ਸ਼ਰਮਨਾਕ: 65 ਸਾਲਾ ਵਿਅਕਤੀ ਨੇ 24 ਸਾਲਾ ਕੁੜੀ ਨਾਲ ਇੰਝ ਕੱਢਿਆ ਆਪਣੇ ਗੁਨਾਹਾਂ ਦਾ ਵੈਰ

Wednesday, Oct 07, 2020 - 06:08 PM (IST)

ਤਪਾ ਮੰਡੀ (ਸ਼ਾਮ,ਗਰਗ): ਪਿੰਡ ਮੋੜ ਨਾਭਾ ਵਿਖੇ ਇਕ 65 ਸਾਲਾ ਜਥੇਦਾਰ ਨੇ 24 ਸਾਲਾ ਦਲਿਤ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੀ ਕੋਸ਼ਿਸ 'ਚ 376, 511, 450, 323, 506 ਅਧੀਨ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਵਲੋਂ ਠਿਕਾਣਿਆਂ 'ਤੇ ਛਾਪਾਮਾਰੀ ਕੀਤੀ ਜਾ ਰਹੀ ਹੈ। ਇਸ ਸੰਬੰਧੀ ਡੀ.ਐੱਸ.ਪੀ. ਤਪਾ ਰਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪੀੜਤ 24 ਸਾਲਾ ਕੁੜੀ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਹਨ ਕਿ ਰਣਜੀਤ ਸਿੰਘ ਪੁੱਤਰ ਮਹਿੰਦਰ ਸਿੰਘ ਕੌਮ ਜੱਟ ਜਿਸ ਕੋਲ ਸਰਕਾਰੀ ਵਸਤਾਂ ਦਾ ਸਰਕਾਰੀ ਡੀਪੂ ਹੈ।

ਇਹ ਵੀ ਪੜ੍ਹੋ : ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਦੀ ਜਨਮ ਦਿਨ ਵਾਲੇ ਦਿਨ ਬਲੀ ਚਿਖਾ, ਭੁੱਬਾਂ ਮਾਰ ਰੋਇਆ ਸਾਰਾ ਪਿੰਡ

ਉਸ ਕੋਲ ਮੇਰਾ ਭਰਾ ਕੰਮ ਕਰਨ ਲਈ ਗਿਆ ਸੀ ਤਾਂ ਉਸ ਨੇ ਮੇਰੇ ਬਾਰੇ ਲੜਕੇ ਬਾਰੇ ਦੱਸ ਪਾਈ ਪਰ ਮੈਂ ਅਤੇ ਮੇਰੇ ਘਰਦਿਆਂ ਨੇ ਮਨ੍ਹਾ ਕਰ ਦਿੱਤਾ ਸੀ, ਮੈ ਬਰਨਾਲਾ ਵਿਖੇ ਆਈ.ਟੀ.ਆਈ. ਦਾ ਕੋਰਸ ਕਰਦੀ ਸੀ ਅਤੇ ਉਹ ਮੇਰਾ ਬਰਨਾਲਾ ਤੱਕ ਪਿੱਛਾ ਕਰਦਾ ਰਹਿੰਦਾ ਸੀ,ਪਰੰਤੂ ਜਦ ਉਸ ਨੇ ਮੇਰਾ ਖਹਿੜਾ ਨਾ ਛੱਡਿਆ ਤਾਂ ਸਾਰੀ ਗੱਲ ਆਪਣੀ ਮਾਤਾ ਨੂੰ ਦੱਸ ਦਿੱਤੀ,ਪਰੰਤੂ ਜਦ ਉਲਾਭਾ ਦੇਣ ਲਈ ਗਏ ਤਾਂ ਉਸ ਨੇ ਗਲਤੀ ਮੰਨਣ ਦੀ ਥਾਂ ਤਾਂ ਸਾਡੇ ਗਲ ਪੈ ਗਿਆ ਤੇ ਗਾਲੀ-ਗਲੋਚ,ਧਮਕੀਆਂ ਦੇਣ ਲੱਗ ਪਿਆ।

ਇਹ ਵੀ ਪੜ੍ਹੋ : ਹੈਵਾਨੀਅਤ ਦੀਆਂ ਹੱਦਾਂ ਪਾਰ : ਡਰਾ-ਧਮਕਾ ਕੇ ਨਾਬਾਲਗਾ ਨਾਲ 8 ਸਾਲ ਤੱਕ ਕਰਦਾ ਰਿਹਾ ਜਬਰ-ਜ਼ਿਨਾਹ

ਉਸ ਦਿਨ ਤੋਂ ਮੇਰਾ ਪਿੱਛਾ ਕਰਨਾ ਛੱਡ ਦਿੱਤਾ ਸੀ ਤਾਂ ਰਿਸ਼ਤਾ ਕਰਾਉਣ ਦੀ ਆੜ 'ਚ ਮੁੜ 3 ਅਕਤੂਬਰ ਨੂੰ ਮੇਰੇ ਫੋਨ 'ਤੇ ਕਾਲ ਕੀਤੀ ਤਾਂ ਮੈਂ ਫੋਨ ਨੂੰ ਹੈਡਫਰੀ ਕਰਕੇ ਰਣਜੀਤ ਸਿੰਘ ਨਾਲ ਗੱਲਬਾਤ ਕੀਤੀ ਸੀ ਅਤੇ ਉਸ ਦੀ ਆਵਾਜ਼ ਰਿਕਾਰਡਿੰਗ ਕਰ ਲਈ ਅਤੇ ਰਿਕਾਰਡਿੰਗ ਕੀਤੀ ਆਵਾਜ਼ ਕਿਸੇ ਨੇ ਵਾਇਰਲ ਕਰ ਦਿੱਤੀ ਜਿਸ ਤੇ ਅਗਲੇ ਦਿਨ ਰਣਜੀਤ ਸਿੰਘ ਜਦ ਮੈਂ ਘਰ ਇਕੱਲੀ ਸੀ,ਘਰ ਦਾ ਗੇਟ ਖੁੱਲ੍ਹਾ ਸੀ ਤੇ ਉਹ ਘਰ ਆਇਆ ਜਿਸ ਨੇ ਆਉਂਦੇ ਸਾਰ ਆਡੀਓ ਵਾਇਰਲ ਕਰਨ ਦਾ ਪਤਾ ਦੱਸਦਾ ਹਾਂ ਤਾਂ ਮੇਰੇ ਨਾਲ ਜ਼ਬਰਦਸਤੀ ਬਲਾਤਕਾਰ ਕਰਨ ਦੀ ਨੀਅਤ ਨਾਲ ਘਰ ਦੇ ਕਮਰੇ 'ਚ ਲੈ ਗਿਆ ਤੇ ਬੈਂਡ ਤੇ ਸੁੱਟ ਲਿਆ ਤੇ ਕਪੜੇ ਉਤਾਰਨ ਲੱਗਾ ਤਾਂ ਮੈਂ ਰੌਲਾ ਪਾ ਦਿੱਤਾ ਇੰਨੇ ਸਮੇਂ 'ਚ ਮੇਰੇ ਭਰਾ ਆ ਗਿਆ ਤੇ ਉਸ ਨੇ ਮੇਰੇ ਭਰਾ ਨੂੰ ਧੱਕਾ ਦੇ ਕੇ ਭੱਜ ਗਿਆ। ਪੀੜਤਾ ਕੁੜੀ ਦਾ ਕਹਿਣਾ ਹੈ ਜੇਕਰ ਮੇਰਾ ਭਰਾ ਨਾ ਆਉਂਦਾ ਤਾਂ ਉਸ ਨੇ ਮੇਰੇ ਨਾਲ ਜ਼ਰੂਰ ਬਲਾਤਕਾਰ ਕਰ ਦੇਣਾ ਸੀ। ਪੁਲਸ ਨੇ ਉਕਤ ਰਣਜੀਤ ਸਿੰਘ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਟਕਸਾਲੀ ਜੱਥੇਦਾਰ ਦੀ ਆਡੀਓ ਵਾਇਰਲ ਹੋਣ ਕਾਰਨ ਪੂਰੇ ਪੰਜਾਬ 'ਚ ਤਹਿਲਕਾ ਮਚਾ ਦਿੱਤਾ ਹੈ। ਲੋਕਾਂ ਦੀ ਪੁਲਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਜਥੇਦਾਰ ਨੂੰ ਜਲਦੀ ਤੋਂ ਜਲਦੀ ਕਾਨੂੰਨ ਦੇ ਕਟਿਹਰੇ 'ਚ ਖੜ੍ਹਾ ਕੀਤਾ ਜਾਵੇ।

ਇਹ ਵੀ ਪੜ੍ਹੋ : ਸ਼ਹੀਦ ਹੋਏ ਫ਼ੌਜੀ ਜਵਾਨ ਦਾ ਪਰਿਵਾਰ ਸਦਮੇ 'ਚ, ਸਰਕਾਰ ਤੋਂ ਕੀਤੀ ਇਨਸਾਫ਼ ਦੀ ਮੰਗ


Shyna

Content Editor

Related News