ਹਰ ਬੀਮਾਰੀ ਦਾ ਇਲਾਜ ਕਰਨ ਵਾਲੇ ਨੀਮ ਹਕੀਮ ਡਰੱਗ ਤੋਂ ਹੋ ਰਹੇ ਪ੍ਰਫੁੱਲਿਤ

Saturday, May 02, 2026 - 02:37 AM (IST)

ਹਰ ਬੀਮਾਰੀ ਦਾ ਇਲਾਜ ਕਰਨ ਵਾਲੇ ਨੀਮ ਹਕੀਮ ਡਰੱਗ ਤੋਂ ਹੋ ਰਹੇ ਪ੍ਰਫੁੱਲਿਤ

ਲੁਧਿਆਣਾ (ਸਹਿਗਲ) - ਪਿਛਲੇ ਕੁਝ ਸਾਲਾਂ ਵਿਚ ਜਿਥੇ ਬਿਨਾਂ ਡਿਗਰੀ ਡਾਕਟਰਾਂ ਦੀ ਗਿਣਤੀ ਡਰੱਗ ਵਿਭਾਗ ਦੀ ਮੁਸਤੈਦੀ ਕਾਰਨ ਘੱਟ ਹੋਣੀ ਚਾਹੀਦੀ ਸੀ, ਸਗੋਂ ਇਹ ਪਹਿਲਾਂ ਨਾਲੋਂ ਮਹਾਮਾਰੀ ਦੀ ਤਰ੍ਹਾਂ ਵਧ ਚੁੱਕੇ ਹਨ ਅਤੇ ਇਹ ਮਹਾਮਾਰੀ ਨੂੰ ਪਾਲਣ ਦਾ ਜਿੰਮਾ ਡਰੱਗ ਵਿਭਾਗ ਦਾ ਦੱਸਿਆ ਜਾਦਾ ਹੈ | ਪਿਛਲੇ ਕੁਝ ਸਮੇਂ ਤੋਂ ਡਰੱਗ ਵਿਭਾਗ ਨੂੰ ਸਿਵਲ ਸਰਜਨ ਦੇ ਅਧਿਕਾਰ ਖੇਤਰ ਤੋਂ ਬਾਹਰ ਕਰ ਦਿੱਤਾ ਗਿਆ | ਉਸ ਤੋਂ ਬਾਅਦ ਤਾਂ ਮੰਨੋ ਸ਼ਹਿਰ ਵਿਚ ਲੁੱਟ ਹੀ ਮਚ ਗਈ | ਫਾਰਮੇਸੀ ਦੀ ਡਿਗਰੀ ਕਰਨ ਤੋਂ ਬਾਅਦ ਕਿਸੇ ਨੇ ਲਾਇਸੈਂਸ ਲੈਣਾ ਹੋਵੇਗਾ ਤਾਂ ਡਰੱਗ ਵਿਭਾਗ ਉਸ ਦੇ ਇੰਨੇ ਗੇੜੇ ਲਗਵਾ ਦਿੰਦਾ ਹੈ ਕਿ ਉਹ ਥੱਕ ਹਾਰ ਕੇ ਹਥਿਆਰ ਸੁੱਟ ਦਿੰਦਾ ਹੈ | ਪਰ ਇਥੇ ਗੱਲ ਦੂਜੀ ਹੈ, ਸ਼ਹਿਰ ਦੇ ਹਰ ਕੋਨੇ ਵਿਚ ਬਿਨਾਂ ਡਿਗਰੀ ਦੇ ਡਾਕਟਰ ਕਿਸੇ ਮਹਾਮਾਰੀ ਤੋਂ ਘੱਟ ਨਹੀਂ | ਕਰਵਾੜਾ ਰੋਡ ਦੇ ਕੋਲ ਸਥਿਤ ਸੰਤੋਸ਼ ਨਗਰ ਵਿਚ ਇਕ ਡਾਕਟਰ ਦੀ ਛਾਣਬੀਨ ਕਰਨ 'ਤੇ ਪਤਾ ਲੱਗਾ ਕਿ ਉਸ ਦੇ ਕੋਲ ਕੋਈ ਡਿਗਰੀ ਨਹੀਂ ਹੈ | ਬੱਸ ਇਕ ਆਯੁਸ਼ ਡਾਕਟਰਸ ਐਂਡ ਪੈਰਾਮੈਡੀਕਲ ਐਸੋਸੀਏਸ਼ਨ ਦੀ ਮੈਂਬਰਸ਼ਿਪ ਦਾ ਸਰਟੀਫਿਕੇਟ ਹੈ | ਜਦੋਂਕਿ ਸਰਟੀਫਿਕੇਟ ਵਿਚ ਅਧਿਕਾਰੀਆਂ ਦੀ ਜਾਂਚ ਦੇ ਸਮੇਂ ਦਿਖਦਾ ਹੈ ਜਿਸ ਨਾਲ ਸੌਦਾ ਮਾਲ ਭਾਅ ਤੋਂ ਬਾਅਦ ਨਿਬੜ ਜਾਂਦੇ ਹਨ | ਇਸੇ ਤਰ੍ਹਾਂ ਇਸ ਦੇ ਸਾਹਮਣੇ ਹੀ ਦੂਜਾ ਤਥਾਕਥਿਤ ਡਾਕਟਰ ਬੈਠਾ ਹੈ | ਵਿਕਾਸ ਕਲੀਨਿਕ ਅਤੇ ਰਾਧਾ ਸਵਾਮੀ ਕਲੀਨਿਕ 'ਤੇ ਬਿਨਾਂ ਡਿਗਰੀ ਦੇ ਡਾਕਟਰ ਬੈਠੇ ਹਨ | ਲੋਕਾਂ ਦਾ ਕਹਿਣਾ ਹੈ ਕਿ ਇਹ ਗਰੀਬ ਮਰੀਜ਼ਾਂ ਦੀ ਜਾਨ ਦੇ ਲਈ ਖਤਰਾ ਹਨ ਪਰ ਅੱਜ ਤੱਕ ਕਿਸੇ ਤੋਂ ਫੜਿਆ ਨਹੀਂ ਗਿਆ ਅਤੇ ਇਹੀ ਨਹੀਂ ਅਜਿਹੇ ਤਥਾਕਥਿਤ ਬਿਨਾਂ ਡਿਗਰੀ ਦੇ ਡਾਕਟਰ ਜ਼ਿਲੇ ਦੇ ਹਰ ਕੋਨੇ ਵਿਚ ਬੈਠੇ ਹਨ | ਵਿਕਾਸ ਕਲੀਨਿਕ ਚਲਾਉਣ ਵਾਲੇ ਵਿਅਕਤੀ ਵਿਕਾਸ ਕੁਮਾਰ ਨੇ ਦੱਸਿਆ ਕਿ ਉਸ ਦੇ ਕੋਲ ਕੋਈ ਡਿਗਰੀ ਨਹੀਂ ਹੈ | ਸਿਰਫ ਕੰਮ ਕਰਨ ਦਾ ਤਜ਼ਰਬਾ ਹੈ |

PunjabKesari

ਹਰ ਬੀਮਾਰੀ ਦਾ ਕਰ ਦਿੰਦੇ ਹਨ ਇਲਾਜ
ਅਜਿਹੇ ਡਾਕਟਰ ਦਾਦ, ਖਾਜ, ਖੁਜਲੀ ਤੋਂ ਲੈ ਕੇ ਡੇਂਗੂ, ਮਲੇਰੀਆ, ਟਾਈਫਾਈਡ, ਜੋੜਾਂ ਦਾ ਦਰਦ, ਸਰਦੀ, ਬੁਖਾਰ ਤੋਂ ਇਲਾਵਾ ਪੇਟ ਦੀਆਂ ਹਰ ਤਰ੍ਹਾਂ ਦੀਆਂ ਬੀਮਾਰੀਆਂ ਦਾ ਇਲਾਜ ਕਰਦੇ ਹਨ ਅਤੇ ਅਜਿਹੇ ਕੇਸਾਂ ਨੂੰ ਹੱਥ ਪਾ ਲੈਂਦੇ ਹਨ ਜਿਨ੍ਹਾਂ ਨੂੰ ਕੋਈ ਛੋਟਾ ਮੋਟਾ ਹਸਪਤਾਲ ਹੱਥ ਨਹੀਂ ਪਾਉਂਦਾ | ਹੁਣ ਇਨ੍ਹਾਂ ਦੇ ਕਲੀਨਿਕਾਂ 'ਤੇ ਮਰੀਜ਼ਾਂ ਦੀ ਡੈੱਥ ਰੇਟ ਕਿੰਨੀ ਹੈ ਸਿਹਤ ਵਿਭਾਗ ਨੇ ਕਦੇ ਨੋਟਿਸ ਨਹੀਂ ਕੀਤਾ ਅਤੇ ਨਾ ਹੀ ਕਦੇ ਸਰਵੇ ਕਰਵਾਇਆ ਹੈ | ਅਧਿਕਾਰੀਆਂ ਤੋਂ ਇਲਾਵਾ ਉੱਚ ਅਧਿਕਾਰੀਆਂ ਨੂੰ ਵੀ ਅਜਿਹੇ ਕਲੀਨਿਕਾਂ ਦੀ ਖ਼ਬਰ ਹੈ | ਕਈ ਇਲਾਕਿਆਂ ਵਿਚ ਤਾਂ ਮਰੀਜ਼ ਨੂੰ ਇਨ੍ਹਾਂ ਕਲੀਨਿਕਾਂ ਵਿਚ ਹੀ ਦਾਖਲ ਕਰ ਲਿਆ ਜਾਂਦਾ ਹੈ | ਇਕ ਵਿਅਕਤੀ ਨੇ ਦੱਸਿਆ ਕਿ ਡਰੱਗ ਵਿਭਾਗ ਦੇ ਅਧਿਕਾਰੀ ਉਸ ਦੇ ਸੰਪਰਕ ਵਿਚ ਹਨ, ਕੋਈ ਮੁਸ਼ਕਲ ਹੋਣ 'ਤੇ ਉਨ੍ਹਾਂ ਨੂੰ ਫੋਨ ਕਰ ਲੈਂਦਾ ਹੈ |

ਇਕ ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਡਰੱਗ ਵਿਭਾਗ ਵੱਖ ਕਰ ਦੇਣ ਤੋਂ ਬਾਅਦ ਅਧਿਕਾਰੀਆਂ ਦੀ ਹਾਲਤ ਪਹਿਲਾਂ ਤੋਂ ਖਰਾਬ ਹੋ ਗਈ ਹੈ | ਨੀਮ ਹਕੀਮਾਂ ਨੂੰ ਫੜਨਾ ਤਾਂ ਦੂਰ, ਇਹ ਤਾਂ ਨਿਯਮ ਨਾਲ ਦਵਾਈਆਂ ਦੀ ਰੈਗੁਲਰ ਜਾਂਚ ਵੀ ਨਹੀਂ ਕਰਦੇ | ਬਾਵਜੂਦ ਇਸ ਦੇ ਕਿ ਹਿਮਾਚਲ ਵਿਚ 48 ਦਵਾਈਆਂ ਦੇ ਸੈਂਪਲ ਫੇਲ ਹੋ ਚੁੱਕੇ ਹਨ ਅਤੇ ਸ਼ੱਕ ਪ੍ਰਗਟ ਕੀਤਾ ਜਾਂਦਾ ਹੈ ਕਿ ਉਹ ਦਵਾਈਆਂ ਲੁਧਿਆਣਾ ਵਿਚ ਬੜੇ ਆਰਾਮ ਨਾਲ ਵਿਕ ਜਾਂਦੀ ਹੈ ਕਿਉਂਕਿ ਸਥਾਨਕ ਡਰੱਞ ਵਿਭਾਗ ਕੋਈ ਕਾਰਵਾਈ ਨਹੀਂ ਕਰਦਾ | ਹਿਮਾਚਲ ਦੇ ਡਰੱਗ ਵਿਭਾਗ ਵਿਚ ਜਿਥੇ ਅਲਰਟ ਜਾਰੀ ਕੀਤਾ ਹੈ, ਉਥੇ ਸਥਾਨਕ ਅਧਿਕਾਰੀ ਅਜੇ ਏਅਰ ਕੰਡੀਸ਼ਨ ਰੂਮ ਵਿਚੋਂ ਬਾਹਰ ਨਹੀਂ ਨਿਕਲ ਸਕੇ ਹਨ |

ਕਲੀਨਿਕ 'ਤੇ ਵੇਚਦੇ ਹਨ ਹਰ ਤਰ੍ਹਾਂ ਦੀਆ ਦਵਾਈਆਂ
ਡਰੱਗ ਵਿਭਾਗ ਦੀ ਪਿਛਠ ਥਾਪੜੇ ਬਿਨਾਂ ਡਿਗਰੀ ਦੇ ਡਾਕਟਰ ਆਪਣੇ ਕਲੀਨਿਕ ਵਿਚ ਹਰ ਤਰ੍ਹਾਂ ਦੀ ਦਵਾਈ ਰੱਖਦੇ ਹਨ ਜਿਨ੍ਹਾਂ ਵਿਚ ਐਲੋਪੈਥੀ, ਹੋਮਿਓਪੈਥੀ, ਆਯੁਰਵੈਦਿਕ ਦਵਾਈਆਂ ਵੀ ਸ਼ਾਮਲ ਹਨ | ਹੁਣ ਇਨ੍ਹਾਂ ਨੂੰ ਕੋਈ ਵੀ ਫੜ ਸਕਦਾ ਹੈ | ਚਾਹੇ ਉਹ ਐਲੋਪੈਥੀ ਵਿਭਾਗ ਦਾ ਹੋਵੇ, ਆਯੂਵੈਦਿਕਵਿਭਾਗ ਦਾ ਜਾਂ ਹੋਮਿਓਪੈਥਿਕ ਵਿਭਾਗ ਦਾ ਹੋਵੇ ਪਰ ਸਭ ਤੋਂ ਜ਼ਿਆਦਾ ਹਿੱਸੇਦਾਰੀ ਐਲੋਪੈਥੀ ਦਵਾਈਆਂ ਦਾ ਕੰਮ ਦੇਖਣ ਵਾਲਿਆਂ ਦੀ ਹੈ ਜੋ ਸਭ ਤੋਂ ਘੱਟ ਅਜਿਹੇ ਮਾਮਲਿਆਂ ਵੱਲ ਧਿਆਨ ਦਿੰਦੇ ਹਨ | ਲੋਕਾਂ ਵਿਚ ਇਹ ਚਰਚਾ ਆਮ ਪਾਈ ਜਾਂਦੀ ਹੈ ਕਿ ਬਿਨਾਂ ਡਰੱਗ ਵਿਭਾਗ ਦੇ ਅਜਿਹੇ ਡਾਕਟਰ ਜਿਨ੍ਹਾਂ ਦੀ ਸ਼ਹਿਰ ਵਿਚ ਗਿਣਤੀ ਸੈਂਕੜੇ ਵਿਚ ਹੋਵੇ, ਕੰਮ ਨਹੀਂ ਕਰ ਸਕਦੇ ਜਦੋਂ ਤੱਕ ਕਿ ਡਰੱਗ ਵਿਭਾਗ ਦੇ ਅਧਿਕਾਰੀਆਂ ਦੀ ਹਿੱਸੇਦਾਰੀ ਨਾ ਹੋਵੇ |

ਹੋਵੇਗੀ ਕਾਰਵਾਈ ਪਰ ਚਲਦਾ ਰਹੇਗਾ ਕੰਮ
ਲੋਕਾਂ ਦਾ ਕਹਿਣਾ ਹੈ ਕਿ ਚਾਹੇ ਤੁਸੀਂ ਹੱਥ ਫੜ ਕੇ ਡਰੱਗ ਵਿਭਾਗ ਦੇ ਅਧਿਕਾਰੀਆਂ ਨੂੰ ਬਿਨਾਂ ਡਿਗਰੀ ਦੇ ਡਾਕਟਰਾਂ ਦਾ ਪਤਾ ਵੀ ਦੱਸ ਦੇਵੋ ਪਰ ਕਾਰਵਾਈ ਦੇ ਨਾਮ 'ਤੇ ਕੁਝ ਕਾਗਜ਼ੀ ਕਸਰਤ ਹੁੰਦੀ ਹੈ | ਬਾਅਦ ਵਿਚ ਸਾਰੇ ਕੰਮ ਇਸੇ ਹੀ ਤਰ੍ਹਾਂ ਚਲਦਾ ਹੈ | ਲੋਕਾਂ ਵਿਚ ਇਹ ਵੀ ਚਰਚਾ ਹੈ ਕਿ ਜੋ ਵਿਅਕਤੀ ਹਾਈਲਾਈਟ ਹੋ ਜਾਂਦਾ ਹੈ, ਉਸ ਦੀ ਸੇਵਾ ਫੀਸ ਵਧ ਜਾਂਦੀ ਹੈ | ਇਸ ਲਈ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ | ਇਸ ਸਿਲਸਿਲੇ ਵਿਚ ਰਾਜ ਦੇ ਡਰੱਗ ਕੰਟ੍ਰੋਲਰ ਨਾਲ ਸੰਪਰਕ ਕੀਤਾ ਗਿਆ ਪਰ ਉਹ ਉਪਲਬਧ ਨਹੀਂ ਹੋ ਸਕੇ |
 


author

Inder Prajapati

Content Editor

Related News