ਮਾਲ ਵਿਭਾਗ ਵਲੋਂ 4 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ

06/04/2020 2:08:32 PM

ਸ਼ੇਰਪੁਰ (ਅਨੀਸ਼): ਮਾਲ ਵਿਭਾਗ ਪੰਜਾਬ ਵਲੋਂ ਪ੍ਰਬੰਧਕੀ ਹਿੱਤਾਂ ਨੂੰ ਮੁੱਖ ਰੱਖਦੇ ਹੋਏ 4 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਹਨ। ਵਿਭਾਗ ਵਲੋਂ ਜਾਰੀ ਸੂਚੀ ਮੁਤਾਬਕ ਗੁਰਪਿਆਰ ਸਿੰਘ ਨੂੰ ਭੁਲੱਥ ਤੋਂ ਰਾਏਕੋਟ, ਵਿਪਨ ਕੁਮਾਰ ਨੂੰ ਮੌੜ ਤੋਂ ਦੋਦਾ, ਵਿਕਾਸਦੀਪ ਨੂੰ ਮਮਦੋਟ ਤੋਂ ਮਲੌਦ ਅਤੇ ਨੀਰਜ ਕੁਮਾਰ ਨੂੰ ਮਲੌਦ ਤੋਂ ਮਮਦੋਟ ਵਿਖੇ ਤਬਦੀਲ ਕੀਤਾ ਗਿਆ ਹੈ। ਨਾਇਬ ਤਹਿਸੀਲਦਾਰਾਂ ਨੂੰ ਨਵੀ ਤਾਇਨਾਤੀ ਵਾਲੀ ਜਗ੍ਹਾ ਤੇ ਤਰੁੰਤ ਹਾਜ਼ਰ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ।


Shyna

Content Editor

Related News