦੇ ਫਰਾਰ ਹੋਣ ਦੀ ਦੀ ਪੁਸ਼ਟੀ ਜ਼ਿਲ੍ਹਾ ਚਾਈਲਡ ਪ੍ਰੋਟੈਕਸ਼ਨ ਅਧਿਕਾਰੀ ਤਰਨਜੀਤ ਸਿੰਘ ਨੇ ਕੀਤੀ ਹੈ । ਵੀਰਵਾਰ ਸਾਰਾ ਦਿਨ ਚਲਾਏ ਗਏ ਸਰਚ ਆਪ੍ਰੇਸ਼ਨ ਦੌਰਾਨ ਬੱਚਿਆਂ ਬਾਰੇ ਹਾਲੇ ਵੀ ਕੋਈ ਸੁਰਾਗ ਨਹੀਂ ਮਿਲਿਆ ਹੈ।

ਇਹ ਵੀ ਪੜ੍ਹੋਪੰਜਾਬ 'ਚ ਕੱਚੇ ਮਕਾਨਾਂ ਵਾਲਿਆਂ ਲਈ ਵੱਡੀ ਖ਼ਬਰ

ਆਲ ਇੰਡੀਆ ਪਿੰਗਲਵਾੜਾ ਚੈਰਿਟੇਬਲ ਸੋਸਾਇਟੀ ਦੀ ਚੇਅਰਮੈਨ ਡਾ. ਇੰਦਰਜੀਤ ਕੌਰ ਨੇ ਦੱਸਿਆ ਕਿ ਛੱਤ 'ਤੇ ਪਈ ਪੌੜੀ ਸੋਸਾਇਟੀ ਨੇ ਬੰਨ ਕੇ ਰੱਖੀ ਹੋਈ ਸੀ, ਪਰ ਬੱਚਿਆਂ ਨੇ ਪਹਿਲਾਂ ਇਹ ਪੌੜੀ ਖੋਲ੍ਹੀ ਅਤੇ ਫਿਰ ਉਹ ਇਸ ਦੇ ਸਹਾਰੇ ਛੱਤ ਤੋਂ ਬਾਹਰ ਵੱਲ ਨੂੰ ਹੇਠਾਂ ਉਤਰ ਗਏ। ਜਿਸ ਬਾਰੇ ਪੁਲਸ ਨੂੰ ਸੂਚਨਾ ਦਿੱਤੀ ਗਈ ਹੈ, ਫਿਲਹਾਲ ਪੁਲਸ ਫਰਾਰ ਹੋਏ ਬੱਚਿਆਂ ਦੀ ਭਾਲ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News